ਨਵਜੰਮੇ ਬੱਚਿਆਂ ''ਚ ਕੋਰੋਨਾਵਾਇਰਸ ਦੇ ਦਿਸਦੇ ਹਨ ਹਲਕੇ ਲੱਛਣ

Sunday, Jun 21, 2020 - 05:58 PM (IST)

ਨਵਜੰਮੇ ਬੱਚਿਆਂ ''ਚ ਕੋਰੋਨਾਵਾਇਰਸ ਦੇ ਦਿਸਦੇ ਹਨ ਹਲਕੇ ਲੱਛਣ

ਵਾਸ਼ਿੰਗਟਨ (ਬਿਊੋਰੋ): ਗਲੋਬਲ ਪੱਧਰ 'ਤੇ ਫੈਲੀ ਕੋਵਿਡ-19 ਮਹਾਮਾਰੀ ਨੇ ਹਰ ਉਮਰ ਵਰਗ ਦੇ ਵਿਅਕਤੀ ਨੂੰ ਪ੍ਰਭਾਵਿਤ ਕੀਤਾ ਹੈ। ਵਿਗਿਆਨੀਆਂ ਵੱਲੋਂ ਇਸ ਸਬੰਧੀ ਰੋਜ਼ਾਨਾ ਅਧਿਐਨ ਕੀਤੇ ਜਾ ਰਹੇ ਹਨ। ਹਾਲ ਹੀ ਵਿਚ ਅਮਰੀਕਾ ਵਿਚ ਹੋਈ ਇਕ ਸ਼ੋਧ ਵਿਚ ਦਾਅਵਾ ਕੀਤਾ ਗਿਆ ਹੈ ਕਿ ਕੋਵਿਡ-19 ਨਾਲ ਪੀੜਤ ਨਵਜੰਮੇ ਬੱਚਿਆਂ ਵਿਚ ਹਲਕੇ ਲੱਛਣ ਹੀ ਦਿਖਾਈ ਦਿੰਦੇ ਹਨ ਜਿਸ ਕਾਰਨ ਅਜਿਹਾ ਲੱਗਦਾ ਹੈ ਕਿ ਉਹ ਠੀਕ ਹਨ। ਸ਼ੋਧ ਕਰਨ ਵਾਲੀ ਟੀਮ ਵਿਚ ਇਕ ਭਾਰਤੀ ਮੂਲ ਦੇ ਵਿਗਿਆਨੀ ਵੀ ਸ਼ਾਮਲ ਹਨ। 

ਸ਼ੋਧ ਦੇ ਮੁਤਾਬਕ 90 ਦਿਨ ਤੱਕ ਦੀ ਉਮਰ ਵਾਲੇ ਮਤਲਬ 3 ਮਹੀਨਿਆਂ ਦੇ ਨਵਜੰਮੇ ਬੱਚਿਆਂ ਵਿਚ ਸਿਰਫ ਹਲਕੇ ਬੁਖਾਰ ਦਾ ਲੱਛਣ ਦਿਸਦਾ ਹੈ। 'ਜਰਨਲ ਆਫ ਪੀਡੀਆਟ੍ਰਿਕਸ' ਵਿਚ ਛਪੇ ਸ਼ੋਧ ਵਿਚ ਨੌਰਥਵੈਸਟਰਨ ਯੂਨੀਵਰਸਿਟੀ ਦੀ ਮੁੱਖ ਸ਼ੋਧ ਕਰਤਾ ਲੀਨਾ ਮਿੱਤਲ ਨੇ ਕਿਹਾ,''ਚੀਨ ਤੋਂ ਮਿਲੇ ਅੰਕੜਿਆਂ ਦੇ ਮੁਤਾਬਕ ਕੋਰੋਨਾ ਪੀੜਤ ਨਵਜੰਮੇ ਬੱਚਿਆਂ ਨੂੰ ਬੀਮਾਰੀ ਦਾ ਗੰਭੀਰ ਖਤਰਾ ਨਹੀਂ ਹੁੰਦਾ ਹੈ। ਭਾਵੇਂਕਿ ਅਮਰੀਕਾ ਤੋਂ ਇਸ ਤਰ੍ਹਾਂ ਦੇ ਮਾਮਲਿਆਂ ਦੀ ਗਿਣਤੀ ਘੱਟ ਸੀ।'' 

ਉਹਨਾਂ ਨੇ ਕਿਹਾ,''ਭਾਈਚਾਰਕ ਇਨਫੈਕਸ਼ਨ ਵਾਲੇ ਇਲਾਕਿਆਂ ਵਿਚ ਨਵਜੰਮਿਆਂ ਵਿਚ ਬੁਖਾਰ ਕੋਰੋਨਾ ਦਾ ਕਾਰਨ ਹੋ ਸਕਦਾ ਹੈ। ਇਸ  ਲਈ ਹਲਕਾ ਬੁਖਾਰ ਹੋਣ 'ਤੇ ਵੀ ਤੁਰੰਤ ਜਾਂਚ ਕਰਵਾਉਣੀ ਚਾਹੀਦੀ ਹੈ।'' ਸ਼ੋਧ ਵਿਚ 18 ਨਵਜੰਮੇ ਬੱਚਿਆਂ 'ਤੇ ਅਧਿਐਨ ਕੀਤਾ ਗਿਆ। ਇਹਨਾਂ ਵਿਚੋਂ 50 ਫੀਸਦੀ ਵਿਚੋਂ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਸੀ। ਇਹਨਾਂ 9 ਵਿਚੋਂ 6 ਵਿਚ ਗੈਸ ਦੀ ਸਮੱਸਿਆ ਸੀ। ਉਹ ਠੀਕ ਢੰਗ ਨਾਲ ਦੁੱਧ ਨਹੀਂ ਪੀ ਪਾ ਰਹੇ ਸਨ ਅਤੇ ਉਲਟੀਆਂ ਕਰ ਰਹੇ ਸਨ।


author

Vandana

Content Editor

Related News