ਜ਼ਿਆਦਾ ਸ਼ਰਾਬ ਪੀਂਦਾ ਸੀ ਪਤੀ, ਤੰਗ ਪਤਨੀ ਨੇ ਦਿੱਤੀ ਭਿਆਨਕ ਮੌਤ

03/22/2020 7:06:55 PM

ਨਿਊਯਾਰਕ- ਅਮਰੀਕਾ ਦੇ ਯੂਟਾਹ ਸੂਬੇ ਵਿਚ ਇਕ ਮਹਿਲਾ ਨੇ ਆਪਣੇ ਪਤੀ ਨੂੰ ਸਿਰਫ ਇਸ ਲਈ ਕੁੱਟ-ਕੁੱਟ ਕੇ ਮਾਰ ਦਿੱਤਾ ਕਿਉਂਕਿ ਉਹ ਰੋਜ਼ ਸ਼ਰਾਬ ਪੀਂਦਾ ਸੀ। ਮਹਿਲਾ ਤੇ ਉਸ ਦੇ ਪਤੀ ਦੇ ਵਿਚਾਲੇ ਸ਼ਰਾਬ ਪੀਣ ਨੂੰ ਲੈ ਕੇ ਪਹਿਲਾਂ ਵੀ ਝਗੜੇ ਹੁੰਦੇ ਰਹੇ ਸਨ ਪਰ ਬੀਤੀ 11 ਮਾਰਚ ਨੂੰ ਪਤਨੀ ਨੇ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।

ਡੇਲੀ ਮੇਲ ਦੀ ਇਕ ਖਬਰ ਮੁਤਾਬਕ ਪੁਲਸ ਨੂੰ ਸਬੂਤ ਮਿਲੇ ਹਨ ਕਿ 30 ਸਾਲਾ ਵੇਰੋਨਿਕਾ ਵਿਜਕਾਰਾ ਨੇ ਆਪਣੇ ਪਤੀ ਕਾਰਲੋਸ ਦੀ ਇਕ ਨੇਲ ਗਨ (ਕਿੱਲ ਠੋਕਣ ਵਾਲੀ ਮਸ਼ੀਨ) ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਵੇਰੋਨਿਕਾ ਨੇ ਸ਼ੁਰੂਆਤ ਵਿਚ ਇਸ ਪੂਰੀ ਘਟਨਾ ਨੂੰ ਇਕ ਹਾਦਸੇ ਦੀ ਸ਼ਕਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਕਾਰਲੋਸ ਦੀ ਪੋਸਟਮਾਰਟਮ ਰਿਪੋਰਟ ਤੋਂ ਪੁਲਸ ਨੂੰ ਸ਼ੱਕ ਹੋਇਆ ਤੇ ਫਿਰ ਵੇਰੋਨਿਕਾ ਨੇ ਆਪਣਾ ਜੁਰਮ ਕਬੂਲ ਕਰ ਲਿਆ। ਵੇਰੋਨਿਕਾ ਨੇ ਪੁਲਸ ਨੂੰ ਦੱਸਿਆ ਕਿ ਕਾਰਲੋਸ ਸ਼ਰਾਬੀ ਸੀ ਤੇ ਉਹਨਾਂ ਦੋਵਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਕਈ ਵਾਰ ਝਗੜਾ ਹੋਇਆ ਸੀ।

ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਕਾਰਲੋਸ ਸ਼ਰਾਬ ਪੀਣ ਕਾਰਨ ਬੀਮਾਰ ਵੀ ਪੈ ਚੁੱਕਾ ਸੀ ਤੇ ਅਲਕੋਹਲ ਅਬਯੂਜ਼ ਦੇ ਜੁਰਮ ਵਿਚ ਚਾਰ ਮਹੀਨੇ ਜੇਲ ਵੀ ਕੱਟ ਚੁੱਕਾ ਸੀ। ਹਾਲਾਂਕਿ ਕਾਰਲੋਸ ਦੀ ਭੈਣ ਨੇ ਪੁਲਸ ਨੂੰ ਦੱਸਿਆ ਕਿ ਉਹ ਸ਼ਰਾਬ ਜ਼ਰੂਰ ਪੀਂਦਾ ਸੀ ਪਰ ਉਹ ਇਕ ਚੰਗਾ ਆਦਮੀ ਸੀ।

ਇੰਝ ਖੁੱਲੀ ਪੋਲ
ਅਸਲ ਵਿਚ ਪਹਿਲਾਂ ਵੇਰੋਨਿਕਾ ਨੇ ਪੁਲਸ ਨੂੰ ਕਿਹਾ ਸੀ ਕਿ ਕਾਰਲੋਸ ਦੀ ਮੌਤ ਹਾਦਸੇ ਕਾਰਨ ਹੋਈ ਹੈ। ਕਾਰਲੋਸ ਸ਼ਰਾਬ ਪੀ ਕੇ ਘਰ ਆਇਆ ਸੀ ਤੇ ਉਸ ਨੂੰ ਕੁੱਟ ਰਿਹਾ ਸੀ। ਇਸੇ ਦੌਰਾਨ ਬਚਾਅ ਵਿਚ ਉਸ ਨੂੰ ਸੱਟ ਲੱਗ ਗਈ ਤੇ ਉਸ ਦੀ ਮੌਤ ਹੋ ਗਈ। ਹਾਲਾਂਕਿ ਜਾਂਚ ਦੌਰਾਨ ਉਲਟੀ ਕਹਾਣੀ ਸਾਹਮਣੇ ਆਈ ਹੈ। ਕਾਰਲੋਸ ਨੂੰ ਜਾਨਣ ਵਾਲਿਆਂ ਤੋਂ ਜਦੋਂ ਪੁਲਸ ਨੇ ਪੁੱਛਗਿੱਛ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਸ਼ਰਾਬ ਪੀਂਦਾ ਸੀ ਪਰ ਕੁੱਟਮਾਰ ਕਰਨ ਵਾਲਾ ਵਿਅਕਤੀ ਨਹੀਂ ਸੀ।

ਇਸ ਤੋਂ ਬਾਅਦ ਪੁਲਸ ਨੂੰ ਸ਼ੱਕ ਹੋਇਆ ਤੇ ਪੁੱਛਗਿੱਛ ਵਿਚ ਸਾਹਣਮੇ ਆਇਆ ਕਿ ਵੇਰੋਨਿਕਾ ਖੁਦ ਵੀ ਸ਼ਰਾਬ ਪੀ ਕੇ ਆਪਣੇ ਪਤੀ ਤੇ ਬੱਚਿਆਂ ਨੂੰ ਕੁੱਟਣ ਦੇ ਜੁਰਮ ਵਿਚ ਜੇਲ ਜਾ ਚੁੱਕੀ ਹੈ। ਬਾਅਦ ਵਿਚ ਵੇਰੋਨਿਕਾ ਨੇ ਕਬੂਲ ਕਰ ਲਿਆ ਕਿ ਕਾਰਲੋਸ ਦੇ ਸ਼ਰਾਬ ਪੀਣ ਕਾਰਨ ਉਹ ਗੁੱਸੇ ਵਿਚ ਸੀ ਤੇ ਉਸ ਨੇ ਨੇਲ ਗਨ ਨਾਲ ਕੁੱਟ-ਕੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ।


Baljit Singh

Content Editor

Related News