ਡੀ.ਸੀ. ਦੀ ਘੁੜਕੀ ਤੋਂ 24 ਘੰਟੇ ਦੇ ਅੰਦਰ ਸ਼ੇਰਪੁਰ ਵਿਚ 100 ਫੁੱਟ ਰੋਡ ਤੋਂ ਗਾਇਬ ਹੋਏ ਕੂੜੇ ਦੇ ਢੇਰ

Monday, Jul 01, 2024 - 02:41 PM (IST)

ਡੀ.ਸੀ. ਦੀ ਘੁੜਕੀ ਤੋਂ 24 ਘੰਟੇ ਦੇ ਅੰਦਰ ਸ਼ੇਰਪੁਰ ਵਿਚ 100 ਫੁੱਟ ਰੋਡ ਤੋਂ ਗਾਇਬ ਹੋਏ ਕੂੜੇ ਦੇ ਢੇਰ

ਲੁਧਿਆਣਾ (ਹਿਤੇਸ਼)– ਨਗਰ ਨਿਗਮ ਕਮਿਸ਼ਨਰ ਦਾ ਚਾਰਜ ਸੰਭਾਲਣ ਦੇ ਬਾਅਦ ਦੀ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਦਾ ਹੱਲ ਹੋਣਾ ਯਕੀਨੀ ਬਣਾਉਣ ਦੇ ਨਾਲ ਹੀ ਡੀ. ਸੀ. ਸਾਕਸ਼ੀ ਸਾਹਨੀ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦਾ ਪਾਲਣ ਨਾ ਹੋਣ ਨੂੰ ਲੈ ਕੇ ਵੀ ਸਖਤ ਰੁਖ ਅਖਤਿਆਰ ਕਰ ਲਿਆ ਹੈ। ਜਿਸ ਦੀ ਜਾਣਕਾਰੀ ਉਨ੍ਹਾਂ ਦੇ ਵੱਲੋਂ ਖ਼ੁਦ ਟਵੀਟ ਦੇ ਜ਼ਰੀਏ ਦਿੱਤੀ ਗਈ ਹੈ।

ਇਸ ਮਾਮਲੇ ਵਿਚ ਡੀ.ਸੀ. ਨੂੰ ਸੋਸ਼ਲ ਮੀਡੀਆ ਦੇ ਜਰੀਏ ਸ਼ੇਰਪੁਰ ਵਿਚ 100 ਫੁਟ ਰੋਡ ’ਤੇ ਕੂੜੇ ਦੇ ਢੇਰ ਲੱਗੇ ਹੋਣ ਦੀ ਸ਼ਿਕਾਇਤ ਮਿਲੀ ਸੀ ਕਿ ਸੜਕ ਦੇ ਵਿਚਕਾਰ ਕੂੜਾ ਜਮਾ ਕੀਤਾ ਜਾ ਰਿਹਾ ਹੈ ਅਤੇ ਖੁਲੇ ਪਲਾਟ ਪਲਾਟ ਵਿਚ ਕੂੜਾ ਜਮਾ ਹੋਣ ਨਾਲ ਸੇਕਟਰ 40 ਅਤੇ ਮੋਤੀ ਨਗਰ ਦੇ ਨਾਲ ਲੱਗਦੇ ਇਲਾਕੇ ਦੇ ਲੋਕ ਕਾਫੀ ਪਰੇਸ਼ਾਨ ਹਨ। ਜਿਸਦੇ ਮੱਦੇਨਜ਼ਰ ਡੀ.ਸੀ ਵਲੋਂ ਨਗਰ ਨਿਗਮ ਅਫੋਰਾਂ ਨੂੰ ਫਟਕਾਰ ਲਗਾਈ ਗਈ ਜਿਸ ਦਾ ਨਤੀਜਾ ਇਹ ਹੋਇਆ ਕਿ 24 ਘੰਟੇ ਦੇ ਅੰਦਰ ਸ਼ੇਰਪੁਰ ਵਿਚ 100 ਫੁਟ ਰੋਡ ਤੋਂ ਕੂੜੇ ਦੇ ਢੇਰ ਗਾਇਬ ਹੋ ਗਏ। ਜਿਸ ਦੀ ਫੋਟੋ ਵੀ ਡੀ.ਸੀ. ਵੱਲੋਂ ਟਵੀਟਰ ’ਤੇ ਸ਼ੇਅਰ ਕੀਤੀ ਗਈ ਹੈ ਅਤੇ ਬਕਾਇਦਾ ਮੁੱਖ ਮੰਤਰੀ ਅਤੇ ਚੀਫ ਸੈਕਟਰੀ ਨੂੰ ਵੀ ਟੈਗ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਬਦਲ ਜਾਣਗੇ ਪੁਲਸ ਦੇ ਕੰਮ ਕਰਨ ਦੇ ਤਰੀਕੇ, ਅਫ਼ਸਰਾਂ ਲਈ ਲਾਜ਼ਮੀ ਹੋਵੇਗਾ ਇਹ ਕੰਮ

ਸਾਲਿਡ ਵੇਸਟ ਮੈਨੇਜਮੈਂਟ ਨੂੰ ਲੈ ਕੇ ਨਗਰ ਨਿਗਮ ਤੋਂ ਨਾਰਾਜ਼ ਚੱਲ ਰਹੀ ਹੈ ਸਰਕਾਰ

ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਹੈ ਜਦ ਸਾਲਿਡ ਵੇਸਟ ਮੈਨੇਜਮੈਟ ਨੂੰ ਲੈ ਕੇ ਨਗਰ ਨਿਗਮ ਨਾਲ ਸਰਕਾਰ ਨਰਾਜ਼ ਚੱਲ ਰਹੀ ਹੈ ਕਿਉਂਕਿ ਕੂੜੇ ਦੀ ਡੋਰ ਟੂ ਡੋਰ ਕਲੈਕਸ਼ਨ, ਲਿਫਟਿੰਗ ਅਤੇ ਪ੍ਰੋਸੈਸਿੰਗ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਲੋਂ ਫਿਕਸ ਕੀਤੀ ਗਈ ਡੈਡਲਾਈਨ ਦੇ ਮੁਤਾਬਕ ਲੁਧਿਆਣਾ ਵਿਚ ਕੰਮ ਨਹੀਂ ਹੋ ਰਿਹਾ ਹੈ। ਜਿਸਦੇ ਮੱਦੇਨਜ਼ਰ ਐੱਨ.ਜੀ.ਟੀ ਵਲੋਂ ਨਗਰ ਨਿਗਮ ਅਫਸਰਾਂ ਨੂੰ ਸਖਤ ਫਟਕਾਰ ਲਗਾਈ ਗਈ ਹੈ। ਜਿਸਦੇ ਬਾਅਦ ਤੋਂ ਦਿਖਾਵੇ ਦੇ ਲਈ ਮੀਟਿੰਗ ਕਰਨ ਜਾਂ ਫੀਲਡ ਵਿਚ ਉਤਰ ਕੂੜੇ ਦੀ ਲਿਫਟਿੰਗ ਅਤੇ ਪ੍ਰੋਸੈਸਿੰਗ ਦਾ ਕੰਮ ਠੀਕ ਤਰ੍ਹਾਂ ਹੋਣ ਦੇ ਦਾਅਵੇ ਕਰਨ ਵਾਲੇ ਅਫਸਰਾਂ ਦੀ ਪੋਲ ਸ਼ੇਰਪੁਰ ਵਿਚ 100 ਫੁਟ ਰੋਡ ’ਤੇ ਕੂੜੈ ਦੇ ਢੇਰ ਲੱਗੇ ਹੋਣ ਦੇ ਮਾਮਲੇਨੇ ਖੋਲ ਕੇ ਰੱਖ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News