ਅਮਰੀਕਾ : 58 ਸਾਲ ਬਾਅਦ ਪੁਲਸ ਨੇ 9 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ’ਤੇ ਹੱਤਿਆ ਦਾ ਮਾਮਲਾ ਸੁਲਝਾਇਆ
Tuesday, Feb 15, 2022 - 11:23 AM (IST)
ਹੈਰਿਸਬਰਗ (ਇੰਟ.)- ਅਮਰੀਕਾ ਦੀ ਪੇਨਸਿਲਵੇਨੀਆ ਪੁਲਸ ਨੇ 58 ਸਾਲ ਬਾਅਦ 9 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਤੇ ਹੱਤਿਆ ਦਾ ਮਾਮਲਾ ਸੁਲਝਾਉਣ ਵਿਚ ਸਫਲਤਾ ਹਾਸਲ ਕੀਤੀ। 18 ਮਾਰਚ, 1964 ਨੂੰ 9 ਸਾਲ ਦੀ ਇਕ ਬੱਚੀ ਮਾਰਿਸ ਸ਼ਿਵੇਰੇਲਾ ਘਰ ਤੋਂ ਆਪਣੀ ਟੀਚਰ ਲਈ ਗਿਫਟ ਲੈ ਕੇ ਸਕੂਲ ਲਈ ਨਿਕਲੀ। ਕੁਝ ਘੰਟੇ ਬਾਅਦ ਉਸਦੀ ਲਾਸ਼ ਟੋਏ ਵਿਚ ਮਿਲੀ। ਪੁਲਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਦਾ ਪੋਸਟਮਾਰਟਮ ਕਰਵਾਇਆ।
ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਨੇ RSS ਨੂੰ ਦੱਸਿਆ ਨਾਜ਼ੀਵਾਦੀ ਕਿਹਾ-ਕਸ਼ਮੀਰ ’ਤੇ ਗੱਲਬਾਤ ’ਚ ਭਾਰਤ-ਪਾਕਿ ਵਿਚਾਲੇ ਸੰਘ ਰੁਕਾਵਟ
ਸ਼ੁਰੂਆਤੀ ਜਾਂਚ ਵਿਚ ਹੀ ਸਾਫ ਹੋ ਗਿਆ ਕਿ ਬੱਚੀ ਦੀ ਜਬਰ-ਜ਼ਨਾਹ ਤੋਂ ਬਾਅਦ ਬੇਹਰਿਮੀ ਨਾਲ ਹੱਤਿਆ ਕਰ ਦਿੱਤੀ ਗਈ ਪਰ ਮਾਮਲੇ ਦੀ ਗੁੱਥੀ ਨਹੀਂ ਸੁਲਝ ਸਕੀ।ਲੋਕ ਮਾਰਿਸ ਨੂੰ ਸ਼ਾਇਦ ਭੁੱਲ ਚੁੱਕੇ ਹੋਣਗੇ ਪਰ ਪੁਲਸ ਨਹੀਂ ਭੁੱਲੀ। ਇਵੈਂਸਟੀਗੇਸ਼ਨ ਅਫਸਰ ਆਉਂਦੇ-ਜਾਂਦੇ ਰਹੇ ਪਰ ਤਫਤੀਸ਼ ਜਾਰੀ ਰਹੀ। ਫਾਈਲ ਬੰਦ ਨਹੀਂ ਹੋਈ। ਆਖਿਰਕਾਰ ਇਹ ਕੇਸ ਹੱਲ ਹੋਇਆ। 20 ਸਾਲ ਦੇ ਵਿਦਿਆਰਥੀ ਦੀ ਮਦਦ ਨਾਲ ਡੀ. ਐੱਨ. ਏ. ਜਾਂਚ ਰਾਹੀਂ ਪੁਲਸ ਨੇ ਦੋਸ਼ੀ ਜੇਮਸ ਪਾਲ ਫੋਰਟੇ ਨੂੰ ਲੱਭ ਲਿਆ।