ਅਮਰੀਕਾ : ਨਿਊ ਆਰਲੀਨਸ ''ਚ ਪ੍ਰਦਰਸ਼ਨਕਾਰੀਆਂ ਨੇ ਬੁੱਤ ਨੂੰ ਸੁੱਟਿਆ ਨਦੀ ''ਚ

Sunday, Jun 14, 2020 - 07:00 PM (IST)

ਅਮਰੀਕਾ : ਨਿਊ ਆਰਲੀਨਸ ''ਚ ਪ੍ਰਦਰਸ਼ਨਕਾਰੀਆਂ ਨੇ ਬੁੱਤ ਨੂੰ ਸੁੱਟਿਆ ਨਦੀ ''ਚ

ਨਿਊ ਆਰਲੀਨਸ - ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਦਾਸਤਾ ਨੂੰ ਹੱਲਾਸ਼ੇਰੀ ਦੇਣ ਲਈ ਪਛਾਣ ਪਾਉਣ ਵਾਲੇ ਇਕ ਵਿਅਕਤੀ ਦੇ ਬੁੱਤ ਨੂੰ ਹੇਠਾਂ ਡਿੱਗਾ ਕੇ ਮਿਸੀਸਿਪੀ ਨਦੀ ਵਿਚ ਸੁੱਟ ਦਿੱਤਾ। ਅਮਰੀਕਾ ਵਿਚ ਅਫਰੀਕੀ-ਅਮਰੀਕੀਆਂ ਦੇ ਪ੍ਰਤੀ ਪੁਲਸ ਦੀ ਬੇਰਹਿਮੀ ਖਿਲਾਫ ਹੋ ਰਹੇ ਵਿਆਪਕ ਪ੍ਰਦਰਸ਼ਨਾਂ ਦੇ ਤਹਿਤ ਕਾਨਫੇਡਰੇਸੀ (ਗੁੱਪਤ ਸੰਧੀਆਂ) ਨਾਲ ਜੁੜੇ ਸਮਾਰਕਾਂ ਜਾਂ ਦਾਸਤਾ ਨਾਲ ਜੁੜੇ ਲੋਕਾਂ ਦੇ ਬੁੱਤਾਂ ਨੂੰ ਹਟਾਇਆ ਜਾ ਰਿਹਾ ਹੈ।

ਪੁਲਸ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਡਨਕੈਨ ਪਲਾਜ਼ਾ ਵਿਚ ਪ੍ਰਦਰਸ਼ਨਕਾਰੀਆਂ ਨੇ ਬੁੱਤ ਨੂੰ ਸੜਕਾਂ 'ਤੇ ਖਿੱਚਿਆ, ਟੱਰਕ 'ਤੇ ਲੱਧਿਆ ਅਤੇ ਉਸ ਨੂੰ ਲਿਜਾ ਕੇ ਮਿਸੀਸਿਪੀ ਨਦੀ ਵਿਚ ਸੁੱਟ ਦਿੱਤਾ। ਪੁਲਸ ਨੇ ਬੁੱਤ ਲੈ ਕੇ ਜਾ ਰਹੇ ਟਰੱਕ ਵਿਚ ਸਵਾਰ 2 ਲੋਕਾਂ ਨੂੰ ਗਿ੍ਰਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਪੁਲਸ ਹੈੱਡਕੁਆਰਟਰ ਲਿਜਾਇਆ ਗਿਆ ਹੈ। ਅਧਿਕਾਰੀਆਂ ਨੇ ਬਿਆਨ ਵਿਚ ਉਨ੍ਹਾਂ ਦੇ ਨਾਂ ਨਹੀਂ ਦੱਸੇ। ਪੁਲਸ ਨੇ ਇਹ ਨਹੀਂ ਦੱਸਿਆ ਕਿ ਬੁੱਤ ਕਿਸ ਦਾ ਹੈ ਪਰ ਇਹ ਜਾਨ ਮੈਕਡੋਨਘ ਦਾ ਦੱਸਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ ਵਿਚ ਬੁੱਤ ਨੂੰ ਡਿਗਾਉਣ ਦੀ ਕੋਸ਼ਿਸ਼ ਕਰਦੇ ਅਤੇ ਉਸ ਨੂੰ ਜ਼ਮੀਨ 'ਤੇ ਡਿੱਗਦਾ ਦੇਖ ਤਾੜੀਆਂ ਵਜਾਉਂਦੇ ਨੂੰ ਦੇਖਿਆ ਜਾ ਸਕਦਾ ਹੈ। ਮੇਅਰ ਲਾਤੋਆ ਕਾਂਟ੍ਰੇਲ ਨੇ ਟਵੀਟ ਕੀਤਾ ਕਿ ਸ਼ਹਿਰ ਪ੍ਰਸ਼ਾਸਨ ਇਸ ਤਰ੍ਹਾਂ ਜਾਇਦਾਦਾਂ ਦੀ ਤੋੜਫੋੜ ਨੂੰ ਖਾਰਿਜ਼ ਕਰਦਾ ਹੈ। ਇਹ ਗੈਰ-ਕਾਨੂੰਨੀ ਹੈ।


author

Khushdeep Jassi

Content Editor

Related News