ਮੰਨ ਜਾਣਗੇ ਅਮਰੀਕਾ-ਈਰਾਨ! ਗੱਲਬਾਤ ਦਾ ਅਗਲਾ ਦੌਰ 11 ਜੁਲਾਈ ਨੂੰ
Sunday, Jul 05, 2026 - 12:16 PM (IST)
ਰਿਆਦ (ਆਈਏਐਨਐਸ) ਅਮਰੀਕਾ ਅਤੇ ਈਰਾਨ ਵਿਚਾਲੇ ਪੂਰੀ ਤਰ੍ਹਾਂ ਸਹਿਮਤੀ ਬਣਨ ਦੀ ਆਸ ਬੱਝ ਗਈ ਹੈ। ਦੋਵੇਂ ਦੇਸ਼ ਤੀਜੇ ਦੌਰ ਦੀ ਵਾਰਤਾ ਲਈ ਤਿਆਰ ਹਨ। ਅਮਰੀਕਾ ਅਤੇ ਈਰਾਨ ਵਿਚਕਾਰ ਗੱਲਬਾਤ ਦਾ ਅਗਲਾ ਦੌਰ 11 ਜੁਲਾਈ ਨੂੰ ਪਾਕਿਸਤਾਨ ਦੀ ਮੇਜ਼ਬਾਨੀ ਵਿਚ ਹੋਵੇਗਾ। ਅਲ-ਅਰਬੀਆ ਨਿਊਜ਼ ਦੀ ਇੱਕ ਰਿਪੋਰਟ ਵਿਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਾਰਤਾ ਦੇ ਆਗਾਮੀ ਦੌਰ ਵਿਚ ਈਰਾਨ 'ਤੇ ਅਮਰੀਕੀ ਪਾਬੰਦੀਆਂ, ਈਰਾਨ ਦੀਆਂ ਜ਼ਬਤ ਜਾਇਦਾਦਾਂ ਅਤੇ ਈਰਾਨੀ ਪ੍ਰਮਾਣੂ ਮੁੱਦੇ 'ਤੇ ਗੱਲਬਾਤ ਹੋਵੇਗੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਈਰਾਨੀ ਵਫ਼ਦ ਦਾ ਫੈਸਲਾ ਈਰਾਨ ਦੇ ਮਰਹੂਮ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੇ ਸਰਕਾਰੀ ਅੰਤਿਮ ਸੰਸਕਾਰ ਤੋਂ ਬਾਅਦ ਕੀਤਾ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ- US ਪੂਰੀ ਦੁਨੀਆ ਲਈ ਉਮੀਦ, ਵਿਸ਼ਵਾਸ ਤੇ ਮਾਣ ਦਾ ਪ੍ਰਤੀਕ, ਆਜ਼ਾਦੀ ਦਿਹਾੜੇ ਦੇ ਜਸ਼ਨ ਮੌਕੇ ਬੋਲੇ ਟਰੰਪ
ਜ਼ਿਕਰਯੋਗ ਹੈ ਕਿ ਈਰਾਨ ਅਤੇ ਅਮਰੀਕਾ ਨੇ 18 ਜੂਨ ਨੂੰ ਲੇਬਨਾਨ ਵਿੱਚ ਜੰਗਬੰਦੀ ਸਮੇਤ ਸਾਰੇ ਮੋਰਚਿਆਂ 'ਤੇ ਦੁਸ਼ਮਣੀ ਨੂੰ ਰੋਕਣ ਲਈ ਇੱਕ ਸਮਝੌਤਾ ਪੱਤਰ 'ਤੇ ਹਸਤਾਖਰ ਕੀਤੇ ਸਨ। 21 ਜੂਨ ਨੂੰ ਪਾਕਿਸਤਾਨ ਅਤੇ ਕਤਰ ਦੀ ਵਿਚੋਲਗੀ ਵਿੱਚ ਈਰਾਨੀ ਅਤੇ ਅਮਰੀਕੀ ਵਫ਼ਦਾਂ ਵਿਚਕਾਰ ਉੱਚ ਪੱਧਰੀ ਗੱਲਬਾਤ ਹੋਈ, ਜਿਸ ਤੋਂ ਬਾਅਦ 22 ਜੂਨ ਨੂੰ ਸਵਿਟਜ਼ਰਲੈਂਡ ਵਿੱਚ ਦੋਵਾਂ ਦੇਸ਼ਾਂ ਵਿਚਕਾਰ ਤਕਨੀਕੀ ਗੱਲਬਾਤ ਹੋਈ। ਕਤਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਜਿਦ ਅਲ-ਅੰਸਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਕਤਰ ਅਤੇ ਪਾਕਿਸਤਾਨੀ ਵਿਚੋਲਗੀ ਰਾਹੀਂ ਅਮਰੀਕਾ-ਈਰਾਨ ਵਿਚਕਾਰ ਅਸਿੱਧੀ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਭਵਿੱਖ ਵਿੱਚ ਗੱਲਬਾਤ ਜਾਰੀ ਰੱਖਣ ਲਈ ਸਹਿਮਤ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
