ਅਮਰੀਕਾ ਦੀ ਪਾਸਤਾ ਕੰਪਨੀ ''ਚ ਫੈਲਿਆ ਕੋਰੋਨਾਵਾਇਰਸ
Sunday, May 24, 2020 - 06:01 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਪਾਸਤਾ ਬਣਾਉਣ ਵਾਲੀ ਇਕ ਕੰਪਨੀ ਨੇ ਸਪੋਕੇਨ ਸ਼ਹਿਰ ਵਿਚ ਸਥਿਤ ਆਪਣੀ ਫੈਕਟਰੀ ਵਿਚ ਕੋਰੋਨਾਵਾਇਰਸ ਫੈਲਣ ਦੀ ਘੋਸ਼ਣਾ ਕੀਤੀ ਹੈ।ਇਹ ਖਬਰ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਅਮਰੀਕੀ ਸਰਕਾਰ ਅਰਥਵਿਵਸਥਾ ਨੂੰ ਮੁੜ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਅਖਬਾਰ 'ਦੀ ਸਪੋਕਸਮੈਨ-ਰੀਵੀਊ' ਦੀ ਖਬਰ ਦੇ ਮੁਤਾਬਕ ਫਿਲਾਡੇਲਫੀਆ ਮੈਕ੍ਰੋਨੀ ਕੰਪਨੀ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਉਸ ਦੇ 72 ਕਰਮਚਾਰੀਆਂ ਦੀ ਕੋਵਿਡ-19 ਦੀ ਜਾਂਚ ਕੀਤੀ ਗਈ ਅਤੇ 24 ਕਰਮੀ ਇਨਫੈਕਟਿਡ ਪਾਏ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਵਿਗਿਆਨੀਆਂ ਦਾ ਦਾਅਵਾ- ਬ੍ਰਿੁਟੇਨ, ਅਮਰੀਕਾ ਤੇ ਹੋਰ ਦੇਸ਼ਾਂ 'ਚ ਇਹਨਾਂ ਤਰੀਕਾਂ ਨੂੰ ਖਤਮ ਹੋਵੇਗਾ ਕੋਰੋਨਾ
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸਪੋਕੇਨ ਕਾਊਂਟੀ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਦੇ ਵਿਚ 31 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਇਨਫੈਕਸ਼ਨ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਕੰਪਨੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਫੈਕਟਰੀ ਦੇ ਸਾਰੇ ਕਰਮਚਾਰੀਆਂ ਦੀ ਜਾਂਚ ਕੀਤੀ ਗਈ ਹੈ ਅਤੇ ਫੈਕਟਰੀ ਨੂੰ ਇਨਫੈਕਸ਼ਨ ਮੁਕਤ ਕੀਤਾ ਗਿਆ ਹੈ। ਕੰਪਨੀ ਇਨਫੈਕਟਿਡਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਪਤਾ ਲਗਾਉਣ ਲਈ ਸਪੋਕੇਨ ਰੀਜ਼ਨਲ ਹੈਲਥ ਡਿਸਟ੍ਰਿਕਟ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।ਇੱਥੇ ਦੱਸ ਦਈਏ ਕਿ ਪੀੜਤਾਂ ਅਤੇ ਮ੍ਰਿਤਕਾਂ ਦੇ ਮਾਮਲੇ ਵਿਚ ਅਮਰੀਕਾ ਸਿਖਰ 'ਤੇ ਹੈ। ਅਮਰੀਕਾ ਵਿਚ ਜਿੱਥੇ ਮ੍ਰਿਤਕਾਂ ਦਾ ਅੰਕੜਾ ਇਕ ਲੱਖ ਦੇ ਕਰੀਬ ਪਹੁੰਚ ਚੁੱਕਾ ਹੈ ਉੱਥੇ 1,666,828 ਲੋਕ ਪੀੜਤ ਹਨ।