ਅਮਰੀਕਾ : ਗਵਰਨਰ ਨੇ ਟ੍ਰਾਂਸਜੈਂਡਰ ਐਥਲੀਟਾਂ ''ਤੇ ਪਾਬੰਦੀ ਲਾਉਂਦੇ ਬਿੱਲ ''ਤੇ ਕੀਤੇ ਦਸਤਖ਼ਤ

04/25/2021 11:01:01 AM

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਅਲਾਬਮਾ ਵਿੱਚ ਰਿਪਬਲਿਕਨ ਗਵਰਨਰ ਕੇਅ ਆਈਵੀ ਨੇ ਸ਼ੁੱਕਰਵਾਰ ਨੂੰ ਇੱਕ ਕਾਨੂੰਨ 'ਤੇ ਦਸਤਖ਼ਤ ਕੀਤੇ ਜੋ ਟ੍ਰਾਂਸਜੈਂਡਰ ਵਿਦਿਆਰਥੀਆਂ ਨੂੰ ਕੇ-12 ਖੇਡਾਂ ਵਿੱਚ ਹਿੱਸਾ ਲੈਣ ਤੋਂ ਰੋਕਦਾ ਹੈ। ਇਸ ਨਾਲ ਅਲਾਬਮਾ ਟ੍ਰਾਂਸਜੈਂਡਰ ਕੁੜੀਆਂ ਨੂੰ ਔਰਤ ਖੇਡ ਟੀਮਾਂ ਵਿੱਚ ਖੇਡਣ 'ਤੇ ਪਾਬੰਦੀ ਲਗਾਉਣ ਵਾਲਾ ਤਾਜਾ ਸੂਬਾ ਬਣ ਗਿਆ ਹੈ। 

ਆਈਵੀ ਦੇ ਦਫਤਰ ਨੇ ਇੱਕ ਈਮੇਲ ਵਿੱਚ ਐਲਾਨ ਕੀਤਾ ਕਿ ਉਸ ਨੇ ਬਿਲ 'ਤੇ ਦਸਤਖ਼ਤ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਕੇ -12 ਸਕੂਲ ਕਦੇ ਵੀ ਕਿਸੇ ਟ੍ਰਾਂਸਜੈਂਡਰਾਂ ਨੂੰ ਔਰਤ ਟੀਮ ਵਿੱਚ ਹਿੱਸਾ ਨਹੀਂ ਲੈਣ ਦਿੱਤਾ ਜਾਵੇਗਾ। ਇਸ ਬਿੱਲ ਐਚ ਬੀ 391 ਅਨੁਸਾਰ ਟ੍ਰਾਂਸਜੈਂਡਰ ਕੁੜੀਆਂ ਵੱਡੀਆਂ ਅਤੇ ਤੇਜ਼ ਹੁੰਦੀਆਂ ਹਨ, ਜਿਸ ਕਰਕੇ ਉਹਨਾਂ ਨੂੰ ਮੁਕਾਬਲੇ ਵਿੱਚ ਫਾਇਦਾ ਹੁੰਦਾ ਹੈ। ਜਦਕਿ ਇਸ ਬਿੱਲ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਸ ਬਿੱਲ ਵਿੱਚ ਸਿੱਖਿਆ ਵਿੱਚ ਲਿੰਗ ਭੇਦਭਾਵ ਨੂੰ ਰੋਕਦੇ ਸੰਘੀ ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ ਯਾਤਰਾ ਨਿਯਮ ਕੀਤੇ ਸਖ਼ਤ, ਭਾਰਤੀ ਮੂਲ ਦੇ ਆਸ਼ੀਸ਼ ਸਮੇਤ ਫਸੇ ਕਈ ਪਰਿਵਾਰ

ਅਲਬਾਮਾ ਹਾਊਸ ਨੇ ਹਰਟਸੇਲ ਦੇ ਰਿਪਬਲਿਕਨ ਸਕਾਟ ਸਟੈਡਾਥੈਗੇਨ ਦੁਆਰਾ ਸਪਾਂਸਰ ਕੀਤੇ ਬਿੱਲ ਲਈ 74-19 ਦੁਆਰਾ ਵੋਟ ਦਿੱਤੀ ਅਤੇ ਅਲਾਬਮਾ ਸੈਨੇਟ ਨੇ ਇਸ ਕਾਨੂੰਨ ਲਈ 25-5  ਵੋਟ ਦਿੱਤੀ।ਕਈ ਹੋਰ ਸੂਬੇ ਵੀ ਇਸ ਤਰ੍ਹਾਂ ਦੀ ਪਾਬੰਦੀ ਲਗਾ ਚੁੱਕੇ ਹਨ। ਮਿਸੀਸਿਪੀ ਵਿੱਚ ਗਵਰਨਰ ਟੇਟ ਰੀਵਜ਼ ਨੇ ਪਿਛਲੇ ਮਹੀਨੇ ਟ੍ਰਾਂਸਜੈਂਡਰ ਐਥਲੀਟਾਂ ਨੂੰ ਲੜਕੀਆਂ ਦੀਆਂ ਖੇਡ ਟੀਮਾਂ ਨਾਲ ਮੁਕਾਬਲਾ ਕਰਨ 'ਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ 'ਤੇ ਦਸਤਖ਼ਤ ਕੀਤੇ ਸਨ ਅਤੇ ਆਇਡਾਹੋ ਪਿਛਲੇ ਸਾਲ ਅਜਿਹੀ ਪਾਬੰਦੀ ਨੂੰ ਪਾਸ ਕਰਨ ਵਾਲਾ ਪਹਿਲਾ ਰਾਜ ਬਣ ਗਿਆ ਸੀ। ਜਦਕਿ ਕਈ ਹੋਰ ਸੂਬੇ ਵੀ ਇਸ ਬਿੱਲ ਦੇ ਸਮਰਥਕ ਹਨ।

ਨੋਟ- ਗਵਰਨਰ ਨੇ ਟ੍ਰਾਂਸਜੈਂਡਰ ਐਥਲੀਟਾਂ 'ਤੇ ਪਾਬੰਦੀ ਲਾਉਂਦੇ ਬਿੱਲ 'ਤੇ ਕੀਤੇ ਦਸਤਖ਼ਤ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News