ਕੋਰੋਨਾ ਆਫ਼ਤ : ਅਮਰੀਕਾ ''ਚ 8 ਲੱਖ ਤੋਂ ਵੱਧ ਬੱਚੇ ਕੋਰੋਨਾ ਪਾਜ਼ੇਟਿਵ
Wednesday, Nov 04, 2020 - 03:57 PM (IST)
ਵਾਸ਼ਿੰਗਟਨ (ਭਾਸ਼ਾ): ਦੁਨੀਆ ਦਾ ਸਭ ਤੋਂ ਵੱਧ ਤਾਕਤਵਰ ਦੇਸ਼ ਅਮਰੀਕਾ ਕੋਰੋਨਾਵਾਇਰਸ ਲਾਗ ਦੀ ਬੀਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਅਮਰੀਕੀ ਅਕਾਦਮੀ ਆਫ ਪੈਡੀਆਟ੍ਰਿਕਸ ਅਤੇ ਚਿਲਡਰਨ ਹਸਪਤਾਲ ਐਸੋਸੀਏਸ਼ਨ ਦੀ ਨਵੀਂ ਰਿਪੋਰਟ ਮੁਤਾਬਕ, ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅਮਰੀਕਾ ਵਿਚ 850,000 ਤੋਂ ਵੱਧ ਬੱਚੇ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਸਮਾਚਾਰ ਏਜੰਸੀ ਸ਼ਿਨਹੂਆ ਨੇ ਮੰਗਲਵਾਰ ਨੂੰ ਦੱਸਿਆ, ਪਿਛਲੇ ਹਫਤੇ 22 ਤੋਂ 29 ਅਕਤੂਬਰ ਤੱਕ ਬੱਚਿਆਂ ਦੇ ਕੁੱਲ 61,447 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਭ ਤੋਂ ਵੱਧ ਹਨ। ਅਕਤੂਬਰ ਵਿਚ, ਦੇਸ਼ ਵਿਚ ਬੱਚਿਆਂ ਦੇ ਲੱਗਭਗ 200,000 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਹੁਣ ਤੱਕ ਕੁੱਲ ਮਿਲਾ ਕੇ 853,635 ਬੱਚਿਆਂ ਦੇ ਮਾਮਲੇ ਸਾਹਮਣੇ ਆਏ ਹਨ ਅਤੇ ਬੱਚਿਆਂ ਨੇ ਸੰਕਰਮਿਤ ਲੋਕਾਂ ਵਿਚੋਂ 11.1 ਫੀਸਦੀ ਦੀ ਪ੍ਰਤੀਨਿਧਤਾ ਕੀਤੀ।ਰਿਪੋਰਟ ਮੁਤਾਬਕ, ਆਬਾਦੀ ਦੇ ਕੁੱਲ 100,000 ਬੱਚਿਆਂ ਦੀ ਕੁੱਲ ਦਰ 1,134 ਸੀ।
ਪੜ੍ਹੋ ਇਹ ਅਹਿਮ ਖਬਰ- ਨਿਊ ਸਾਊਥ ਵੇਲਜ਼ ਦੇ ਬਾਰਡਰ ਵਿਕਟੋਰੀਆ ਨਾਲ ਖੁਲ੍ਹੱਣ ਦੀ ਤਾਰੀਖ਼ ਤੈਅ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁੱਲ ਰਿਪੋਰਟ ਕੀਤੇ ਗਏ ਹਸਪਤਾਲਾਂ ਵਿਚ ਬੱਚਿਆਂ ਦੀ 1 ਫੀਸਦ ਤੋਂ 3.5 ਫ਼ੀਸਦੀ ਅਤੇ ਕੋਵਿਡ-19 ਦੀਆਂ ਸਾਰੀਆਂ ਮੌਤਾਂ ਵਿਚ 0 ਤੋਂ 0.2 ਫ਼ੀਸਦੀ ਹਿੱਸਾ ਹੈ। ਰਿਪੋਰਟ ਮੁਤਾਬਕ,"ਇਸ ਸਮੇਂ, ਇਹ ਜਾਪਦਾ ਹੈ ਕਿ ਕੋਵਿਡ-19 ਦੇ ਕਾਰਨ ਗੰਭੀਰ ਬੀਮਾਰੀ ਬੱਚਿਆਂ ਵਿਚ ਬਹੁਤ ਘੱਟ ਹੈ। ਭਾਵੇਂਕਿ ਬੱਚਿਆਂ 'ਤੇ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ਵਧੇਰੇ ਅੰਕੜੇ ਇਕੱਠੇ ਕਰਨ ਦੀ ਜ਼ਰੂਰਤ ਹੈ, ਜਿਸ ਵਿਚ ਇਹ ਵੀ ਸ਼ਾਮਲ ਹੈ ਕਿ ਵਾਇਰਸ ਲੰਬੇ ਸਮੇਂ ਤੋਂ ਸੰਕਰਮਿਤ ਬੱਚਿਆਂ ਦੀ ਸਿਹਤ ਦੇ ਨਾਲ-ਨਾਲ ਉਹਨਾਂ ਦੇ ਭਾਵਨਾਤਮਕ ਅਤੇ ਮਾਨਸਿਕ ਸਿਹਤ ਪ੍ਰਭਾਵ ਵੀ ਸ਼ਾਮਲ ਹਨ।'' ਜੋਨਜ਼ ਹੌਪਕਿੰਸ ਯੂਨੀਵਰਸਿਟੀ ਦੇ ਮੁਤਾਬਕ, ਬੁੱਧਵਾਰ ਸਵੇਰ ਤੱਕ, ਯੂ.ਐਸ. ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ ਜਿੱਥੇ ਕਿ ਵਿਸ਼ਵ ਦੇ ਸਭ ਤੋਂ ਵੱਧ ਮਾਮਲੇ ਅਤੇ ਮੌਤਾਂ ਕ੍ਰਮਵਾਰ 9,376,293 ਅਤੇ 232,529 ਹਨ।