ਹੋਰਮੁਜ਼ ''ਚ ਭਾਰਤੀਆਂ ਨਾਲ ਭਰੇ ਜਹਾਜ਼ ''ਤੇ ਹੋ ਗਿਆ ਹਮਲਾ ! ਭਾਰਤ ਨੇ ਕੀਤੀ ਸਖ਼ਤ ਨਿਖੇਧੀ

Sunday, Jul 12, 2026 - 02:24 PM (IST)

ਹੋਰਮੁਜ਼ ''ਚ ਭਾਰਤੀਆਂ ਨਾਲ ਭਰੇ ਜਹਾਜ਼ ''ਤੇ ਹੋ ਗਿਆ ਹਮਲਾ ! ਭਾਰਤ ਨੇ ਕੀਤੀ ਸਖ਼ਤ ਨਿਖੇਧੀ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇਰਾਨ ਵਿਚਾਲੇ ਤਣਾਅ ਮੁੜ ਸਿਖਰ 'ਤੇ ਪਹੁੰਚ ਗਿਆ ਹੈ, ਜਿਸ ਮਗਰੋਂ ਦੋਵਾਂ ਧਿਰਾਂ ਵੱਲੋਂ ਹਮਲੇ ਸ਼ੁਰੂ ਕਰ ਦਿੱਤੇ ਗਏ ਹਨ। ਇਸੇ ਦੌਰਾਨ ਹੋਰਮੁਜ਼ 'ਚ ਭਾਰਤੀਆਂ ਨਾਲ ਭਰੇ ਇਕ ਜਹਾਜ਼ 'ਤੇ ਹਵਾਈ ਹਮਲਾ ਹੋਇਆ ਹੈ, ਜਿਸ ਕਾਰਨ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ ਤੇ ਜਹਾਜ਼ ਸਵਾਰ ਭਾਰਤੀ ਨਾਗਰਿਕਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ, ਜਦਕਿ 1 ਨਾਗਰਿਕ ਲਾਪਤਾ ਦੱਸਿਆ ਜਾ ਰਿਹਾ ਹੈ।

ਭਾਰਤ ਸਰਕਾਰ ਨੇ ਓਮਾਨ ਦੇ ਤੱਟ ਨੇੜੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਜਾ ਰਹੇ ਇਸ ਵਪਾਰਕ ਜਹਾਜ਼ 'ਜੀ.ਐੱਫ.ਐੱਸ. ਗਲੈਕਸੀ' 'ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਖੇਤਰ ਵਿੱਚ ਵਪਾਰਕ ਜਹਾਜ਼ਾਂ 'ਤੇ ਲਗਾਤਾਰ ਹੋ ਰਹੇ ਹਮਲਿਆਂ ਨੂੰ ਬੇਹੱਦ ਚਿੰਤਾਜਨਕ ਦੱਸਿਆ ਹੈ। ਵਿਦੇਸ਼ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ, ਹਮਲੇ ਸਮੇਂ ਜਹਾਜ਼ 'ਤੇ ਸਵਾਰ 10 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਰੈਸਕਿਊ ਕਰ ਲਿਆ ਗਿਆ ਹੈ, ਜਦਕਿ ਇੱਕ ਕ੍ਰੂ ਮੈਂਬਰ ਅਜੇ ਵੀ ਲਾਪਤਾ ਹੈ, ਜਿਸ ਦੀ ਭਾਲ ਲਈ ਸਰਚ ਆਪ੍ਰੇਸ਼ਨ ਜਾਰੀ ਹੈ।

PunjabKesari

ਇਹ ਵੀ ਪੜ੍ਹੋ- ਹੋ ਗਿਆ ਹਮਲਾ ! ਵੱਜ ਗਏ 'ਘੁੱਗੂ' ; ਇਰਾਨ ਨੇ UAE, ਬਹਿਰੀਨ, ਜਾਰਡਨ ਤੇ ਕਤਰ 'ਤੇ ਕਰ'ਤੀ AirStrike

ਅਮਰੀਕੀ ਸੈਂਟ੍ਰਲ ਕਮਾਂਡ ਮੁਤਾਬਕ, ਸਾਈਪ੍ਰਸ ਦੇ ਝੰਡੇ ਵਾਲੇ ਇਸ ਕੰਟੇਨਰ ਜਹਾਜ਼ 'ਤੇ ਇਰਾਨ ਦੀ 'ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰਪਸ' (IRGC) ਵੱਲੋਂ ਹਮਲਾ ਕੀਤਾ ਗਿਆ ਸੀ। ਹਮਲੇ ਕਾਰਨ ਜਹਾਜ਼ ਦੇ ਇੰਜਣ ਰੂਮ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਜਹਾਜ਼ 'ਚ ਭਿਆਨਕ ਅੱਗ ਲੱਗਣ ਕਾਰਨ ਇਹ ਅੱਗੇ ਨਹੀਂ ਵਧ ਸਕਦਾ ਸੀ, ਜਿਸ ਕਾਰਨ ਜਹਾਜ਼ ਸਵਾਰ ਸਾਰੇ ਕ੍ਰੂ ਮੈਂਬਰਾਂ ਨੂੰ ਰੈਸਕਿਊ ਕਰਨਾ ਪਿਆ ਹੈ।

ਇਸ ਹਮਲੇ ਦੀ ਨਿਖੇਧੀ ਕਰਦਿਆਂ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ, "ਖੇਤਰ 'ਚ ਵਪਾਰਕ ਜਹਾਜ਼ਾਂ ਅਤੇ ਨਾਗਰਿਕ ਬੁਨਿਆਦੀ ਢਾਂਚੇ 'ਤੇ ਹਮਲੇ ਤੁਰੰਤ ਬੰਦ ਹੋਣੇ ਚਾਹੀਦੇ ਹਨ। ਅਸੀਂ ਤਣਾਅ ਨੂੰ ਘਟਾਉਣ ਅਤੇ ਕੂਟਨੀਤਕ ਹੱਲ ਲਈ ਚੱਲ ਰਹੀ ਗੱਲਬਾਤ ਨੂੰ ਸਿਰੇ ਚਾੜ੍ਹਨ ਦੀ ਅਪੀਲ ਕਰਦੇ ਹਾਂ ਤਾਂ ਜੋ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਹਾਲ ਹੋ ਸਕੇ। ਅੰਤਰਰਾਸ਼ਟਰੀ ਕਾਨੂੰਨਾਂ ਮੁਤਾਬਕ ਸਮੁੰਦਰੀ ਰਸਤਿਆਂ ਰਾਹੀਂ ਮੁਕਤ ਵਪਾਰ ਦੀ ਇਜਾਜ਼ਤ ਹੋਣੀ ਚਾਹੀਦੀ ਹੈ।"

ਇਸ ਹਮਲੇ ਮਗਰੋਂ ਓਮਾਨ ਸਥਿਤ ਭਾਰਤੀ ਦੂਤਾਵਾਸ ਸਥਾਨਕ ਅਧਿਕਾਰੀਆਂ ਅਤੇ ਜਹਾਜ਼ ਦੀ ਮੈਨੇਜਮੈਂਟ ਨਾਲ ਲਗਾਤਾਰ ਸੰਪਰਕ ਵਿੱਚ ਹੈ। ਭਾਰਤ ਨੇ ਲਾਪਤਾ ਨਾਗਰਿਕ ਦੀ ਭਾਲ ਵਿੱਚ ਮਦਦ ਕਰਨ ਲਈ ਓਮਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਇਸ ਘਟਨਾ ਤੋਂ ਤੁਰੰਤ ਬਾਅਦ, ਅਮਰੀਕੀ ਰਾਸ਼ਟਰਪਤੀ ਦੇ ਨਿਰਦੇਸ਼ਾਂ 'ਤੇ ਅਮਰੀਕੀ ਫੌਜ ਨੇ ਇਸ ਹਫ਼ਤੇ ਇਰਾਨ 'ਤੇ ਆਪਣਾ ਤੀਜਾ ਵੱਡਾ ਹਵਾਈ ਹਮਲਾ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਇਰਾਨ ਜੰਗਬੰਦੀ ਦੇ ਸਮਝੌਤੇ ਦੀ ਪਾਲਣਾ ਕਰਨ ਵਿੱਚ ਨਾਕਾਮ ਰਿਹਾ ਹੈ, ਇਸ ਲਈ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।

ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News