ਅਮਰੀਕਾ ਨੇ ਇਰਾਨ ''ਤੇ ਮੁੜ ਕੀਤਾ ਹਮਲਾ ! ਚਾਬਾਹਾਰ ਪੋਰਟ ਨੂੰ ਵੀ ਬਣਾਇਆ ਨਿਸ਼ਾਨਾ

Saturday, Jul 18, 2026 - 03:41 PM (IST)

ਅਮਰੀਕਾ ਨੇ ਇਰਾਨ ''ਤੇ ਮੁੜ ਕੀਤਾ ਹਮਲਾ ! ਚਾਬਾਹਾਰ ਪੋਰਟ ਨੂੰ ਵੀ ਬਣਾਇਆ ਨਿਸ਼ਾਨਾ

ਇੰਟਰਨੈਸ਼ਨਲ ਡੈਸਕ- ਅਮਰੀਕਾ ਨੇ ਸ਼ੁੱਕਰਵਾਰ ਨੂੰ ਲਗਾਤਾਰ 6ਵੀਂ ਰਾਤ ਈਰਾਨ ’ਤੇ ਏਅਰ ਸਟ੍ਰਾਈਕ ਕੀਤੀ। ਇਸ ਦੌਰਾਨ ਭਾਰਤ ਦੇ ਨਿਵੇਸ਼ ਵਾਲੇ ਚਾਬਹਾਰ ਪੋਰਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਮਲੇ ਵਿਚ ਪੋਰਟ ਦੇ ਕੰਟਰੋਲ ਟਾਵਰ ਨੂੰ ਨੁਕਸਾਨ ਪਹੁੰਚਿਆ ਹੈ।

ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਕੰਟਰੋਲ ਟਾਵਰ ਦੇ ਨੁਕਸਾਨੇ ਜਾਣ ਦੀ ਤਸਵੀਰ ਵੀ ਸਾਂਝੀ ਕੀਤੀ ਹੈ। ਈਰਾਨੀ ਖਬਰ ਏਜੰਸੀ ਮੇਹਰ ਨੇ ਚਾਬਹਾਰ ਪੋਰਟ ਅਤੇ ਕੰਟਰੋਲ ਟਾਵਰ ’ਤੇ ਅਮਰੀਕੀ ਹਮਲੇ ਦੀ ਪੁਸ਼ਟੀ ਕੀਤੀ ਹੈ। ਪਿਛਲੇ ਇਕ ਹਫ਼ਤੇ ਵਿਚ ਇਸ ਟਾਵਰ ’ਤੇ ਇਹ ਤੀਜਾ ਹਮਲਾ ਹੈ। ਅਮਰੀਕੀ ਸੈਂਟਰਲ ਕਮਾਂਡ ਨੇ ਦੱਸਿਆ ਕਿ ਫਾਈਟਰ ਜੈੱਟ, ਡਰੋਨ ਅਤੇ ਜੰਗੀ ਬੇੜਿਆਂ ਨਾਲ ਈਰਾਨ ਦੇ ਕਈ ਫੌਜੀ ਟਿਕਾਣਿਆਂ ’ਤੇ ਹਮਲਾ ਕੀਤਾ ਗਿਆ। ਸੈਂਟਰਲ ਕਮਾਂਡ ਨੇ ਕਿਹਾ ਕਿ ਹਮਲਿਆਂ ਵਿਚ ਤੱਟੀ ਨਿਗਰਾਨੀ ਕੇਂਦਰ, ਏਅਰ ਡਿਫੈਂਸ ਸਿਸਟਮ, ਮਿਲਟਰੀ ਲਾਜਿਸਟਿਕਸ ਅਤੇ ਸਮੁੰਦਰੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ।

ਚਾਬਹਾਰ ਪੋਰਟ ਭਾਰਤ ਲਈ ਰਣਨੀਤਕ ਤੌਰ ’ਤੇ ਅਹਿਮ ਹੈ। ਭਾਰਤ ਨੇ ਇਸ ਦੇ ਵਿਕਾਸ ਵਿਚ ਨਿਵੇਸ਼ ਕੀਤਾ ਹੈ ਅਤੇ ਇਸ ਦਾ ਸੰਚਾਲਨ ਭਾਰਤੀ ਕੰਪਨੀ ਇੰਡੀਆ ਪੋਰਟਸ ਗਲੋਬਲ ਲਿਮਟਿਡ ਕਰ ਰਹੀ ਹੈ। ਇਹ ਬੰਦਰਗਾਹ ਭਾਰਤ ਨੂੰ ਪਾਕਿਸਤਾਨ ਨੂੰ ਬਾਈਪਾਸ ਕਰ ਕੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਵਪਾਰਕ ਪਹੁੰਚ ਉਪਲੱਬਧ ਕਰਵਾਉਂਦੀ ਹੈ।

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋਵੇਗਾ ਲਾਰਡਜ਼ ਵਨਡੇ ? BCCI ਨੇ ਸਭ ਕੁਝ ਕਰ'ਤਾ ਸਾਫ਼

ਈਰਾਨੀ ਹਮਲਿਆਂ ਵਿਚ ਕੁਵੈਤ ਦੇ ਕਈ ਫੌਜੀ ਜ਼ਖਮੀ
ਕੁਵੈਤ ਦੀ ਫੌਜ ਨੇ ਦੱਸਿਆ ਕਿ ਈਰਾਨੀ ਹਮਲਿਆਂ ਵਿਚ ਉਸ ਦੀ ਜ਼ਮੀਨੀ ਫੌਜ ਦੇ ਕਈ ਫੌਜੀ ਜ਼ਖਮੀ ਹੋਏ ਹਨ। ਹਮਲਿਆਂ ਵਿਚ ਕਈ ਫੌਜੀ ਟਿਕਾਣਿਆਂ ਅਤੇ ਕੈਂਪਾਂ ਨੂੰ ਨਿਸ਼ਾਨਾ ਬਣਾਇਆ ਗਿਆ। ਕੁਵੈਤ ਦੇ ਫੌਜ ਮੁਖੀ ਲੈਫਟੀਨੈਂਟ ਜਨਰਲ ਖਾਲਿਦ ਦਿਰਾਜ ਸਾਦ ਅਲ-ਸ਼ਰੀਆਨ ਨੇ ਜ਼ਖਮੀ ਫੌਜੀਆਂ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਦੇ ਇਲਾਜ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਕੁਵੈਤ ਨੇ ਸ਼ੁੱਕਰਵਾਰ ਨੂੰ ਦੋਸ਼ ਲਗਾਇਆ ਕਿ ਈਰਾਨ ਨੇ ਉਸ ਦੇ ਇਕ ਬਿਜਲੀ ਉਤਪਾਦਨ ਅਤੇ ਸਮੁੰਦਰੀ ਪਾਣੀ ਨੂੰ ਮਿੱਠਾ ਬਣਾਉਣ ਵਾਲੇ ਪਲਾਂਟ ’ਤੇ ਹਮਲਾ ਕੀਤਾ ਹੈ।

ਇਸ ਨਾਲ ਪਲਾਂਟ ਵਿਚ ਅੱਗ ਲੱਗ ਗਈ ਅਤੇ ਬਿਜਲੀ ਉਤਪਾਦਨ ਕਰਨ ਵਾਲੀਆਂ ਕਈ ਯੂਨਿਟਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕਾਰਪਸ ਦੀ ਏਰੋਸਪੇਸ ਫੋਰਸ ਦੇ ਕਮਾਂਡਰ ਸਈਦ ਮਜੀਦ ਮੌਸਵੀ ਨੇ ਕਿਹਾ ਕਿ ਹੋਰਮੁਜ਼ ਸਟ੍ਰੇਟ ਅਤੇ ਦੱਖਣੀ ਤੱਟ ’ਤੇ ਸ਼ਾਂਤੀ ਬਹਾਲ ਹੋਣ ਤੱਕ ਦੁਸ਼ਮਣ ਦੇ ਖ਼ਿਲਾਫ਼ ਈਰਾਨ ਦੇ ਹਮਲੇ ਜਾਰੀ ਰਹਿਣਗੇ।

ਹੋਰਮੁਜ਼ ਵਿਚ ਤਣਾਅ ਕਾਰਨ ਤੇਲ ਮਹਿੰਗਾ, ਇਕ ਹਫ਼ਤੇ ’ਚ 13 ਫੀਸਦੀ ਤੱਕ ਕੀਮਤਾਂ ਵਧੀਆਂ
ਹੋਰਮੁਜ਼ ਸਟ੍ਰੇਟ ਵਿਚ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਕਰੀਬ 2 ਫੀਸਦੀ ਦੀ ਤੇਜ਼ੀ ਆਈ ਹੈ। ਬ੍ਰੈਂਟ ਕਰੂਡ ਅਤੇ ਵੈਸਟ ਟੈਕਸਾਸ ਇੰਟਰਮੀਡੀਏਟ ਦੋਵੇਂ ਇਸ ਹਫ਼ਤੇ ਹੁਣ ਤੱਕ ਕਰੀਬ 13 ਫੀਸਦੀ ਚੜ੍ਹ ਚੁੱਕੇ ਹਨ। ਬ੍ਰੈਂਟ ਕਰੂਡ ਦੀ ਕੀਮਤ 1.53 ਡਾਲਰ (1.82 ਫੀਸਦੀ) ਵਧ ਕੇ 85.76 ਡਾਲਰ ਪ੍ਰਤੀ ਬੈਰਲ ਪਹੁੰਚ ਗਈ, ਜਦਕਿ ਵੈਸਟ ਟੈਕਸਾਸ ਇੰਟਰਮੀਡੀਏਟ ਕਰੂਡ 1.69 ਡਾਲਰ (2.14 ਫੀਸਦੀ) ਦੇ ਵਾਧੇ ਨਾਲ 80.64 ਡਾਲਰ ਪ੍ਰਤੀ ਬੈਰਲ ’ਤੇ ਕਾਰੋਬਾਰ ਕਰ ਰਿਹਾ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News