ਨਾਸਾ ਨੇ ਸਿਰਫ ਔਰਤਾਂ ਵਾਲੇ ਆਪਣੇ ਇਤਿਹਾਸਿਕ ਸਪੇਸਵਾਕ ਨੂੰ ਕੀਤਾ ਰੱਦ

03/26/2019 4:24:38 PM

ਵਾਸ਼ਿੰਗਟਨ (ਭਾਸ਼ਾ)— ਨਾਸਾ ਨੂੰ ਇਸ ਮਹੀਨੇ ਸਿਰਫ ਔਰਤਾਂ ਨੂੰ ਸਪੇਸਵਾਕ ਕਰਾਉਣ ਵਾਲੀ ਆਪਣੀ ਯੋਜਨਾ ਨੂੰ ਰੱਦ ਕਰਨਾ ਪਿਆ। ਅਸਲ ਵਿਚ ਅੰਤਰਰਾਸ਼ਟਰੀ ਪੁਲਾੜ ਕੇਂਦਰ (ਰਿਹਾਇਸ਼ੀ ਬਣਾਉਟੀ ਉਪਗ੍ਰਹਿ) ਦੇ ਚਾਲਕ ਦਲ ਦੇ ਮੈਂਬਰਾਂ ਨੂੰ ਫਿੱਟ ਹੋਣ ਵਾਲੇ ਸਪੇਸਸੂਟ ਨਹੀਂ ਮਿਲੇ। ਅਮਰੀਕੀ ਪੁਲਾੜ ਏਜੰਸੀ ਵੱਲੋਂ ਇਹ ਜਾਣਕਾਰੀ ਦਿੱਤੀ ਗਈ। ਨਾਸਾ ਦੀ ਪੁਲਾੜ ਯਾਤਰੀ ਐਨੇ ਮੈਕਲੇਨ ਅਤੇ ਕ੍ਰਿਸਟੀਨਾ ਕੋਚ ਨੇ ਕੇਂਦਰ ਦੀ ਇਕ ਸੌਰ ਚੱਕਰ ਰਚਨਾ 'ਤੇ ਸ਼ਕਤੀਸ਼ਾਲੀ ਲਿਥੀਅਮ ਬੈਟਰੀਆਂ ਲਗਾਉਣ ਲਈ 29 ਮਾਰਚ ਨੂੰ ਇਹ ਇਤਿਹਾਸਿਕ ਸਪੇਸਵਾਕ ਕਰਨਾ ਸੀ। 

ਪੁਲਾੜ ਕੇਂਦਰ ਦੇ ਸਾਲ 1998 ਵਿਚ ਤਿਆਰ ਹੋਣ ਦੇ ਬਾਅਦ ਤੋਂ ਹੁਣ ਤੱਕ 215 ਸਪੇਸਵਾਕ ਹੋ ਚੁੱਕੇ ਹਨ। ਇਨ੍ਹਾਂ ਹਰੇਕ ਸਪੇਸਵਾਕ ਵਿਚ ਘੱਟੋ-ਘੱਟ ਇਕ ਪੁਰਸ਼ ਪੁਲਾੜ ਯਾਤਰੀ ਜ਼ਰੂਰ ਰਿਹਾ ਹੈ। ਭਾਵੇਂਕਿ 22 ਮਾਰਚ ਨੂੰ ਮੈਕਲੇਨ ਦੇ ਪਹਿਲਾ ਸਪੇਸਵਾਕ ਕਰਨ ਦੇ ਬਾਅਦ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਮੱਧਮ ਆਕਾਰ ਦਾ ਸਪੇਸਸੂਟ ਫਿੱਟ ਆਉਂਦਾ ਹੈ। ਨਾਸਾ ਨੇ ਇਕ ਬਿਆਨ ਵਿਚ ਦੱਸਿਆ ਕਿ 29 ਮਾਰਚ ਤੱਕ ਸਿਰਫ ਇਕ ਵੀ ਅਜਿਹਾ ਸਪੇਸਸੂਟ ਤਿਆਰ ਹੋ ਸਕੇਗਾ ਜਿਸ ਨੂੰ ਕੋਚ ਪਾਵੇਗੀ। ਮੈਕਲੇਨ ਹੁਣ ਸੋਮਵਾਰ 8 ਅਪ੍ਰੈਲ ਨੂੰ ਆਪਣਾ ਅਗਲਾ ਸਪੇਸਵਾਕ ਕਰੇਗੀ ਜਿੱਥੇ ਉਨ੍ਹਾਂ ਨਾਲ ਕੈਨੇਡੀਅਨ ਪੁਲਾੜ ਏਜੰਸੀ ਦੇ ਪੁਲਾੜ ਯਾਤਰੀ ਡੇਵਿਡ ਸੈਂਟ ਜੈਕ ਹੋਣਗੇ। ਇੱਥੇ ਦੱਸ ਦਈਏ ਕਿ ਸਪੇਸਵਾਕ ਪੁਲਾੜ ਗੱਡੀ ਦੇ ਬਾਹਰ ਕੀਤੀ ਜਾਣ ਵਾਲੀ ਕਿਸੇ ਵੀ ਗਤੀਵਿਧੀ ਨੂੰ ਕਿਹਾ ਜਾਂਦਾ ਹੈ।


Vandana

Content Editor

Related News