''ਜੇ ਮੈਨੂੰ ਕੁਝ ਹੋਇਆ ਤਾਂ ਮਿਟ ਜਾਏਗਾ ਇਰਾਨ ਦਾ ਨਾਮੋ-ਨਿਸ਼ਾਨ..!'' ਟਰੰਪ ਨੇ ਦੇ''ਤੀ Last Warning

Saturday, Jul 11, 2026 - 06:38 PM (IST)

''ਜੇ ਮੈਨੂੰ ਕੁਝ ਹੋਇਆ ਤਾਂ ਮਿਟ ਜਾਏਗਾ ਇਰਾਨ ਦਾ ਨਾਮੋ-ਨਿਸ਼ਾਨ..!'' ਟਰੰਪ ਨੇ ਦੇ''ਤੀ Last Warning

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਜਾਰੀ ਜੰਗ ਇਕ ਵਾਰ ਫ਼ਿਰ ਤੋਂ ਖ਼ਤਰਨਾਕ ਮੋੜ ਮੁੜਦੀ ਹੋਈ ਦਿਖਾਈ ਦੇ ਰਹੀ ਹੈ। ਕੁਝ ਮਹੀਨਿਆਂ ਦੀ ਸ਼ਾਂਤੀ ਮਗਰੋਂ ਦੋਵਾਂ ਧਿਰਾਂ ਵੱਲੋਂ ਕੀਤੇ ਗਏ ਤਾਜ਼ਾ ਹਮਲਿਆਂ ਨੇ ਮਿਡਲ ਈਸਟ 'ਚ ਮੁੜ ਜੰਗ ਦਾ ਖ਼ਤਰਾ ਪੈਦਾ ਕਰ ਦਿੱਤਾ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਨੂੰ ਲੈ ਕੇ ਇਕ ਅਜਿਹਾ ਬਿਆਨ ਜਾਰੀ ਕੀਤਾ ਹੈ, ਜਿਸ ਮਗਰੋਂ ਪੂਰੇ ਇਲਾਕੇ 'ਚ ਤੜਥੱਲੀ ਮਚ ਗਈ ਹੈ। 

ਪਿਛਲੇ ਦਿਨੀਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ, ਜਿਨ੍ਹਾਂ 'ਚ ਕਿਹਾ ਗਿਆ ਸੀ ਕਿ ਇਰਾਨ ਟਰੰਪ ਦੇ ਕਤਲ ਦੀ ਸਾਜ਼ਿਸ਼ ਨੂੰ ਅੰਜਾਮ ਦੇ ਸਕਦਾ ਹੈ। ਇਸੇ ਦੌਰਾਨ ਟਰੰਪ ਨੇ ਸ਼ਨੀਵਾਰ ਨੂੰ ਆਪਣੇ ਟਰੁੱਥ ਸੋਸ਼ਲ ਅਕਾਊਂਟ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਇਰਾਨ ਨੂੰ ਬੇਹੱਦ ਸਖ਼ਤ ਚਿਤਾਵਨੀ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜੇ ਇਰਾਨ ਨੇ ਉਨ੍ਹਾਂ ਦਾ ਕਤਲ ਕਰਵਾਉਣ ਦੀ ਧਮਕੀ ਦਿੱਤੀ ਜਾਂ ਸਾਜ਼ਿਸ਼ ਰਚੀ ਤਾਂ ਅਮਰੀਕਾ ਇਰਾਨ 'ਤੇ ਅਜਿਹਾ ਹਮਲਾ ਕੀਤਾ ਕਿ ਪੂਰਾ ਦੇਸ਼ ਤਬਾਹ ਹੋ ਜਾਵੇਗਾ।

ਉਨ੍ਹਾਂ ਆਪਣੀ ਪੋਸਟ 'ਚ ਲਿਖਿਆ, ''1,000 ਮਿਜ਼ਾਈਲਾਂ ਲਾਕਡ ਤੇ ਲੋਡਿਡ ਹਨ, ਜਿਨ੍ਹਾਂ ਦਾ ਮੂੰਹ ਇਰਾਨ ਵੱਲ ਹੈ। ਜੇ ਇਰਾਨ ਨੇ ਮੈਨੂੰ ਮਾਰਨ ਦੀ ਕੋਈ ਵੀ ਸਾਜ਼ਿਸ਼ ਰਚੀ ਤਾਂ ਹਜ਼ਾਰਾਂ ਹੋਰ ਮਿਜ਼ਾਈਲਾਂ ਇਸ ਤੋਂ ਬਾਅਦ ਦਾਗ ਦਿੱਤੀਆਂ ਜਾਣਗੀਆਂ। ਅਮਰੀਕੀ ਫ਼ੌਜ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਇਹ ਹੁਕਮ 1 ਸਾਲ ਤੱਕ ਲਾਗੂ ਰਹਿਣਗੇ। ਇਸ ਦੌਰਾਨ ਜੇਕਰ ਇਰਾਨ ਮੈਨੂੰ ਮਾਰਨ ਦੀ ਕੋਈ ਵੀ ਸਾਜ਼ਿਸ਼ ਰਚਦਾ ਹੈ ਤਾਂ ਅਮਰੀਕੀ ਫ਼ੌਜ ਇਰਾਨ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗੀ।''

ਇਹ ਵੀ ਪੜ੍ਹੋ- ''ਮੇਰਾ ਕਤਲ ਵੀ ਕੀਤਾ ਜਾ ਸਕਦੈ ਪਰ..!'', ਦਸੰਬਰ 'ਚ ਸਰੰਡਰ ਕਰੇਗੀ ਸ਼ੇਖ਼ ਹਸੀਨਾ

PunjabKesari

ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਵੱਲੋਂ ਸਾਂਝੇ ਤੌਰ 'ਤੇ ਇਰਾਨ 'ਤੇ ਕੀਤੇ ਗਏ ਹਵਾਈ ਹਮਲੇ, ਜਿਨ੍ਹਾਂ 'ਚ ਇਰਾਨੀ ਸੁਪਰੀਮ ਲੀਡਰ ਸਣੇ ਕਈ ਉੱਚ ਪੱਧਰੀ ਅਧਿਕਾਰੀ ਮਾਰੇ ਗਏ ਸਨ, ਮਗਰੋਂ ਦੋਵਾਂ ਧਿਰਾਂ ਵਿਚਾਲੇ ਕਈ ਦਿਨਾਂ ਤੱਕ ਭਿਆਨਕ ਜੰਗ ਚੱਲੀ। ਇਸ ਜੰਗ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ ਤੇ ਵੱਡੇ ਪੱਧਰ 'ਤੇ ਮਾਲੀ ਨੁਕਸਾਨ ਵੀ ਹੋਇਆ ਸੀ। ਇਸ ਦੌਰਾਨ ਇਰਾਨ ਨੇ ਹੋਰਮੁਜ਼ ਦਾ ਲਾਂਘਾ ਵੀ ਬੰਦ ਕਰ ਦਿੱਤਾ ਸੀ, ਜਿਸ ਕਾਰਨ ਪੂਰੀ ਦੁਨੀਆ 'ਚ ਤੇਲ-ਗੈਸ ਦੀ ਕਿੱਲਤ ਪੈਦਾ ਹੋ ਗਈ ਸੀ। ਇਸ ਮਗਰੋਂ ਜਦੋਂ ਦੋਵਾਂ ਧਿਰਾਂ ਵਿਚਾਲੇ ਆਖ਼ਿਰਕਾਰ ਜੰਗਬੰਦੀ ਹੋ ਗਈ ਸੀ ਤਾਂ ਨਵੇਂ ਹਮਲਿਆਂ ਮਗਰੋਂ ਟਰੰਪ ਦੇ ਇਸ ਤਾਜ਼ਾ ਬਿਆਨ ਨੇ ਜੰਗ ਦੀ ਅੱਗ ਨੂੰ ਇਕ ਵਾਰ ਫ਼ਿਰ ਹਵਾ ਦੇ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਟਰੰਪ ਦੀ ਇਸ ਧਮਕੀ ਮਗਰੋਂ ਹਾਲਾਤ ਸ਼ਾਂਤੀਪੂਰਨ ਬਣਦੇ ਹਨ ਜਾਂ ਇਰਾਨ ਵੱਲੋਂ ਵੀ ਕੋਈ ਜਵਾਬ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News