ਭਾਰਤੀ ਮੂਲ ਦੀ ਕੁੜੀ ਨੇ ਲੱਭਿਆ ਕੋਵਿਡ-19 ਦਾ ਸੰਭਾਵਿਤ ਇਲਾਜ, ਜਿੱਤੇ 25 ਹਜ਼ਾਰ ਡਾਲਰ
Monday, Oct 19, 2020 - 06:13 PM (IST)
ਵਾਸ਼ਿੰਗਟਨ (ਭਾਸ਼ਾ): ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਇਕ ਵਿਲੱਖਣ ਖੋਜ ਦੇ ਲਈ 25,000 ਅਮਰੀਕੀ ਡਾਲਰ ਦਾ ਇਨਾਮ ਜਿੱਤਿਆ ਹੈ। ਇਹ ਖੋਜ ਕੋਵਿਡ-19 ਦਾ ਇਕ ਸੰਭਾਵਿਤ ਇਲਾਜ ਪ੍ਰਦਾਨ ਕਰ ਸਕਦੀ ਹੈ। ਅਨਿਕਾ ਚੇਬਰੋਲੂ (14) ਨੂੰ ਇਹ ਰਾਸ਼ੀ '3ਐੱਮ ਯੰਗ ਸਾਈਂਟਿਸਟ ਚੈਲੇਂਜ' (3M Young Scientist Challenge) ਵਿਚ ਟੌਪ 10 ਵਿਚ ਆਉਣ ਲਈ ਮਿਲੀ ਹੈ।
ਇਹ ਅਮਰੀਕਾ ਦਾ ਇਕ ਪ੍ਰਮੁੱਖ ਸੈਕੰਡਰੀ ਸਕੂਲ ਵਿਗਿਆਨ ਮੁਕਾਬਲਾ ਹੈ। '3ਐੱਮ' ਮਿਨੇਸੋਟਾ ਸਥਿਤ ਇਕ ਅਮਰੀਕੀ ਨਿਰਮਾਣ ਕੰਪਨੀ ਹੈ। '3ਐੱਮ ਚੈਲੇਂਜ ਵੈਬਸਾਈਟ' ਦੇ ਮੁਤਾਬਕ ਪਿਛਲੇ ਸਾਲ ਇਕ ਗੰਭੀਰ ਇਨਫਲੁਐਂਜਾ ਇਨਫੈਕਸ਼ਨ ਨਾਲ ਜੂਝਣ ਦੇ ਬਾਅਦ ਅਨਿਕਾ ਨੇ ਯੰਗ ਸਾਈਂਟਿਸਟ ਚੈਲੇਂਜ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ। ਉਹ ਇਨਫਲੂਐਂਜਾ ਦਾ ਇਲਾਜ ਲੱਭਣਾ ਚਾਹੁੰਦੀ ਸੀ। ਕੋਵਿਡ-19 ਦੇ ਬਾਅਦ ਸਭ ਬਦਲ ਗਿਆ ਅਤੇ ਉਸ ਨੇ ਸਾਰਸ-ਕੋਵਿ-2 ਇਨਫੈਕਸ਼ਨ 'ਤੇ ਧਿਆਨ ਕੇਂਦਰਿਤ ਕੀਤਾ। ਉਸ ਨੂੰ ਇਨਾਮ ਦੀ ਰਾਸ਼ੀ ਦੇ ਨਾਲ ਹੀ '3ਐੱਮ' ਦਾ ਖਾਸ ਮਾਰਗਦਰਸ਼ਨ (mentorship) ਵੀ ਮਿਲਿਆ ਹੈ। ਅਕਿਨਾ ਨੇ ਕਿਹਾ,''ਮੈਂ ਅਮਰੀਕਾ ਦੇ ਟੌਪ ਨੌਜਵਾਨ ਵਿਗਿਆਨੀਆਂ ਦੀ ਸੂਚੀ ਵਿਚ ਸ਼ਾਮਲ ਹੋ ਕੇ ਬਹੁਤ ਖੁਸ਼ ਹਾਂ।''
ਪੜ੍ਹੋ ਇਹ ਅਹਿਮ ਖਬਰ- ਮੈਡਾਗਾਸਕਰ 'ਚ ਹਿੰਦੂ ਮੰਦਰ ਹਾਲ ਦਾ ਉਦਘਾਟਨ, ਬਣੇਗਾ ਪਹਿਲਾ ਵਿਸ਼ਾਲ ਮੰਦਰ
ਇਹ ਜਾਨਲੇਵਾ ਵਾਇਰਸ ਆਪਣੇ ਪ੍ਰੋਟੀਨ ਨਾਲ ਹੀ ਫੈਲਦਾ ਹੈ।ਇਸ ਪ੍ਰੋਟੀਨ ਨੂੰ ਹੀ ਕਿਰਿਆਹੀਣ ਕਰਨ ਲਈ ਅਨਿਕਾ ਨੇ ਇਕ ਅਣੂ ਦੀ ਖੋਜ ਕਰ ਲਈ ਹੈ। ਅਨਿਕਾ ਨੇ ਆਪਣੀ ਲੀਡ ਅਣੂ ਦੀ ਖੋਜ ਵਿਚ ਲਈ ਇਨ-ਸਿਲਿਕੋ ਵਿਧੀ ਦੀ ਵਰਤੋਂ ਕੀਤੀ ਹੈ ਜੋ ਚੋਣਵੇਂ ਤੌਰ ਤੇ ਸਾਰਸ-ਕੋਵਿ-2 ਵਾਇਰਸ ਦੇ ਸਪਾਈਕ ਪ੍ਰੋਟੀਨ ਨਾਲ ਜੁੜ ਸਕਦੀ ਹੈ। ਅਨਿਕਾ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ,''ਮੈਂ ਇਕ ਅਣੂ ਨੂੰ ਵਿਕਸਿਤ ਕੀਤਾ ਜੋ ਵਾਇਰਸ ਦੇ ਉਸ ਪ੍ਰੋਟੀਨ ਦੇ ਨਾਲ ਜੁੜ ਸਕਦਾ ਹੈ ਅਤੇ ਇਸ ਦੇ ਬਾਅਦ ਇਹ ਪ੍ਰੋਟੀਨ ਆਪਣਾ ਕੰਮ ਕਰਨਾ ਬੰਦ ਕਰ ਦੇਵੇਗਾ।'' ਅਨਿਕਾ ਨੇ ਸੀ.ਐੱਨ.ਐੱਨ. ਨੂੰ ਦੱਸਿਆ ਕਿ 8ਵੀਂ ਜਮਾਤ ਵਿਚ ਉਸ ਨੇ ਆਪਣਾ ਪ੍ਰਾਜੈਕਟ ਜਮਾਂ ਕਰਵਾ ਦਿੱਤਾ ਸੀ। ਗੌਰਤਲਬ ਹੈ ਕਿ ਦਸੰਬਰ ਵਿਚ ਚੀਨ ਨੇ ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੂੰ ਆਪਣਾ ਪਹਿਲਾ ਕੇਸ ਦਰਜ ਕਰਵਾਇਆ ਸੀ। ਇਸ ਦੇ ਬਾਅਦ ਵਿਸ਼ਵਵਿਆਪੀ ਪੱਧਰ ਤੇ 1.1 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਸੈਂਟਰ ਫਾਰ ਸਿਸਟਮ ਸਾਇੰਸ ਐਂਡ ਇੰਜੀਨੀਅਰਿੰਗ ਦੇ ਅੰਕੜਿਆਂ ਮੁਤਾਬਕ, ਸੰਯੁਕਤ ਰਾਜ ਵਿਚ 219,000 ਤੋਂ ਵੱਧ ਮੌਤਾਂ ਹੋਈਆਂ ਹਨ।
ਪੜ੍ਹੋ ਇਹ ਅਹਿਮ ਖਬਰ- PDM ਦੀ ਸਰਕਾਰ ਵਿਰੋਧੀ ਰੈਲੀ 'ਚ ਹਿੰਦੂ ਪੱਤਰਕਾਰ ਨਾਲ ਕੁੱਟਮਾਰ