ਅਮਰੀਕਾ ਨੇ H-1B ਵੀਜ਼ਾਧਾਰਕਾਂ ਅਤੇ ਗ੍ਰੀਨ ਕਾਰਡ ਬਿਨੈਕਾਰਾਂ ਨੂੰ ਦਿੱਤੀ ਰਾਹਤ
Saturday, May 02, 2020 - 05:57 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕੀ ਸਰਕਾਰ ਨੇ ਐੱਚ-1ਬੀ ਵੀਜ਼ਾਧਾਰਕਾਂ ਅਤੇ ਗ੍ਰੀਨ ਕਾਰਡ ਬਿਨੈਕਾਰਾਂ ਨੂੰ ਵੱਡੀ ਰਾਹਤ ਦਿੱਤੀ ਹੈ। ਰਾਹਤ ਵਿਚ ਅਮਰੀਕੀ ਸਰਕਾਰ ਨੇ ਦਸਤਾਵੇਜ਼ ਜਮਾਂ ਕਰਾਉਣ ਲਈ 60 ਦਿਨਾ ਦਾ ਸਮਾਂ ਦਿੱਤਾ ਹੈ। ਇਹ ਛੋਟ ਗਲੋਬਲ ਮਹਾਮਾਰੀ ਕੋਰੋਨਾਵਾਇਰਸ ਨੂੰ ਦੇਖਦੇ ਹੋਏ ਦਿੱਤੀ ਗਈ ਹੈ। ਵਿਭਿੰਨ ਦਸਤਾਵੇਜ਼ ਜਮਾਂ ਕਰਵਾਉਣ ਲਈ ਇਹਨਾਂ ਲੋਕਾਂ ਨੂੰ ਨੋਟਿਸ ਭੇਜੇ ਗਏ ਸਨ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨਾ ਸੇਵਾਵਾਂ (USCIS) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹਨਾਂ ਦੀਆਂ ਵਿਭਿੰਨ ਅਪੀਲਾਂ ਦਾ ਜਵਾਬ ਦੇਣ ਲਈ 60 ਦਿਨਾਂ ਦੀ ਛੋਟ ਦਿੱਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਇਟਲੀ ਤੋਂ ਇੰਡੀਆਂ ਗਏ ਭਾਰਤੀਆਂ ਲਈ ਖੁਸ਼ੀ ਦੀ ਖਬਰ
ਉਸ ਨੇ ਕਿਹਾ ਕਿ ਨੋਟਿਸ ਜਾਂ ਅਪੀਲ ਦਾ ਜਵਾਬ ਦੇਣ ਲਈ ਪਹਿਲਾਂ ਤੋਂ ਨਿਰਧਾਰਤ ਤਰੀਕ ਦੇ ਬਾਅਦ 60 ਦਿਨ ਦੇ ਅੰਦਰ ਜੇਕਰ ਕੋਈ ਜਵਾਬ ਮਿਲਦਾ ਹੈ ਤਾਂ ਉਹ ਇਸ 'ਤੇ ਵਿਚਾਰ ਕਰੇਗਾ। ਯੂ.ਐੱਸ.ਸੀ.ਆਈ.ਐੱਸ. ਨੇ ਕਿਹਾ ਕਿ ਸਾਡੇ ਕਾਰਜਬਲ ਭਾਈਚਾਰੇ ਦੀ ਰੱਖਿਆ ਕਰਨ ਅਤੇ ਇਸ ਸਮੇਂ ਇਮੀਗ੍ਰੇਸ਼ਨ ਲਾਭਾਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਪਰੇਸ਼ਾਨੀਆਂ ਤੋਂ ਬਚਾਉਣ ਲਈ ਕਈ ਉਪਾਅ ਕਰ ਰਹੇ ਹਨ। ਉਸ ਨੇ ਕਿਹਾ,''ਯੂ.ਐੱਸ.ਸੀ.ਆਈ.ਐੱਸ. ਉਪਰੋਕਤ ਅਪੀਲਾਂ ਅਤੇ ਨੋਟਿਸਾਂ 'ਤੇ ਪ੍ਰਤੀਕਿਰਿਆ ਦੀ ਨਿਰਧਾਰਤ ਤਰੀਕ ਤੋਂ ਬਾਅਦ 60 ਦਿਨਾਂ ਦੇ ਅੰਦਰ ਪ੍ਰਾਪਤ ਨੋਟਿਸ ਅਤੇ ਕਾਰਵਾਈ ਕਰਨ ਤੋਂ ਪਹਿਲਾਂ 'ਤੇ ਵਿਚਾਰ ਕਰੇਗਾ।'' ਬਿਆਨ ਮੁਤਾਬਕ ਯੂ.ਐੱਸ.ਸੀ.ਆਈ.ਐੱਸ. ਕੋਈ ਕਦਮ ਚੁੱਕਣ ਤੋਂ ਪਹਿਲਾਂ ਫੈਸਲਾ ਲੈਣ ਦੀ ਤਰੀਕ ਤੋਂ 60 ਕੈਲੰਡਰ ਦਿਨਾਂ ਤੱਕ ਪ੍ਰਾਪਤ ਇਕ ਫਾਰਮ I-290B 'ਤੇ ਵਿਚਾਰ ਕਰੇਗਾ।