ਸਕੂਲ ਮੁੜ ਖੋਲ੍ਹਣ ਦੀਆਂ ਕੋਸ਼ਿਸ਼ਾਂ ਤਹਿਤ ਵੀਅਤਨਾਮ ''ਚ ''ਬੱਚਿਆਂ ਦਾ ਟੀਕਾਕਰਨ'' ਸ਼ੁਰੂ

Wednesday, Oct 27, 2021 - 05:54 PM (IST)

ਸਕੂਲ ਮੁੜ ਖੋਲ੍ਹਣ ਦੀਆਂ ਕੋਸ਼ਿਸ਼ਾਂ ਤਹਿਤ ਵੀਅਤਨਾਮ ''ਚ ''ਬੱਚਿਆਂ ਦਾ ਟੀਕਾਕਰਨ'' ਸ਼ੁਰੂ

ਹਨੋਈ (ਏਪੀ): ਵੀਅਤਨਾਮ ਨੇ ਕੋਵਿਡ-19 ਮਹਾਮਾਰੀ ਕਾਰਨ ਛੇ ਮਹੀਨਿਆਂ ਤੋਂ ਵੱਧ ਸਮੇਂ ਤੋਂ ਬੰਦ ਪਏ ਸਕੂਲਾਂ ਨੂੰ ਮੁੜ ਖੋਲ੍ਹਣ ਦੀ ਕੋਸ਼ਿਸ਼ ਦੇ ਤਹਿਤ ਬੁੱਧਵਾਰ ਤੋਂ ਬੱਚਿਆਂ ਦਾ ਟੀਕਾਕਰਨ ਸ਼ੁਰੂ ਕਰ ਦਿੱਤਾ। ਸਿਹਤ ਮੰਤਰਾਲੇ ਨੇ ਆਪਣੀ ਵੈਬਸਾਈਟ 'ਤੇ ਕਿਹਾ ਕਿ ਦੱਖਣੀ ਵੀਅਤਨਾਮ ਦੇ ਹੋ ਚੀ ਮਿਨਹ ਸ਼ਹਿਰ ਵਿੱਚ 16 ਤੋਂ 17 ਸਾਲ ਦੀ ਉਮਰ ਦੇ ਲਗਭਗ 1,500 ਬੱਚਿਆਂ ਨੂੰ ਨਵੰਬਰ ਵਿੱਚ ਰਾਸ਼ਟਰੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਟੀਕੇ ਦੀ ਖੁਰਾਕ ਦਿੱਤੀ ਗਈ ਸੀ। 

ਪੜ੍ਹੋ ਇਹ ਅਹਿਮ ਖਬਰ - ਅਧਿਐਨ 'ਚ ਦਾਅਵਾ, 'ਸਪੁਤਨਿਕ ਵੀ' ਵੈਕਸੀਨ ਕੋਰੋਨਾ ਡੈਲਟਾ ਸਟ੍ਰੇਨ ਦੇ ਸਾਰੇ ਰੂਪਾਂ ਲਈ ਪ੍ਰਭਾਵਸ਼ਾਲੀ 

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਪਹਿਲੇ ਪੜਾਅ ਵਿੱਚ, ਵੀਅਤਨਾਮ ਨੇ ਬੱਚਿਆਂ ਲਈ ਸਿਰਫ ਫਾਈਜ਼ਰ ਵੈਕਸੀਨ ਨੂੰ ਮਨਜ਼ੂਰੀ ਦਿੱਤੀ। ਮਾਪਿਆਂ ਜਾਂ ਸਰਪ੍ਰਸਤਾਂ ਨੂੰ ਆਪਣੇ ਬੱਚਿਆਂ ਦੇ ਟੀਕਾਕਰਨ ਕਰਨ ਲਈ ਸਹਿਮਤੀ ਫਾਰਮ 'ਤੇ ਦਸਤਖ਼ਤ ਕਰਨੇ ਹੋਣਗੇ। ਸਿਹਤ ਮੰਤਰੀ ਨਗੁਏਨ ਤਾਨਹ ਲੋਂਗ ਨੇ ਮੁਹਿੰਮ ਦੀ ਸ਼ੁਰੂਆਤ ਤੋਂ ਪਹਿਲਾਂ ਮੰਗਲਵਾਰ ਨੂੰ ਇੱਕ ਮੀਟਿੰਗ ਦੌਰਾਨ ਕਿਹਾ,"ਟੀਕਾਕਰਨ ਰਾਹੀਂ ਬੱਚਿਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ।" ਪਿਛਲੇ ਹਫ਼ਤੇ ਮੰਤਰਾਲੇ ਨੇ 12 ਤੋਂ 17 ਸਾਲ ਦੇ ਬੱਚਿਆਂ ਲਈ ਟੀਕਾਕਰਨ ਨੂੰ ਮਨਜ਼ੂਰੀ ਦਿੱਤੀ ਸੀ।ਵੀਅਤਨਾਮ ਵਿੱਚ ਇਸ ਉਮਰ ਸਮੂਹ ਵਿੱਚ ਲਗਭਗ 14 ਮਿਲੀਅਨ ਬੱਚੇ ਹਨ।

ਪੜ੍ਹੋ ਇਹ ਅਹਿਮ ਖਬਰ - ਅਹਿਮ ਖ਼ਬਰ : 1 ਨਵੰਬਰ ਤੋਂ ਆਸਟ੍ਰੇਲੀਆ ਖੋਲ੍ਹੇਗਾ ਵਿਦੇਸ਼ੀ ਯਾਤਰਾ ਲਈ ਦਰਵਾਜ਼ੇ


author

Vandana

Content Editor

Related News