ਸਾਜਿਦ ਤਰਾਰ ਨੇ ਪਾਕਿਸਤਾਨ ਰਾਹਤ ਫੰਡ ''ਚ ਭੇਜੇ 5 ਲੱਖ ਰੁਪਏ
Tuesday, May 05, 2020 - 09:38 AM (IST)
ਵਾਸ਼ਿੰਗਟਨ ਡੀ.ਸੀ. (ਰਾਜ ਗੋਗਨਾ): ਅਮਰੀਕਾ ਦੀ ਉੱਘੀ ਸਖਸ਼ੀਅਤ ਸਾਜਿਦ ਤਰਾਰ ਜੋ ਕਿ ਅਮਰੀਕਾ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਡਵਾਈਜ਼ਰ ਅਤੇ ਮੁਸਲਿਮ ਫਾਰ ਟਰੰਪ ਵਜੋਂ ਸੇਵਾਵਾਂ ਨਿਭਾਅ ਰਹੇ ਹਨ। ਉਹਨਾਂ ਵੱਲੋ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਰਾਹਤ ਫੰਡ ਵਿੱਚ 5 ਲੱਖ ਰੁਪਏ ਭੇਜੇ ਗਏ ਹਨ। ਇਸ ਮੌਕੇ ਉਨ੍ਹਾਂ ਇਮਰਾਨ ਖਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਇਮਰਾਨ ਖਾਨ ਪਾਕਿਸਤਾਨ ਦੀ ਅਵਾਮ ਨਾਲ ਹਰ ਦੁੱਖ-ਸੁੱਖ ਦੀ ਘੜੀ ਵਿੱਚ ਖੜ੍ਹੇ ਹਨ।
ਪੜ੍ਹੋ ਇਹ ਅਹਿਮ ਖਬਰ- ਮੈਕਸੀਕੋ 'ਚ ਕੋਰੋਨਾ ਦੇ 1434 ਨਵੇਂ ਮਾਮਲੇ, ਚੀਨ 'ਚ 1 ਨਵਾਂ ਮਾਮਲਾ
ਉਹਨਾਂ ਦੀਆਂ ਸੁੱਖ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਇੱਕ ਵੈੱਬ ਪੋਰਟਲ ਵੀ ਲਾਂਚ ਕੀਤਾ ਗਿਆ ਹੈ ਜਿਸ ਤਹਿਤ ਲੋਕ ਕੈਸ਼ ਸਹੂਲਤ ਦਾ ਲਾਹਾ ਲੈ ਰਹੇ ਹਨ। ਉਹਨਾਂ ਦੱਸਿਆ ਕਿ ਇਸ ਸੰਸਾਰ ਪੱਧਰੀ ਮਹਾਮਾਰੀ ਤੋਂ ਅਸੀਂ ਇੱਕ ਦੂਜੇ ਦੀ ਸਹਾਇਤਾ ਕਰਕੇ ਹੀ ਬਾਹਰ ਨਿਕਲ ਸਕਦੇ ਹਾਂ। ਕੋਰੋਨਾਵਾਇਰਸ ਦੇ ਇਸ ਮਹਾਸਕੰਟ ਵਿਚ ਸਾਨੂੰ ਵੱਧ ਤੋਂ ਵੱਧ ਗਰੀਬ ਪਰਿਵਾਰਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸਾਜਿਦ ਤਰਾਰ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਇਸ ਨੇਕ ਕੰਮ ਲਈ ਸ਼ਲਾਘਾ ਕੀਤੀ ਤੇ ਉਨ੍ਹਾਂ ਨਾਲ ਹਰ ਪੱਖੋਂ ਨਾਲ ਖੜ੍ਹਨ ਦਾ ਤਹੱਈਆ ਕੀਤਾ।