ਹਜਾਰਾਂ ਸਾਲ ਪੁਰਾਣੀ ਖੋਪੜੀ ਤੋਂ ਚਿਹਰਾ ਬਣਾਉਣ ਲਈ ਵਰਤੀ ਗਈ ਥ੍ਰੀ ਡੀ ਤਕਨੀਕ

07/17/2017 3:01:40 PM

ਲੰਡਨ— ਵਿਗਿਆਨੀਆਂ ਨੇ ਥ੍ਰੀ ਡੀ ਤਕਨੀਕ ਦੀ ਵਰਤੋਂ ਕਰਕੇ ਚਾਰ ਹਜ਼ਾਰ ਸਾਲ ਪੁਰਾਣੀ ਇਕ ਖਰਾਬ ਖੋਪੜੀ ਦੇ ਚਿਹਰੇ ਨੂੰ ਫਿਰ ਤੋਂ ਬਣਾਇਆ ਹੈ। ਇਹ ਖੋਪੜੀ ਤਾਮਰ ਕਾਲ ਦੇ ਇਕ ਕਿਸਾਨ ਦੀ ਹੈ। ਬ੍ਰਿਟੇਨ ਵਿਚ ਸਾਲ 1930 ਵਿਚ ਪਾਇਆ ਗਿਆ ਇਹ ਕੰਕਾਲ ਲਗਭਗ 30 ਸਾਲ ਤੱਕ ਬਕਸਟਨ ਅਜਾਇਬ ਘਰ ਵਿਚ ਰੱਖਿਆ ਹੋਇਆ ਸੀ। 
ਇਹ ਪੱਥਰ ਦੇ ਇਕ ਬਕਸੇ ਵਿਚ ਖਰਾਬ ਹਾਲਤ ਵਿਚ ਮਿਲਿਆ ਸੀ। ਅਜਿਹਾ ਮੰਨਿਆ ਜਾਂਦਾ ਹੈ ਕਿ ਪੱਥਰ ਦੇ ਜਿਸ ਬਕਸੇ ਵਿਚ ਉਸ ਨੂੰ ਦਫਨਾਇਆ ਗਿਆ ਸੀ, ਉਹ ਡਿੱਗ ਗਿਆ ਅਤੇ ਕੰਕਾਲ ਦੀ ਖੋਪੜੀ ਦੇ ਅਗਲੇ ਹਿੱਸੇ ਨੂੰ ਨੁਕਸਾਨ ਪਹੁੰਚਿਆ। ਕਿਸਾਨ ਕਿਸ ਤਰ੍ਹਾਂ ਦਾ ਨਜ਼ਰ ਆਉਂਦਾ ਸੀ, ਇਹ ਪਤਾ ਲਗਾਉਣ ਲਈ ਚਿਹਰੇ ਦੇ ਦੂਜੇ ਹਿੱਸੇ ਦਾ ਪਤਾ ਲਗਾਉਣਾ ਜ਼ਰੂਰੀ ਸੀ। ਇਸ ਲਈ ਸ਼ੀਸ਼ੇ ਦੀ ਮਦਦ ਨਾਲ ਉਸ ਦਾ ਪ੍ਰਤੀਬਿੰਬ ਬਣਾਇਆ ਗਿਆ।
ਬ੍ਰਿਟੇਨ ਦੇ ਲੀਵਰਪੂਲ ਜਾਨ ਮੂਰਸ ਯੂਨੀਵਰਸਿਟੀ ਦੇ ਸੋਧ ਕਰਤਾਵÎਾਂ ਨੇ ਵਿਅਕਤੀ ਦੇ ਚਿਹਰੇ ਨੂੰ ਦੁਬਾਰਾ ਬਣਾਉਣ ਲਈ ਥ੍ਰੀ ਡੀ ਤਕਨੀਕ ਦੀ ਵਰਤੋਂ ਕੀਤੀ। ਇਸ ਤਕਨੀਕ ਦੀ ਵਰਤੋਂ ਇਸ ਤੋਂ ਪਹਿਲਾਂ ਮਿੱਟੀ ਨਾਲ ਕੀਤੀ ਗਈ ਸੀ। ਪ੍ਰਦਰਸ਼ਨ ਲਈ ਰੱਖੇ ਗਏ ਸਾਮਾਨ ਦੀ ਦੇਖਭਾਲ ਕਰਨ ਵਾਲੇ ਜੇ ਪੇਰੀ ਨੇ ਕਿਹਾ ਕਿ ਤਾਮਰ ਕਾਲੀਨ ਅਵਸ਼ੇਸ਼ਾਂ 'ਤੇ ਚਿਹਰਾ ਲਗਾਉਣਾ ਸੌਖਾ ਸੀ।


Related News