ਮੇਰੇ ਲਈ ਜ਼ਿੰਦਗੀ ਭਰ ਦੀਆਂ ਯਾਦਾਂ : ਰਾਹੁਲ ਦ੍ਰਾਵਿੜ
Monday, Jul 01, 2024 - 12:48 PM (IST)
ਬ੍ਰਿਜਟਾਊਨ - ਆਮ ਤੌਰ 'ਤੇ ਸ਼ਾਂਤਚਿੱਤ ਰਹਿਣ ਵਾਲਾ ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਬੱਚਿਆਂ ਦੀ ਤਰ੍ਹਾਂ ਉੱਛਲਦਾ ਨਜ਼ਰ ਆਇਾ ਤੇ ਬਤੌਰ ਖਿਡਾਰੀ ਜਿਹੜਾ ਟਰਾਫੀ ਨਹੀਂ ਜਿੱਤ ਸਕਿਆ, ਉਸ ਨੂੰ ਕੋਚ ਦੇ ਤੌਰ 'ਤੇ ਦਿਵਾਉਣ ਲਈ ਉਸ ਨੇ ਆਪਣੀ ਟੀਮ ਨੂੰ ਧੰਨਵਾਦ ਕਿਹਾ। ਟੀ-20 ਵਿਸ਼ਵ ਕੱਪ ਦੀ ਜਿੱਤ 'ਤੇ ਦ੍ਰਾਵਿੜ ਨੇ ਕਿਹਾ ਪਿਛਲੇ ਕੁਝ ਘੰਟਿਆਂ ਵਿਚ ਮੇਰੇ ਕੋਲ ਸ਼ਬਦ ਨਹੀਂ ਹਨ। ਮੈਨੂੰ ਇਸ ਟੀਮ 'ਤੇ ਮਾਣ ਹੈ, ਜਿਸ ਤਰ੍ਹਾਂ ਨਾਲ ਮੁਸ਼ਕਿਲ ਹਾਲਾਤ ਵਿਚ ਟੀਮ ਨੇ ਸੰਘਰਸ਼ ਕੀਤਾ।''
ਇਹ ਖ਼ਬਰ ਵੀ ਪੜ੍ਹੋ - ਵਿਰਾਟ ਕੋਹਲੀ ਦੇ ਸੰਨਿਆਸ 'ਤੇ ਪਤਨੀ ਅਨੁਸ਼ਕਾ ਸ਼ਰਮਾ ਦਾ ਭਾਵੁਕ ਨੋਟ, ਲਿਖਿਆ- 'ਸਾਡੀ ਧੀ ਦੀ ਚਿੰਤਾ...'
ਉਸ ਨੇ ਕਿਹਾ, ''ਪਹਿਲੇ 6 ਓਵਰਾਂ ਵਿਚ 3 ਵਿਕਟਾਂ ਗਵਾਉਣ ਤੋਂ ਬਾਅਦ ਇਸ ਤਰ੍ਹਾਂ ਦੀ ਜਿੱਤ ਦਰਜ ਕਰਨਾ ਦੱਸਦਾ ਹੈ ਕਿ ਇਹ ਟੀਮ ਜੁਝਾਰੂਪਨ ਛੱਡਣ ਵਾਲੀ ਨਹੀਂ ਹੈ। ਇਕ ਖਿਡਾਰੀ ਦੇ ਤੌਰ ’ਤੇ ਮੈਂ ਇੰਨਾ ਖੁਸ਼ਕਿਸਮਤ ਨਹੀਂ ਰਿਹਾ ਕਿ ਵਿਸ਼ਵ ਕੱਪ ਜਿੱਤ ਸਕਾਂ। ਮੈਂ ਖੇਡਣ ਦੇ ਦਿਨਾਂ ਵਿਚ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਪਰ ਖੇਡ ਵਿਚ ਇਹ ਸਭ ਹੁੰਦਾ ਹੈ।''
ਦ੍ਰਾਵਿੜ ਲਈ ਇਹ ਜਿੱਤ ਇਕ ਤਰ੍ਹਾਂ ਨਾਲ ਭਾਰ ਮੁਕਤੀ ਦੀ ਤਰ੍ਹਾਂ ਵੀ ਰਿਹਾ, ਜਿਸ ਦੀ ਕਪਤਾਨੀ ਵਿਚ 2007 ਵਨ ਡੇ ਵਿਸ਼ਵ ਕੱਪ ਵਿਚ ਟੀਮ ਪਹਿਲੇ ਦੌਰ ਵਿਚੋਂ ਬਾਹਰ ਹੋ ਗਈ ਸੀ। ਦ੍ਰਾਵਿੜ ਨੇ ਹਾਲਾਂਕਿ ਕਿਹਾ ਕਿ ਉਹ ਇਸ ਤਰ੍ਹਾਂ ਦੇ ਸ਼ਬਦਾਂ ਵਿਚ ਭਰੋਸਾ ਨਹੀਂ ਕਰਦਾ। ਉਸ ਨੇ ਕਿਹਾ, ''ਪਹਿਲੀ ਗੱਲ ਤਾਂ ਇਹ ਹੈ ਕਿ ਇਹ ਕੋਈ ਭਾਰ ਮੁਕਤੀ ਨਹੀਂ ਹੈ। ਮੈਂ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਸੋਚਦਾ। ਅਜਿਹੇ ਕਈ ਖਿਡਾਰੀ ਹਨ ਜਿਹੜੇ ਖਿਤਾਬ ਨਹੀਂ ਜਿੱਤ ਸਕੇ। ਮੈਂ ਖੁਸ਼ਕਿਸਮਤ ਹਾਂ ਕਿ ਕੋਚ ਬਣਿਆ ਤੇ ਇਹ ਟੀਮ ਮਿਲੀ, ਜਿਸ ਨੇ ਇਹ ਸੰਭਵ ਕਰ ਦਿਖਾਇਆ ਕਿ ਮੈਂ ਟਰਾਫੀ ਜਿੱਤ ਕੇ ਉਸਦਾ ਜਸ਼ਨ ਮਨਾ ਸਕਾਂ। ਉਸ ਨੇ ਕਿਹਾ ਕਿ ਚੰਗਾ ਲੱਗ ਰਿਹਾ ਹੈ ਪਰ ਮੈਂ ਭਾਰ ਤੋਂ ਮੁਕਤ ਹੋਣ ਦਾ ਟੀਚਾ ਲੈ ਕੇ ਨਹੀਂ ਆਇਆ ਸੀ। ਮੈਂ ਆਪਣਾ ਕੰਮ ਕਰ ਰਿਹਾ ਹਾਂ, ਜਿਸ ਨਾਲ ਮੈਨੂੰ ਪਿਆਰ ਹੈ। ਮੈਨੂੰ ਰੋਹਿਤ ਤੇ ਇਸ ਟੀਮ ਦੇ ਨਾਲ ਕੰਮ ਕਰਕੇ ਚੰਗਾ ਲੱਗਾ। ਇਹ ਸਫਰ ਚੰਗਾ ਰਿਹਾ, ਜਿਸ ਦਾ ਮੈਂ ਪੂਰਾ ਮਜ਼ਾ ਲਿਆ।''
ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਦੇ ਨਾਂ 'ਤੇ ਇਕ ਹੋਰ ਰਿਕਾਰਡ, ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ 'ਚ ਹੋਈ ਬੱਲੇ-ਬੱਲੇ
ਦ੍ਰਾਵਿੜ ਦਾ ਭਾਰਤ ਦੇ ਕੋਚ ਦੇ ਰੂਪ ਵਿਚ ਕਾਰਜਕਾਲ ਵੀ ਖਤਮ ਹੋ ਗਿਆ ਹੈ। ਉਸ ਨੇ ਕਿਹਾ, ''ਇਸ ਤਰ੍ਹਾਂ ਦੇ ਡ੍ਰੈਸਿੰਗ ਰੂਮ ਦਾ ਹਿੱਸਾ ਬਣਨਾ ਅਦਭੁੱਤ ਸੀ। ਇਹ ਜ਼ਿੰਦਗੀ ਭਰ ਦੀਆਂ ਹੀ ਯਾਦਾਂ ਹਨ। ਮੈਂ ਟੀਮ ਤੇ ਸਹਿਯੋਗੀ ਸਟਾਫ ਨੂੰ ਇਸ ਲਈ ਧੰਨਵਾਦ ਦਿੰਦਾ ਹਾਂ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।