ਕੇਂਦਰੀ ਮੰਤਰੀ ਵੀ. ਮੁਰਲੀਧਰਨ ਕਰਨਗੇ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ
Thursday, May 14, 2020 - 11:19 AM (IST)
ਵਾਸ਼ਿੰਗਟਨ (ਭਾਸ਼ਾ): ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਹਫਤੇ ਦੇ ਅਖੀਰ ਵਿਚ ਭਾਰਤੀ-ਅਮਰੀਕੀ ਭਾਈਚਾਰੇ ਨੂੰ ਸੰਬੋਧਿਤ ਕਰਨਗੇ। ਮੁਰਲੀਧਨ ਉਹਨਾਂ ਨੂੰ ਦੱਸਣਗੇ ਕਿ ਭਾਰਤ ਕੋਰੋਨਾਵਾਇਰਸ ਗਲੋਬਲ ਮਹਾਮਾਰੀ ਨਾਲ ਕਿਸ ਤਰ੍ਹਾਂ ਨਜਿੱਠ ਰਿਹਾ ਹੈ। ਇਸ ਵੈਬ ਸੰਮਲੇਨ ਦੇ ਆਯੋਜਕਾਂ ਨੇ ਬੁੱਧਵਾਰ ਨੂੰ ਦੱਸਿਆ ਕਿ 17 ਮਈ ਨੂੰ ਆਯੋਜਿਤ ਹੋਣ ਵਾਲੀ ਇਸ ਗੱਲਬਾਤ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸਹਿ-ਸਰਕਾਰ ਕ੍ਰਿਸ਼ਨ ਗੋਪਾਲ ਅਤੇ 'ਸੁਪਰ 30' ਦੇ ਸੰਸਥਾਪਕ ਆਨੰਦ ਕੁਮਾਰ ਵੀ ਆਪਣੇ ਵਿਚਾਰ ਰੱਖਣਗੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਭਾਰਤੀ ਮੂਲ ਦੇ ਇੰਜੀਨੀਅਰ 'ਤੇ ਲੱਗੇ ਧੋਖਾਧੜੀ ਦੇ ਦੋਸ਼
'ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼ (ਐੱਫ.ਆਈ.ਏ.) ਅਤੇ 'ਬਿਹਾਰ ਅਤੇ ਝਾਰਖੰਡ ਐਸੋਸੀਏਸ਼ਨ ਆਫ ਨੌਰਥ ਅਮੇਰਿਕਾ' (BAGANA) ਨੇ ਇਸ ਵੈਬ ਸੰਮੇਲਨ ਦਾ ਆਯੋਜਨ ਕੀਤਾ ਹੈ। ਐੱਫ.ਆਈ.ਏ. ਦੇ ਬੁਲਾਰੇ ਅੰਕੁਰ ਵੈਦਯ ਨੇ ਕਿਹਾ,''ਇਹ ਵੈਬੀਨਾਰ ਇਕਜੁੱਟਤਾ ਦਾ ਅਹਿਸਾਸ ਕਰਾਉਣ ਦੇ ਨਾਲ-ਨਾਲ ਤੱਥਾਤਮਕ ਗਿਆਨ ਅਤੇ ਹੱਲ ਮੁਹੱਈਆ ਕਰਾਉਂਦੇ ਹਨ।'' ਉਹਨਾਂ ਨੇ ਕਿਹਾ ਕਿ ਇਹਨਾਂ ਵੈਬੀਨਾਰ ਵਿਚ ਇਸ ਤਰ੍ਹਾਂ ਦੀ ਬੇਮਿਸਾਲ ਭਾਈਚਾਰਕ ਹਿੱਸੇਦਾਰੀ ਦਾ ਗਵਾਹ ਬਣਨਾ ਗਿਆਨ ਵਿਚ ਵਾਧਾ ਕਰਨ ਵਾਂਗ ਹੈ।ਐੱਫ.ਆਈ.ਏ. ਦੇ ਸਾਬਕਾ ਪ੍ਰਧਾਨ ਅਤੇ BAGANA ਦੇ ਬੁਲਾਰੇ ਆਲੋਕ ਕੁਮਾਰ ਨੇ ਕਿਹਾ ਕਿ ਪਿਛਲੇ 2 ਮਹੀਨੇ ਵਿਚ ਦੋਹਾਂ ਸੰਗਠਨਾਂ ਨੇ ਕੋਰੋਨਾਵਾਇਰਸ ਸੰਬੰਧੀ ਵਿਭਿੰਨ ਮੁੱਦਿਆਂ 'ਤੇ ਕੰਮ ਕੀਤਾ ਹੈ। ਉਹਨਾਂ ਨੇ ਕਿਹਾ ਕਿ ਇਹ ਵੈਬੀਨਾਰ ਸੀਨੀਅਰ ਭਾਰਤੀ ਨੇਤਾਵਾਂ ਨੂੰ ਕੋਰੋਨਾ ਸੰਬੰਧੀ ਵਿਭਿੰਨ ਮਾਮਲਿਆਂ ਨੂੰ ਸਮਝਣ ਦੇ ਇਲਾਵਾ ਇਹ ਜਾਨਣ ਦਾ ਮੌਕਾ ਦਿੰਦਾ ਹੈ ਕਿ ਦੇਸ਼ ਇਸ ਚੁਣੌਤੀ ਨਾਲ ਸਫਲਤਾਪੂਰਵਕ ਕਿਵੇਂ ਨਜਿੱਠ ਰਿਹਾ ਹੈ।