ਰੂਸ ਤੋਂ ਐੱਸ-400 ਮਿਜ਼ਾਈਲ ਸਿਸਟਮ ਖਰੀਦਣ ’ਤੇ ਅਮਰੀਕਾ ਨੇ ਤੁਰਕੀ ’ਤੇ ਲਗਾਈ ਪਾਬੰਦੀ

12/16/2020 8:18:01 AM

ਵਾਸ਼ਿੰਗਟਨ- ਅਮਰੀਕਾ ਨੇ ਰੂਸ ਤੋਂ ਐੱਸ-400 ਮਿਜ਼ਾਈਲ ਸਿਸਟਮ ਖਰੀਦਣ ਕਾਰਣ ਤੁਰਕੀ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ। ਐੱਸ-400 ਸਤ੍ਹਾ ਤੋਂ ਹਵਾ ’ਚ ਮਾਰ ਕਰਨ ਵਾਲਾ ਮਿਜ਼ਾਈਲ ਸਿਸਟਮ ਹੈ। ਇਨ੍ਹਾਂ ਪਾਬੰਦੀਆਂ ’ਚ ਮੁੱਖ ਤੌਰ ’ਤੇ ਤੁਰਕੀ ਦੀ ਰੱਖਿਆ ਖਰੀਦ ਏਜੰਸੀ ‘ਪ੍ਰੈਜ਼ੀਡੈਂਸੀ ਆਫ਼ ਡਿਫੈਂਸ’ ਨੂੰ ਨਿਸ਼ਾਨਾ ਬਣਾਇਆ ਹੈ। ਇਸ ਸੰਸਥਾ ਦੇ ਕਈ ਅਧਿਕਾਰੀਆਂ ’ਤੇ ਪਾਬੰਦੀ ਲਗਾਈ ਗਈ ਹੈ।

ਅਮਰੀਕਾ ਨੇ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਤੁਰਕੀ ਨੂੰ ਕਿਹਾ ਹੈ ਕਿ ਸਾਡੇ ਨਾਲ ਤੁਰੰਤ ਤਾਲਮੇਲ ਕਰ ਕੇ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇ। ਅਮਰੀਕਾ ਨੇ ਐੱਸ. ਐੱਸ. ਬੀ. ਦੇ ਪ੍ਰਧਾਨ ਇਸਮਾਇਲ, ਦਿਮੀਰ, ਉਪ ਪ੍ਰਧਾਨ ਫਾਰੂਕ ਯਿਗਿਤ ਸਣੇ ਕਈ ਅਧਿਕਾਰੀਆਂ ’ਤੇ ਵੀਜ਼ਾ ਪਾਬੰਦੀ ਸਣੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ। ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਜਾਰੀ ਕਰ ਕੇ ਵੱਖ-ਵੱਖ ਧਾਰਾਵਾਂ ਦੇ ਤਹਿਤ ਲਗਾਈਆਂ ਗਈਆਂ ਪਾਬੰਦੀਆਂ ਦਾ ਐਲਾਨ ਕੀਤਾ।

ਪਾਬੰਦੀਆਂ ਦੇ ਐਲਾਨ ਤੋਂ ਬਾਅਦ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਕਿਹਾ ਕਿ ਅੱਜ ਦਾ ਫੈਸਲਾ ਇਕ ਸਾਫ ਸੰਦੇਸ਼ ਦਿੰਦਾ ਹੈ ਕਿ ਅਮਰੀਕਾ ਦੇ ਸਹਿਯੋਗੀ ਪੂਰੀ ਤਰ੍ਹਾਂ ਨਾਲ ਸੈਕਸ਼ਨ 231 ਦੀ ਪਾਲਣਾ ਕਰਨਗੇ। ਤੁਰਕੀ ਇਕ ਮੁੱਲਵਾਨ ਸਹਿਯੋਗੀ ਹੈ ਅਤੇ ਉਸ ਨੂੰ ਸਮੱਸਿਆ ਦਾ ਹੱਲ ਜਲਦੀ ਕਰ ਲੈਣਾ ਚਾਹੀਦਾ ਹੈ।


Lalita Mam

Content Editor

Related News