ਬਹਿਰੀਨ ''ਤੇ ਹੋ ਗਿਆ ਹਮਲਾ ! ਪੂਰੇ ਦੇਸ਼ ''ਚ ਕਈ ਥਾਈਂ ਹੋਏ ਧਮਾਕੇ, ਸਾਈਰਨ ਵਜਾ ਕੇ ਲੋਕਾਂ ਨੂੰ ਕੀਤਾ ਗਿਆ Alert
Monday, Jul 13, 2026 - 11:05 AM (IST)
ਇੰਟਰਨੈਸ਼ਨਲ ਡੈਸਕ- ਮਿਡਲ ਈਸਟ 'ਚ ਅਮਰੀਕਾ-ਇਰਾਨ ਵਿਚਾਲੇ ਦੀ ਜੰਗ ਇਕ ਵਾਰ ਫ਼ਿਰ ਤੋਂ ਭਿਆਨਕ ਰੂਪ ਧਾਰਦੀ ਹੋਈ ਦਿਖਾਈ ਦੇ ਰਹੀ ਹੈ। ਬੀਤੇ ਦਿਨ ਜਦੋਂ ਅਮਰੀਕਾ ਦੀ ਏਅਰਸਟ੍ਰਾਈਕ ਮਗਰੋਂ ਇਰਾਨ ਨੇ ਨੇ ਵੀ ਜਵਾਬੀ ਕਾਰਵਾਈ ਕਰਦੇ ਹੋਏ ਯੂ.ਏ.ਈ., ਕਤਰ ਤੇ ਓਮਾਨ ਸਣੇ ਕਈ ਦੇਸ਼ਾਂ 'ਚ ਸਥਿਤ ਅਮਰੀਕੀ ਏਅਰਬੇਸਾਂ 'ਤੇ ਹਵਾਈ ਹਮਲਾ ਕੀਤਾ, ਜਿਸ ਮਗਰੋਂ ਹਾਲਾਤ ਹੋਰ ਤਣਾਅਪੂਰਨ ਹੋ ਗਏ।
ਇਸੇ ਤਣਾਅ ਵਿਚਾਲੇ ਸੋਮਵਾਰ ਨੂੰ ਬਹਿਰੀਨ 'ਚ ਵੀ ਮਿਜ਼ਾਈਲ ਤੇ ਹਵਾਈ ਹਮਲੇ ਦੇ ਸਾਈਰਨ ਗੂੰਜ ਉੱਠੇ। ਅਮਰੀਕੀ ਹਵਾਈ ਹਮਲਿਆਂ ਦੇ ਜਵਾਬ 'ਚ ਇਰਾਨ ਨੇ ਬਹਿਰੀਨ ਸਥਿਤ ਅਮਰੀਕੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਏਅਰਸਟ੍ਰਾਈਕ ਕੀਤੀ ਹੈ, ਜਿਸ ਤੋਂ ਬਾਅਦ ਪੂਰੇ ਦੇਸ਼ 'ਚ ਜ਼ਬਰਦਸਤ ਧਮਾਕਿਆਂ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ। ਇਨ੍ਹਾਂ ਹਮਲਿਆਂ ਮਗਰੋਂ ਬਹਿਰੀਨ ਦੇ ਗ੍ਰਹਿ ਮੰਤਰਾਲੇ ਨੇ ਦੇਸ਼ 'ਚ ਐਮਰਜੈਂਸੀ ਅਲਰਟ ਜਾਰੀ ਕਰਦਿਆਂ ਜਨਤਾ ਨੂੰ ਤੁਰੰਤ ਸੁਰੱਖਿਅਤ ਥਾਵਾਂ 'ਤੇ ਚਲੇ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਹੁਣ ਨਹੀਂ ਮਾਰਨੇ ਪੈਣਗੇ ਅੰਬੈਸੀਆਂ ਦੇ ਗੇੜੇ ! ਸਿਰਫ਼ 48 ਘੰਟੇ 'ਚ ਮਿਲੇਗਾ ਵੀਜ਼ਾ, ਜਾਣੋ ਸਾਊਦੀ ਦਾ ਪੂਰਾ ਪਲਾਨ
ਇਰਾਨ ਦੀ ਅਧਿਕਾਰਤ ਨਿਊਜ਼ ਏਜੰਸੀ ਮੁਤਾਬਕ, ਇਰਾਨੀ ਫੌਜ ਨੇ ਬਹਿਰੀਨ ਵਿੱਚ ਸਥਿਤ ਸ਼ੇਖ ਈਸਾ ਏਅਰ ਬੇਸ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ, ਜਿੱਥੇ ਅਮਰੀਕੀ ਫੌਜੀ ਤਾਇਨਾਤ ਹਨ। ਬਹਿਰੀਨ ਦੀ ਫੌਜ ਨੇ ਕਿਹਾ ਕਿ ਉਨ੍ਹਾਂ ਦੇ ਐਂਟੀ-ਮਿਜ਼ਾਈਲ ਸਿਸਟਮ ਨੇ ਕਈ ਹਮਲਿਆਂ ਨੂੰ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ ਹੈ, ਪਰ ਡਿੱਗੇ ਹੋਏ ਮਲਬੇ ਕਾਰਨ ਕੁਝ ਥਾਵਾਂ 'ਤੇ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਬਹਿਰੀਨ ਅਮਰੀਕਾ ਦਾ ਇੱਕ ਪ੍ਰਮੁੱਖ ਸਹਿਯੋਗੀ ਦੇਸ਼ ਹੈ ਅਤੇ ਇੱਥੇ ਅਮਰੀਕੀ ਨੇਵੀ ਦਾ 5ਵਾਂ ਬੇੜਾ ਤਾਇਨਾਤ ਹੈ। ਅਮਰੀਕਾ ਅਤੇ ਇਰਾਨ ਵਿਚਕਾਰ ਹੋਏ ਜੰਗਬੰਦੀ ਸਮਝੌਤੇ ਦੇ ਟੁੱਟਣ ਤੋਂ ਬਾਅਦ ਖਾੜੀ ਖੇਤਰ ਵਿੱਚ ਸਥਿਤੀ ਬੇਹੱਦ ਨਾਜ਼ੁਕ ਬਣੀ ਹੋਈ ਹੈ ਤੇ ਇਸ ਜੰਗ ਦੇ ਮੁੜ ਤੋਂ ਸ਼ੁਰੂ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ, ਜਿਸ ਕਾਰਨ ਪੂਰੀ ਦੁਨੀਆ ਦੀ ਅਰਥ ਵਿਵਸਥਾ ਮੁੜ ਡਗਮਗਾ ਸਕਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
