ਕੋਮਾ ''ਚੋਂ ਬਾਰਰ ਆਇਆ ਸ਼ਖਸ ਪਰ ਪਤਨੀ ਦੀ ਕੋਰੋਨਾ ਨੇ ਲਈ ਜਾਨ, ਤੋੜਿਆ ਦਮ

Friday, May 15, 2020 - 06:23 PM (IST)

ਵਾਸ਼ਿੰਗਟਨ (ਬਿਊਰੋ): ਅਮਰੀਕਾ ਦਾ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਮਾ ਵਿਚੋਂ ਨਿਕਲੇ 69 ਸਾਲਾ ਵਿਅਕਤੀ ਨੂੰ ਜਿਵੇਂ ਹੀ ਦੱਸਿਆ ਗਿਆ ਕਿ ਉਸ ਦੀ ਪਤਨੀ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਤਾਂ ਇਸ ਸਦਮੇ ਵਿਚ ਸ਼ਖਸ ਨੇ ਵੀ ਦਮ ਤੋੜ ਦਿੱਤਾ। ਅਸਲ ਵਿਚ ਇੱਥੋਂ ਦੇ ਮੈਰੀਲੈਂਡ ਵਿਚ ਇਕ ਨਰਸਿੰਗ ਹੋਮ ਵਿਚ ਕੰਮ ਕਰਨ ਵਾਲੇ 69 ਸਾਲਾ ਲਾਰੇਂਸ ਨੋਕਸ ਨੂੰ ਕੋਰੋਨਾਵਾਇਰਸ ਇਨਫੈਕਸ਼ਨ ਕਾਰਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਉਹ ਕੋਮਾ ਵਿਚ ਚਲੇ ਗਏ। 10 ਅਪ੍ਰੈਲ ਨੂੰ ਜਦੋਂ ਉਹਨਾਂ ਨੂੰ ਰੇਸਪੀਰੇਟਰ ਵਿਚੋਂ ਬਾਹਰ ਕੱਢਿਆ ਗਿਆ ਤਾਂ ਡਾਕਟਰਾਂ ਨੇ ਉਹਨਾਂ ਦੇ ਪਰਿਵਾਰ ਨੂੰ ਦੱਸਿਆ ਕਿ ਉਹਨਾਂ ਦੇ ਠੀਕ ਹੋਣ ਚੰਗੀ ਸੰਭਾਵਨਾ ਹੈ। 

PunjabKesari

ਉਹਨਾਂ ਦੇ ਪਰਿਵਾਰ ਨੇ ਕਿਹਾ,''ਕੋਮਾ ਵਿਚ ਰਹਿਣ ਦੇ ਲੱਗਭਗ ਇਕ ਹਫਤੇ ਦੇ ਬਾਅਦ ਉਹਨਾਂ ਦੀ ਹਾਲਤ ਵਿਚ ਸੁਧਾਰ ਆਇਆ। ਲਾਰੇਂਸ ਨੇ ਆਪਣੇ ਦਮ 'ਤੇ ਸਾਹ ਲੈਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਲਾਰੇਂਸ ਨੂੰ ਹੋਸ਼ ਆਈ ਤਾਂ ਉਸ ਨੇ ਸਿਰਫ ਇਕ ਵਿਅਕਤੀ ਲਈ ਪੁੱਛਿਆ। ਮਤਲਬ ਆਪਣੀ 71 ਸਾਲਾ ਪਤਨੀ ਮਿਨੇਟੇ ਨੋਕਸ ਬਾਰੇ, ਜੋ ਪਿਛਲੇ 24 ਸਾਲ ਤੋਂ ਉਹਨਾਂ ਦੀ ਪਤਨੀ ਸੀ।'' ਹਸਪਤਾਲ ਦੇ ਬੈੱਡ 'ਤੇ ਜਦੋਂ ਲਾਰੇਂਸ ਨੇ  ਬਾਰ-ਬਾਰ ਪਤਨੀ ਦੇ ਬਾਰੇ ਵਿਚ ਪੁੱਛਣਾ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਡਾਕਟਰਾਂ ਅਤੇ ਉਸ ਦੇ ਪਰਿਵਾਰ ਵਾਲੇ ਉਸ ਨੂੰ ਸੱਚਾਈ ਦੱਸਣ ਤੋਂ  ਝਿਜ਼ਕ ਰਹੇ ਸਨ ਪਰ ਜਦੋਂ ਉਹ ਪਰੇਸ਼ਾਨ ਹੋਣ ਲੱਗੇ ਤਾਂ ਉਹਨਾਂ ਨੂੰ ਸੱਚ ਦੱਸਿਆ ਗਿਆ।

PunjabKesari

ਉਹਨਾਂ ਦੀ ਬੇਟੀ ਨੇ ਦੱਸਿਆ ਕਿ ਲਾਰੇਂਸ ਦੇ ਹਸਪਤਾਲ ਦੇ ਐਮਰਜੈਂਸੀ ਰੂਮ ਵਿਚ ਭਰਤੀ ਹੋਣ ਦੇ ਬਾਅਦ ਮਾਂ ਕਾਫੀ ਥਕਾਵਟ ਮਹਿਸੂਸ ਕਰਦੀ ਸੀ। ਉਹ ਆਪਣੇ ਪਤੀ ਦੀ ਹਾਲਤ ਨੂੰ ਲੈ ਕੇ ਚਿੰਤਤ ਰਹਿੰਦੀ ਸੀ। ਜਦੋਂ ਉਹਨਾਂ ਨੂੰ ਕੁਆਰੰਟੀਨ ਕੀਤਾ ਗਿਆ ਤਾਂ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਨੂੰ ਨਹੀਂ ਮਿਲ ਪਾਈ। ਫਿਰ 7 ਅਪ੍ਰੈਲ ਨੂੰ ਆਪਣੇ 72ਵੇਂ ਜਨਮਦਿਨ ਤੋਂ ਇਕ ਦਿਨ ਪਹਿਲਾਂ ਮਿਨੇਟੇ ਨੂੰ ਦਿਲ ਦਾ ਦੌਰਾ ਪਿਆ ਅਤੇ ਨੀਂਦ ਵਿਚ ਹੀ ਉਹਨਾਂ ਦੀ ਮੌਤ ਹੋ ਗਈ। ਮੈਡੀਕਲ ਜਾਂਚ ਕਰਤਾਵਾਂ ਨੇ ਦੱਸਿਆ ਕਿ ਪੋਸਟਮਾਰਟਮ ਵਿਚ ਲਾਰੇਂਸ ਦੀ ਪਤਨੀ ਨੂੰ ਕੋਵਿਡ-19 ਨਾਲ ਪਾਜ਼ੇਟਿਵ ਪਾਇਆ ਗਿਆ। 

ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਅਨੋਖਾ ਮਾਮਲਾ, ਬੱਚੇ ਜੁੜਵਾਂ ਪਰ ਪਿਤਾ ਵੱਖਰੇ

ਲਾਰੇਂਸ ਨੇ ਮੈਰੀਲੈਂਡ ਦੇ ਪਲੀਜੇਂਟ ਵਿਊ ਨਰਸਿੰਗ ਹੋਮ ਵਿਚ ਨਰਸਿੰਗ ਸਹਾਇਕ ਦੇ ਰੂਪ ਵਿਚ ਕੰਮ ਕੀਤਾ। ਲਾਰੇਂਸ ਨੂੰ 30 ਮਾਰਚ ਨੂੰ ਕੈਰੋਲ ਹਸਪਤਾਲ ਕੇਂਦਰ ਵਿਚ ਭਰਤੀ ਕਰਵਾਇਆ  ਗਿਆ ਸੀ ਅਤੇ ਇਨਕਿਊਬੇਟ ਕੀਤਾ ਗਿਆ ਸੀ। ਲਾਰੇਂਸ ਨੂੰ ਜਦੋਂ ਪਤਨੀ ਦੀ ਮੌਤ ਦੇ ਬਾਰੇ ਵਿਚ ਪਤਾ ਚੱਲਿਆ ਤਾਂ ਉਹਨਾਂ ਦੀ ਤਬੀਅਤ ਅਚਾਨਕ ਖਰਾਬ ਹੋਣ ਲੱਗੀ। ਉਹਨਾਂ ਦੀ ਹਾਲਤ ਇੰਨੀ ਵਿਗੜਦੀ ਗਈ ਕਿ ਪਤਨੀ ਮਿਨੇਟੇ ਦੀ ਮੌਤ ਦੇ 8 ਦਿਨ ਬਾਅਦ ਉਹਨਾਂ ਦੀ ਵੀ ਮੌਤ ਹੋ ਗਈ। ਉਹਨਾਂ ਦੀ ਬੇਟੀ ਨੇ ਦੱਸਿਆ,''ਪਾਪਾ ਬਹੁਤ ਟੁੱਟ ਚੁੱਕੇ ਸਨ। ਉਹ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਉਹਨਾਂ ਨੇ ਮਾਂ ਲਈ ਸਭ ਕੁਝ ਕੀਤਾ ਇਸ ਲਈ ਉਹਨਾਂ ਦੇ ਜਾਣ ਦਾ ਦੁੱਖ ਉਹ ਸਹਿਨ ਨਾ ਕਰ ਸਕੇ।''

ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ 3 ਦਿਨ ਬਾਅਦ ਕੋਰੋਨਾ ਦਾ ਨਵਾਂ ਮਾਮਲਾ


Vandana

Content Editor

Related News