ਅਮਰੀਕਾ ਨੇ ਲਸ਼ਕਰ ਸਮੇਤ ਗਲੋਬਲ ਅੱਤਵਾਦੀ ਸੰਗਠਨਾਂ ਦੀ ਕਰੋੜਾਂ ਦੀ ਫੰਡਿੰਗ ਕੀਤੀ ਬਲਾਕ

Friday, Jan 01, 2021 - 06:03 PM (IST)

ਅਮਰੀਕਾ ਨੇ ਲਸ਼ਕਰ ਸਮੇਤ ਗਲੋਬਲ ਅੱਤਵਾਦੀ ਸੰਗਠਨਾਂ ਦੀ ਕਰੋੜਾਂ ਦੀ ਫੰਡਿੰਗ ਕੀਤੀ ਬਲਾਕ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਨੇ ਵਿਦੇਸ਼ੀ ਅੱਤਵਾਦੀ ਸੰਗਠਨਾਂ ਦੇ ਖਿਲਾਫ਼ ਕਾਰਵਾਈ ਦੇ ਤਹਿਤ ਸਾਲ 2019 ਵਿਚ ਪਾਕਿਸਤਾਨ ਦੇ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ ਹੋਰ ਅੱਤਵਾਦੀ ਸੰਗਠਨਾਂ ਦੀ ਕਰੀਬ 6.3 ਕਰੋੜ ਡਾਲਰ ਦੀ ਵਿੱਤੀ ਮਦਦ ਬਲਾਕ ਕੀਤੀ ਹੈ। ਇਹ ਜਾਣਕਾਰੀ ਅਮਰੀਕਾ ਦੇ ਵਿੱਤੀ ਵਿਭਾਗ ਨੇ ਦਿੱਤੀ। ਅਮਰੀਕਾ ਦੇ ਵਿੱਤੀ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਸਲਾਨਾ ਰਿਪੋਰਟ ਦੇ ਮੁਤਾਬਕ, ਅਮਰੀਕਾ ਨੇ ਲਸ਼ਕਰ-ਏ-ਤੋਇਬਾ ਦੇ 3,42,000 ਡਾਲਰ, ਜੈਸ-ਏ-ਮੁਹੰਮਦ ਦੇ 1,725 ਡਾਲਰ, ਹਰਕਤ ਉਲ ਮੁਜਾਹਿਦੀਨ ਦੇ 45,798 ਡਾਲਰ ਦੇ ਫੰਡ ਨੂੰ ਬਲਾਕ ਕਰਨ ਵਿਚ ਸਫਲਤ ਹਾਸਲ ਕੀਤੀ। 

ਜ਼ਿਕਰਯੋਗ ਹੈ ਕਿ ਇਹ ਤਿੰਨੇ ਪਾਕਿਸਤਾਨੀ ਅੱਤਵਾਦੀ ਸੰਗਠਨ ਹਨ। ਹਰਕਤ-ਉਲ-ਮੁਜਾਹਿਦੀਨ ਜਿਹਾਦੀ ਸਮੂਹ ਹੈ, ਜੋ ਕਸ਼ਮੀਰ ਵਿਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦਿੰਦਾ ਹੈ। ਰਿਪੋਰਟ ਦੇ ਮੁਤਾਬਕ, ਪਾਕਿਸਤਾਨ ਤੋਂ ਸੰਚਾਲਿਤ ਅਤੇ ਕਸ਼ਮੀਰ ਵਿਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਇਕ ਹੋਰ ਸੰਗਠਨ ਹਿਜਬੁੱਲ ਮੁਜਾਹਿਦੀਨ ਦੇ 4,321 ਡਾਲਰ ਨੂੰ ਸਾਲ 2019 ਵਿਚ ਰੋਕਣ ਵਿਚ ਸਫਲਤਾ ਮਿਲੀ ਜਦਕਿ ਉਸ ਤੋਂ ਪਿਛਲੇ ਸਾਲ ਏਜੰਸੀਆਂ ਨੂੰ ਇਸ ਸੰਗਠਨ ਦੀ 2,287 ਡਾਲਰ ਦੀ ਮਦਦ ਰੋਕਣ ਵਿਚ ਸਫਲਤਾ ਮਿਲੀ ਸੀ। ਵਿਭਾਗ ਦੇ ਮੁਤਾਬਕ, ਅਮਰੀਕਾ ਨੇ ਤਹਿਰੀਕ-ਏ-ਤਾਲਿਬਾਨ ਦੇ ਸਾਲ 2019 ਵਿਚ 5,067 ਡਾਲਰ ਜ਼ਬਤ ਕੀਤੇ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਨੇ ਐੱਚ-1ਬੀ ਵੀਜ਼ਾ ਪਾਬੰਦੀ ਦੀ ਵਧਾਈ ਮਿਆਦ, ਭਾਰਤੀ ਆਈ.ਟੀ. ਪੇਸ਼ੇਵਰ ਹੋਣਗੇ ਪ੍ਰਭਾਵਿਤ

ਜ਼ਿਕਰਯੋਗ ਹੈ ਕਿ ਡਿਪਾਰਟਮੈਂਟ ਆਫ ਟ੍ਰੇਜ਼ਰੀ ਆਫਿਸ ਆਫ ਫੌਰੇਨ ਏਸੇਟ ਕੰਟਰੋਲ (OFAC) ਅਮਰੀਕਾ ਦੀ ਮਹੱਤਵਪੂਰਨ ਏਜੰਸੀ ਹੈ, ਜਿਸ ਦੀ ਜ਼ਿੰਮੇਵਾਰੀ ਅੰਤਰਰਾਸ਼ਟਰੀ ਅੱਤਵਾਦੀ ਸੰਗਠਨਾਂ ਅਤੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ਾਂ ਦੀ ਜਾਇਦਾਦ 'ਤੇ ਲੱਗੀਆਂ ਪਾਬੰਦੀਆਂ ਨੂੰ ਲਾਗੂ ਕਰਵਾਉਣਾ ਹੈ। ਰਿਪੋਰਟ ਦੇ ਮੁਤਾਬਕ, ਅਮਰੀਕਾ ਨੇ ਸਾਲ 2019 ਵਿਚ ਕਰੀਬ 70 ਘੋਸ਼ਿਤ ਅੱਤਵਾਦੀ ਸੰਗਠਨਾਂ ਦੇ 6.3 ਕਰੋੜ ਡਾਲਰ ਦੇ ਵਿੱਤਪੋਸ਼ਣ ਨੂੰ ਰੋਕਣ ਵਿਚ ਸਫਲਤਾ ਹਾਸਲ ਕੀਤੀ, ਜਿਹਨਾਂ ਵਿਚ ਸਭ ਤੋਂ ਵੱਧ 39 ਲੱਖ ਡਾਲਰ ਇਕੱਲੇ ਅਲਕਾਇਦਾ ਦੇ ਹਨ ਜਦਕਿ ਸਾਲ 2018 ਵਿਚ ਅਮਰੀਕਾ ਨੇ ਅੱਤਵਾਦੀ ਸੰਗਠਨਾਂ ਦੇ  4.6 ਕਰੋੜ ਡਾਲਰ ਬਲਾਕ ਕੀਤੇ ਸਨ ਜਿਸ ਵਿਚ 64 ਲੱਖ ਡਾਲਰ ਦੀ ਰਾਸ਼ੀ ਅਲਕਾਇਦਾ ਦੀ ਸੀ। 

ਇਸ ਸੂਚੀ ਵਿਚ ਹੱਕਾਨੀ ਨੈੱਟਵਰਕ ਵੀ ਹੈ, ਜਿਸ ਦੀ 26,546 ਡਾਲਰ ਦੀ ਰਾਸ਼ੀ ਜ਼ਬਤ ਕੀਤੀ ਗਈ ਜੋ ਸਾਲ 2018 ਦੇ 3,626 ਡਾਲਰ ਦੇ ਮੁਕਾਬਲੇ ਵੱਧ ਹੈ। ਰਿਪੋਰਟ ਦੇ ਮੁਤਾਬਕ, ਅਮਰੀਕਾ ਨੇ ਸਾਲ 2019 ਵਿਚ ਲਿਬਰੇਸਨ ਟਾਈਗਰ ਆਫ ਤਮਿਲ ਈਲਮ (LTTE) ਦੀ 5,80,811 ਡਾਲਰ ਦੀ ਰਾਸ਼ੀ ਰੋਕਣ ਵਿਚ ਸਫਲਤਾ ਹਾਸਲ ਕੀਤੀ। ਵਿਭਾਗ ਦੀ ਰਿਪੋਰਟ ਮੁਤਾਬਕ, ਅਮਰੀਕਾ ਨੇ ਅੱਤਵਾਦ ਨੂੰ ਸਪਾਂਸਰ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਸ਼ਾਮਲ ਈਰਾਨ, ਸੂਡਾਨ, ਸੀਰੀਆ ਅਤੇ ਉੱਤਰੀ ਕੋਰੀਆ ਦੀ 20,019  ਕਰੋੜ ਡਾਲਰ ਦੀ ਰਾਸ਼ੀ ਬਲਾਕ ਕੀਤੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News