ਘੋੜਸਵਾਰ ਪੁਲਸ ਨੇ ਗੈਰ ਗੋਰੇ ਕੈਦੀ ਨਾਲ ਕੀਤਾ ਦੁਰਵਿਵਹਾਰ, ਪੀੜਤ ਵੱਲੋਂ ਮੁਆਵਜ਼ੇ ਦੀ ਮੰਗ

Monday, Oct 12, 2020 - 12:33 PM (IST)

ਘੋੜਸਵਾਰ ਪੁਲਸ ਨੇ ਗੈਰ ਗੋਰੇ ਕੈਦੀ ਨਾਲ ਕੀਤਾ ਦੁਰਵਿਵਹਾਰ, ਪੀੜਤ ਵੱਲੋਂ ਮੁਆਵਜ਼ੇ ਦੀ ਮੰਗ

ਵਾਸ਼ਿੰਗਟਨ (ਭਾਸ਼ਾ): ਘੋੜਿਆਂ 'ਤੇ ਸਵਾਰ ਦੋ ਗੋਰੇ ਪੁਲਸ ਕਰਮੀਆਂ ਵੱਲੋਂ ਇਕ ਗੈਰ ਗੋਰੇ ਵਿਅਕਤੀ ਦੇ ਹੱਥ ਰੱਸੀ ਨਾਲ ਬੰਨ੍ਹ ਕੇ ਉਸ ਨੂੰ ਪੈਦਲ ਲਿਜਾਇਆ ਗਿਆ। ਜਿਸ ਦੇ ਬਾਅਦ ਉਸ ਨੇ ਇਹ ਕਹਿੰਦੇ ਹੋਏ ਦੱਖਣਪੂਰਬੀ ਟੈਕਸਾਸ ਸ਼ਹਿਰ ਅਤੇ ਉਸ ਦੇ ਪੁਲਸ ਵਿਭਾਗ ਤੋਂ 10 ਲੱਖ ਡਾਲਰ ਦਾ ਮੁਆਵਜ਼ਾ ਮੰਗਿਆ ਕਿ ਗ੍ਰਿਫ਼ਤਾਰੀ ਦੇ ਦੌਰਾਨ ਉਸ ਨੂੰ ਅਪਮਾਨ ਅਤੇ ਡਰ ਦਾ ਸਾਹਮਣਾ ਕਰਨਾ ਪਿਆ। ਗਲਵੇਸਟਨ ਕਾਊਂਟੀ ਜ਼ਿਲ੍ਹਾ ਅਦਾਲਤ ਵਿਚ ਪਿਛਲੇ ਹਫਤੇ ਡੋਨਾਲਡ ਨੀਲੀ (44) ਵੱਲੋਂ ਦਾਇਰ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਕਿ ਅਧਿਕਾਰੀਆਂ ਦਾ ਵਿਵਹਾਰ 'ਅਤਿਵਾਦੀ ਅਤੇ ਅਪਮਾਨਜਨਕ' ਸੀ ਜਿਸ ਨਾਲ ਨੀਲੀ ਸਰੀਰਕ ਰੂਪ ਨਾਲ ਜ਼ਖਮੀ ਹੋਇਆ ਅਤੇ ਉਸ ਨੂੰ ਭਾਵਨਾਤਮਕ ਤੌਰ 'ਤੇ ਸੱਟ ਲੱਗੀ।

ਪੜ੍ਹੋ ਇਹ ਅਹਿਮ ਖਬਰ- ਪਤੀ ਨੂੰ ਹਾਸੇ-ਮਜ਼ਾਕ 'ਚ ਕਹੀ ਸੀ ਇਹ ਗੱਲ, ਹੁਣ 11ਵੇਂ ਬੱਚੇ ਨੂੰ ਜਨਮ ਦੇਵੇਗੀ ਇਹ ਬੀਬੀ

ਅਦਾਲਤੀ ਦਸਤਾਵੇਜ਼ਾਂ ਦਾ ਜ਼ਿਕਰ ਕਰਦਿਆਂ ਮੀਡੀਆ ਵਿਚ ਆਈਆ ਖਬਰਾਂ ਵਿਚ ਇਹ ਜਾਣਕਾਰੀ ਦਿੱਤੀ ਗਈ। ਇਹ ਮਾਮਲਾ ਪਿਛਲੇ ਸਾਲ ਅਗਸਤ ਮਹੀਨੇ ਦਾ ਹੈ। ਤਸਵੀਰਾਂ ਵਿਚ ਨੀਲੀ ਨੂੰ ਹੱਥਕੜੀ ਨਾਲ ਜੁੜੀ ਰੱਸੀ ਫੜੇ ਦੋ ਘੋੜਸਵਾਰ ਪੁਲਸ ਅਧਿਕਾਰੀ ਲੈ ਕੇ ਜਾ ਰਹੇ ਹਨ। ਇਹ ਤਸਵੀਰ ਗੁਲਾਮਾਂ ਨੂੰ ਜੰਜ਼ੀਰ ਵਿਚ ਜਕੜ ਕੇ ਰੱਖਣ ਦੀ ਯਾਦ ਦਿਵਾਉਂਦੀ ਹੈ। ਘਟਨਾ ਦੇ ਸਮੇਂ ਬੇਘਰ ਨੀਲੀ ਸੜਕ ਕਿਨਾਰੇ ਸੌਂ ਰਿਹਾ ਸੀ ਅਤੇ ਜਦੋਂ ਉਹਨਾਂ ਨੂੰ ਅਪਰਾਧਿਕ ਗੁੰਡਾਗਰਦੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਦੀ ਵਰਦੀ 'ਤੇ ਲੱਗੇ ਕੈਮਰੇ ਵਿਚ ਇਕ ਪੁਲਸ ਕਰਮੀ ਨੂੰ ਦੋ ਵਾਰ ਇਹ ਕਹਿੰਦੇ ਹੋਏ ਸੁਣਿਆ ਗਿਆ ਕਿ ਨੀਲੀ ਨੂੰ ਸ਼ਹਿਰ ਦੀਆਂ ਸੜਕਾਂ 'ਤੇ ਰੱਸੀਆਂ ਨਾਲ ਖਿੱਚ ਕੇ ਲਿਜਾਣਾ ਖਰਾਬ ਦਿਸੇਗਾ। ਪਟੀਸ਼ਨ ਵਿਚ ਕਿਹਾ ਗਿਆ,''ਨੀਲੀ ਨੂੰ ਉਸ ਤਰ੍ਹਾਂ ਪ੍ਰਦਰਸ਼ਨ ਦੇ ਲਈ ਰੱਖਿਆ ਗਿਆ ਹੈ ਜਿਵੇਂ ਕਦੇ ਗੁਲਾਮਾਂ ਨੂੰ ਰੱਖਿਆ ਜਾਂਦਾ ਸੀ।''


author

Vandana

Content Editor

Related News