ਬਾਈਡੇਨ ਦੀ ਪਤਨੀ ਜਿਲ ਰਚੇਗੀ ਇਤਿਹਾਸ, 231 ਸਾਲ ''ਚ ਪਹਿਲੀ ਵਾਰ ਕਰੇਗੀ ਇਹ ਕੰਮ

Sunday, Nov 08, 2020 - 06:07 PM (IST)

ਬਾਈਡੇਨ ਦੀ ਪਤਨੀ ਜਿਲ ਰਚੇਗੀ ਇਤਿਹਾਸ, 231 ਸਾਲ ''ਚ ਪਹਿਲੀ ਵਾਰ ਕਰੇਗੀ ਇਹ ਕੰਮ

ਵਾਸ਼ਿੰਗਟਨ (ਬਿਊਰੋ): ਅਮਰੀਕੀ ਚੋਣਾਂ ਵਿਚ ਸ਼ਾਨਦਾਰ ਜਿੱਤ ਹਾਸਲ ਕਰ ਜੋ ਬਾਈਡੇਨ ਦੇਸ਼ ਦੇ 46ਵੇਂ ਰਾਸ਼ਟਰਪਤੀ ਬਣਨ ਜਾ ਰਹੇ ਹਨ। ਇਸ ਦੌਰਾਨ ਜੋ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਵੀ ਪ੍ਰਥਮ ਬੀਬੀ ਦੇ ਰੂਪ ਵਿਚ ਇਕ ਰਿਕਾਰਡ ਬਣਾਉਣ ਜਾ ਰਹੀ ਹੈ। ਪੇਸ਼ੇ ਤੋਂ ਟੀਚਰ ਡਾਕਟਰ ਜਿਲ ਬਾਈਡੇਨ ਦੇ ਕੋਲ ਚਾਰ ਡਿਗਰੀਆਂ ਹਨ ਅਤੇ ਉਹ ਵ੍ਹਾਈਟ ਹਾਊਸ ਵਿਚ ਪ੍ਰਥਮ ਬੀਬੀ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਵੀ ਬਾਹਰ ਪੜ੍ਹਾਉਣ ਦਾ ਕੰਮ ਜਾਰੀ ਰੱਖੇਗੀ। ਅਮਰੀਕਾ ਦੇ 231 ਸਾਲ ਦੇ ਇਤਿਹਾਸ ਵਿਚ ਜਿਲ ਬਾਈਡੇਨ ਪਹਿਲੀ ਅਜਿਹੀ ਪ੍ਰਥਮ ਬੀਬੀ ਹੋਵੇਗੀ ਜੋ ਵ੍ਹਾਈਟ ਹਾਊਸ ਦੇ ਬਾਹਰ ਕੰਮ ਕਰ ਕੇ ਤਨਖਾਹ ਹਾਸਲ ਕਰੇਗੀ। 

ਨੌਰਦਨ ਵਰਜੀਨੀਆ ਕਮਿਊਨਿਟੀ ਕਾਲਜ ਵਿਚ ਪ੍ਰੋਫੈਸਰ
ਪਤੀ ਬਾਈਡੇਨ ਦੀ ਚੋਣਾਂ ਵਿਚ ਸ਼ਾਨਦਾਰ ਸਫਲਤਾ ਦੇ ਬਾਅਦ ਜਿਲ ਬਾਈਡੇਨ ਨੇ ਇਕ ਯੋਜਨਾ ਬਣਾਈ ਹੈ। ਯੋਜਨਾ ਮੁਤਾਬਕ, ਉਹ ਆਪਣਾ ਟੀਚਰ ਦਾ ਪੇਸ਼ਾ ਜਾਰੀ ਰੱਖੇਗੀ। ਜਿਲ ਦੇ ਬਾਰੇ ਵਿਚ ਕਿਹਾ ਜਾ ਰਿਹਾ ਹੈ ਕਿ ਉਹ ਪਹਿਲੀ ਪ੍ਰਥਮ ਬੀਬੀ ਹੈ ਜੋ ਰਾਸ਼ਟਰਪਤੀ ਰਿਹਾਇਸ਼ ਵ੍ਹਾਈਟ ਹਾਊਸ ਦੇ ਬਾਹਰ ਤਨਖਾਹ ਦੇ ਨਾਲ ਨੌਕਰੀ ਕਰੇਗੀ। ਜਿਲ ਬਾਈਡੇਨ ਨੌਰਦਨ-ਵਰਜੀਨੀਆ ਕਮਿਊਨਿਟੀ ਕਾਲਜ ਵਿਚ ਇੰਗਲਿਸ਼ ਦੀ ਪੂਰੇ ਸਮੇਂ ਦੀ ਅੰਗਰੇਜ਼ੀ ਪ੍ਰੋਫੈਸਰ ਹੈ। ਇਸ ਤੋਂ ਪਹਿਲਾਂ ਅਗਸਤ ਦੇ ਅਮਰੀਕੀ ਟੀਵੀ ਚੈਨਲ ਸੀ.ਬੀ.ਐੱਸ. ਦੇ ਨਾਲ ਗੱਲਬਾਤ ਵਿਚ ਡਾਕਟਰ ਜਿਲ ਬਾਈਡੇਨ ਨੇ ਕਿਹਾ ਸੀ ਕਿ ਜੇਕਰ ਉਹ ਪ੍ਰਥਮ ਬੀਬੀ ਬਣਦੀ ਹੈ ਤਾਂ ਵੀ ਉਹ ਆਪਣਾ ਕੰਮ ਜਾਰੀ ਰੱਖੇਗੀ।

ਅਮਰੀਕਾ ਵਿਚ ਬਣਾਏਗੀ ਇਤਿਹਾਸ
ਜਿਲ ਬਾਈਡੇਨ ਨੇਕਿਹਾ ਸੀ,''ਜੇਕਰ ਅਸੀਂ ਵ੍ਹਾਈਟ ਹਾਊਸ ਵਿਚ ਜਾਂਦੇ ਹਾਂ ਤਾਂ ਵੀ ਮੈਂ ਆਪਣਾ ਟੀਚਰ ਦਾ ਪੇਸ਼ਾ ਜਾਰੀ ਰੱਖਾਂਗੀ।'' ਉਹਨਾਂ ਨੇ ਕਿਹਾ,''ਇਹ ਮਹੱਤਵਪੂਰਨ ਹੈ ਕਿ ਅਤੇ ਮੈਂ ਚਾਹੁੰਦੀ ਹਾਂ ਕਿ ਲੋਕ ਟੀਚਰਾਂ ਦਾ ਸਨਮਾਨ ਕਰਨ ਅਤੇ ਉਹਨਾਂ ਦੇ ਯੋਗਦਾਨ ਨੂੰ ਜਾਨਣ ਅਤੇ ਇਸ ਪੇਸ਼ੇ ਨੂੰ ਅੱਗੇ ਵਧਾਉਣ।'' ਅਮਰੀਕਾ ਵਿਚ ਪ੍ਰਥਮ ਬੀਬੀ ਦੀ ਭੂਮਿਕਾ ਦੇ ਸਾਹਮਣੇ ਆਉਣ ਦੇ ਬਾਅਦ 231 ਸਾਲ ਦੇ ਇਤਿਹਾਸ ਵਿਚ ਜਿਲ ਬਾਈਡੇਨ ਇਸ ਦੇ ਜ਼ਰੀਏ ਇਤਿਹਾਸ ਬਣਾਉਣ ਜਾ ਰਹੀ ਹੈ। ਅਮਰੀਕੀ ਇਤਿਹਾਸਕਾਰ ਕੈਥਰੀਨ ਜੇਲਿਸਨ ਨੇ ਕਿਹਾ ਕਿ ਡਾਕਟਰ ਜਿਲ ਬਾਈਡੇਨ ਪਹਿਲੀ ਅਜਿਹੀ ਪ੍ਰਥਮ ਬੀਬੀ ਹੋਵੇਗੀ ਜੋ ਵ੍ਹਾਈਟ ਹਾਊਸ ਦੇ ਬਾਹਰ ਤਨਖਾਹ ਦੇ ਨਾਲ ਨੌਕਰੀ ਕਰੇਗੀ। ਇਹੀ ਨਹੀਂ ਉਹ ਪਹਿਲੀ ਅਜਿਹੀ ਪ੍ਰਥਮ ਬੀਬੀ ਹੈ ਜਿਸ ਨੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਦੇ ਸਿੱਖਾਂ ਵੱਲੋਂ ਨਵੇ ਚੁਣੇ ਗਏ ਰਾਸ਼ਟਰਪਤੀ ਜੋਅ ਬਾਈਡਨ ਅਤੇ ਕਮਲਾ ਹੈਰਿਸ ਦੀ ਜਿੱਤ ਦਾ ਸਵਾਗਤ (ਵੀਡੀਓ)

ਪੂਰੀ ਜ਼ਿੰਦਗੀ ਟੀਚਰ ਬਣੇ ਰਹਿਣ ਦਾ ਸੰਕਲਪ
ਇਸ ਤੋਂ ਪਹਿਲਾਂ ਜੋ ਬਾਈਡੇਨ ਦੇ ਉਪ ਰਾਸ਼ਟਰਪਤੀ ਰਹਿਣ ਦੌਰਾਨ ਜਿਲ ਬਾਈਡੇਨ ਇਕ ਕਮਿਊਨਿਟੀ ਕਾਲਜ ਵਿਚ ਟੀਚਰ ਸੀ। ਉਹਨਾਂ ਨੇ ਪੂਰੀ ਜ਼ਿੰਦਗੀ ਇਕ ਟੀਚਰ ਦੇ ਰੂਪ ਵਿਚ ਬਣੇ ਰਹਿਣ ਦਾ ਸੰਕਲਪ ਲਿਆ ਹੈ। ਉਹਨਾਂ ਨੇ ਇਕ  ਪ੍ਰੋਗਰਾਮ ਵਿਚ ਕਿਹਾ ਸੀ ਕਿ ਜੇਕਰ ਉਹ ਪ੍ਰਥਮ ਬੀਬੀ ਬਣਦੀ ਹੈ ਤਾਂ ਉਹ ਕਮਿਊਨਿਟੀ ਕਾਲਜਾਂ ਵਿਚ ਫ੍ਰੀ ਟਿਊਸ਼ਨ ਦਿੱਤੇ ਜਾਣ ਦਾ ਸਮਰਥਨ ਕਰੇਗੀ। ਨਾਲ ਹੀ ਕੈਂਸਰ ਦੀ ਸ਼ੋਧ ਦੇ ਲਈ ਆਰਥਿਕ ਮਦਦ ਕਰੇਗੀ ਅਤੇ ਸੈਨਿਕਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ।

ਬਰਾਕ ਓਬਾਮਾ ਨੇ ਕੀਤੀ ਤਾਰੀਫ
ਬਰਾਕ ਓਬਾਮਾ ਦੇ ਰਾਸ਼ਟਰਪਤੀ ਬਣਨ ਦੌਰਾਨ ਜਿਲ ਬਾਈਡੇਨ ਦੂਜੀ ਬੀਬੀ ਸੀ ਜਿਸ ਨੇ ਮਿਸ਼ੇਲ ਓਬਾਮਾ ਦੇ ਨਾਲ ਮਿਲ ਕੇ ਕੰਮ ਕੀਤਾ ਸੀ। ਮਿਸ਼ੇਲ ਓਬਾਮਾ ਆਪਣੇ ਕਾਰਜਕਾਲ ਦੇ ਦੌਰਾਨ ਕਾਫੀ ਲੋਕਪ੍ਰਿਅ ਸੀ। ਬਰਾਕ ਓਬਾਮਾ ਨੇ ਜਿਲ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਸ਼ਾਨਦਾਰ ਪ੍ਰਥਮ ਬੀਬੀ ਹੋਣ ਜਾ ਰਹੀ ਹੈ। ਉਹ ਖੁਦ ਨੂੰ 'ਪ੍ਰੋਫੈਸਰ ਫਲੋਟਸ' ਕਹਾਉਣਾ ਪਸੰਦ ਕਰਦੀ ਹੈ। ਇਤਿਹਾਸਕਾਰ ਕੈਥਰੀਨ ਨੇ ਕਿਹਾ ਕਿ ਜਿਲ ਬਾਈਡੇਨ 21ਵੀਂ ਸਦੀ ਦੀ ਪ੍ਰਥਮ ਬੀਬੀ ਬਣਨ ਜਾ ਰਹੀ ਹੈ। ਉਹ ਆਧੁਨਿਕ ਬੀਬੀਆਂ ਦੀ ਤਰ੍ਹਾਂ ਕੰਮ ਅਤੇ ਪਰਿਵਾਰ ਦੋਹਾਂ ਨੂੰ ਦੇਖੇਗੀ।


author

Vandana

Content Editor

Related News