ਜੁਲਾਈ ਮਹੀਨੇ 12 ਦਿਨ ਰਹੇਗੀ ਛੁੱਟੀ, ਬੈਂਕ ਜਾਣ ਤੋਂ ਪਹਿਲਾਂ ਦੇਖ ਲਓ ਇਹ ਸੂਚੀ
Monday, Jul 01, 2024 - 01:04 PM (IST)
ਨਵੀਂ ਦਿੱਲੀ : ਬੈਂਕਿੰਗ ਨਾਲ ਜੁੜੇ ਜ਼ਿਆਦਾਤਰ ਕੰਮ ਹੁਣ ਆਨਲਾਈਨ ਹੋ ਗਏ ਹਨ। ਤੁਸੀਂ ਘਰ ਬੈਠੇ ਹੀ ਕਈ ਬੈਂਕਿੰਗ ਸੇਵਾਵਾਂ ਦਾ ਲਾਭ ਲੈ ਸਕਦੇ ਹੋ। ਪਰ ਫਿਰ ਵੀ ਕਈ ਕੰਮਾਂ ਲਈ ਬੈਂਕ ਦੀ ਸ਼ਾਖਾ ਵਿੱਚ ਜਾਣਾ ਪੈਂਦਾ ਹੈ। ਇਸ ਦੇ ਨਾਲ ਹੀ, ਬਹੁਤ ਸਾਰੇ ਲੋਕ ਅਜੇ ਵੀ ਬੈਂਕਿੰਗ ਨਾਲ ਸਬੰਧਤ ਕੰਮ ਲਈ ਬੈਂਕ ਜਾਣਾ ਪਸੰਦ ਕਰਦੇ ਹਨ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੈਂਕ ਕਿਹੜੇ ਦਿਨ ਖੁੱਲ੍ਹਣਗੇ ਅਤੇ ਕਦੋਂ ਬੰਦ ਰਹਿਣਗੇ।
ਜੁਲਾਈ 'ਚ ਬੈਂਕ 12 ਦਿਨ ਬੰਦ ਰਹਿਣਗੇ। ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵੱਖ-ਵੱਖ ਦਿਨਾਂ 'ਤੇ ਬੈਂਕਾਂ ਦੀਆਂ ਛੁੱਟੀਆਂ ਹੋਣਗੀਆਂ। ਬੈਂਕਿੰਗ ਰੈਗੂਲੇਟਰ ਆਰਬੀਆਈ ਮਹੀਨੇ ਦੀ ਸ਼ੁਰੂਆਤ ਤੋਂ ਪਹਿਲਾਂ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰਦਾ ਹੈ ਤਾਂ ਜੋ ਗਾਹਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਸੂਚੀ ਮੁਤਾਬਕ ਜੁਲਾਈ ਮਹੀਨੇ ਵਿੱਚ 31 ਦਿਨਾਂ ਵਿੱਚੋਂ ਕੁੱਲ 12 ਬੈਂਕ ਛੁੱਟੀਆਂ ਹੋਣਗੀਆਂ। ਇਸ ਵਿੱਚ ਦੂਜੇ ਅਤੇ ਚੌਥੇ ਸ਼ਨੀਵਾਰ ਦੇ ਨਾਲ-ਨਾਲ ਐਤਵਾਰ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਸਥਾਨਕ ਤਿਉਹਾਰਾਂ ਅਤੇ ਮੁਹੱਰਮ ਦੇ ਮੌਕੇ 'ਤੇ ਕਈ ਸੂਬਿਆਂ 'ਚ ਬੈਂਕ ਛੁੱਟੀਆਂ ਹੋਣਗੀਆਂ। ਜੂਨ ਵਿੱਚ ਬੈਂਕ 10 ਦਿਨ ਬੰਦ ਰਹੇ। ਦੇਖੋ ਕਿ ਜੁਲਾਈ ਵਿੱਚ ਬੈਂਕ ਕਿਹੜੇ ਦਿਨ ਬੰਦ ਰਹਿਣਗੇ।
3 ਜੁਲਾਈ, 2024: ਮੇਘਾਲਿਆ ਵਿੱਚ ਬੇਹ ਦੀਨਖਲਾਮ(Beh Dienkhlam) ਦੇ ਤਿਉਹਾਰ ਕਾਰਨ ਬੈਂਕ ਬੰਦ ਰਹਿਣਗੇ।
6 ਜੁਲਾਈ, 2024: ਮਿਜ਼ੋਰਮ ਵਿੱਚ MHIP ਦਿਵਸ ਕਾਰਨ ਬੈਂਕਾਂ ਵਿੱਚ ਛੁੱਟੀ ਰਹੇਗੀ।
ਜੁਲਾਈ 7, 2024: ਐਤਵਾਰ।
8 ਜੁਲਾਈ, 2024: ਕਾਂਗ-ਰੱਥਯਾਤਰਾ ਦੇ ਮੌਕੇ 'ਤੇ ਮਨੀਪੁਰ 'ਚ ਬੈਂਕ ਬੰਦ ਰਹਿਣਗੇ।
9 ਜੁਲਾਈ, 2024: ਸਿੱਕਮ ਵਿੱਚ Drukpa Tshe-zi ਦੇ ਮੌਕੇ 'ਤੇ ਬੈਂਕ ਛੁੱਟੀ ਰਹੇਗੀ।
13 ਜੁਲਾਈ, 2024: ਦੂਜਾ ਸ਼ਨੀਵਾਰ।
14 ਜੁਲਾਈ, 2024: ਐਤਵਾਰ ਦੀ ਛੁੱਟੀ।
16 ਜੁਲਾਈ, 2024: ਹਰੇਲਾ ਦੇ ਮੌਕੇ 'ਤੇ ਉੱਤਰਾਖੰਡ ਵਿੱਚ ਬੈਂਕ ਬੰਦ ਰਹਿਣਗੇ।
17 ਜੁਲਾਈ, 2024: ਮੁਹੱਰਮ/ਅਸ਼ੂਰਾ/U Tirot Sing Day ਦਿਵਸ ਦੇ ਮੌਕੇ 'ਤੇ ਗੁਜਰਾਤ, ਗੋਆ, ਉੜੀਸਾ, ਚੰਡੀਗੜ੍ਹ, ਸਿੱਕਮ, ਅਸਾਮ, ਮਨੀਪੁਰ, ਅਰੁਣਾਚਲ, ਕੇਰਲਾ ਅਤੇ ਨਾਗਾਲੈਂਡ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਬੈਂਕ ਛੁੱਟੀ ਹੈ।
21 ਜੁਲਾਈ, 2024: ਐਤਵਾਰ ਦੀ ਛੁੱਟੀ।
27 ਜੁਲਾਈ, 2024: ਚੌਥੇ ਸ਼ਨੀਵਾਰ ਦੀ ਛੁੱਟੀ।
28 ਜੁਲਾਈ, 2024: ਐਤਵਾਰ ਦੀ ਛੁੱਟੀ।