USA: ਕਬਾੜਖਾਨੇ ''ਚੋਂ ਮਿਲੀ ਛਤਰਪਤੀ ਸ਼ਿਵਾਜੀ ਦੀ ਲਾਪਤਾ ਮੂਰਤੀ, ਰਿਵਰ ਪਾਰਕ ''ਚੋਂ ਹੋਈ ਸੀ ਚੋਰੀ
Wednesday, Feb 15, 2023 - 04:17 AM (IST)
ਨਿਊਯਾਰਕ (ਅਨਸ) : ਮਰਾਠਾ ਸ਼ਾਸਕ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਇਕ ਮੂਰਤੀ ਮਿਲੀ ਹੈ, ਜੋ ਪਿਛਲੇ ਮਹੀਨੇ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਜੋਸ ਸ਼ਹਿਰ ਦੇ ਇਕ ਪਾਰਕ 'ਚੋਂ ਗਾਇਬ ਹੋ ਗਈ ਸੀ। ਅਮਰੀਕਾ ਦੇ ਉੱਤਰੀ ਹਿੱਸੇ ਵਿੱਚ ਸ਼ਿਵਾਜੀ ਦੀ ਇਹ ਇਕੋ-ਇਕ ਮੂਰਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਮੂਰਤੀ 1999 'ਚ ਪੁਣੇ ਤੋਂ ਸ਼ਹਿਰ ਨੂੰ ਤੋਹਫੇ 'ਚ ਦਿੱਤੀ ਗਈ ਸੀ, ਜੋ 31 ਜਨਵਰੀ ਨੂੰ ਗੁਆਡਾਲੁਪੇ ਰਿਵਰ ਪਾਰਕ ਤੋਂ ਚੋਰੀ ਹੋ ਗਈ ਸੀ।
ਇਹ ਵੀ ਪੜ੍ਹੋ : 'ਜਾਸੂਸੀ ਗੁਬਾਰੇ' ਦੇ ਮਲਬੇ ਤੋਂ ਖੁੱਲ੍ਹੀ ਚੀਨ ਦੀ ਪੋਲ! ਅਮਰੀਕਾ ਨੇ ਕੀਤੇ ਹੈਰਾਨ ਕਰਨ ਵਾਲੇ ਦਾਅਵੇ
ਇਸ ਮੂਰਤੀ ਦਾ ਭਾਰ ਲਗਭਗ 200 ਕਿਲੋ ਹੈ। ਇਸ ਮੂਰਤੀ 'ਤੇ ਸ਼ਿਵਾਜੀ ਮਹਾਰਾਜ ਨੂੰ ਘੋੜੇ ’ਤੇ ਤਲਵਾਰ ਫੜੀ ਦਿਖਾਇਆ ਗਿਆ ਹੈ। ਮਰਕਰੀ ਨਿਊਜ਼ ਦੀ ਰਿਪੋਰਟ ਮੁਤਾਬਕ 17ਵੀਂ ਸਦੀ ਦੇ ਸ਼ਾਸਕ ਦੀ 440 ਪੌਂਡ ਦੀ ਮੂਰਤੀ ਪਿਛਲੇ ਹਫਤੇ ਤੁੰਗ ਤਾਈ ਸਮੂਹ ਦੀ ਲਾਬੀ 'ਚ ਸੋਡਾ ਮਸ਼ੀਨ ਦੇ ਨਾਲ ਮਿਲੀ ਸੀ, ਜੋ ਡਾਊਨਟਾਊਨ ਦੇ ਉੱਤਰ ਵਿਚ ਸੈਨ ਜੋਸ ਮੈਟਲ ਸਕ੍ਰੈਪਯਾਰਡ ਹੈ। ਮੂਰਤੀ ਦੇ ਬਾਰੇ ਸੂਚਨਾ ਮਿਲਣ ਤੋਂ ਬਾਅਦ 2 ਪੁਲਸ ਅਧਿਕਾਰੀ ਅਤੇ 2 ਜਾਸੂਸ ਕਬਾੜਖਾਨੇ ਗਏ ਤੇ ਉਸ ਦੇ ਮੁਲਾਜ਼ਮਾਂ ਤੋਂ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ : ਰੂਸ-ਯੂਕ੍ਰੇਨ ਮੁੱਦੇ ਨੂੰ ਸੁਲਝਾਉਣ 'ਤੇ ਫਰਾਂਸ ਦੇ ਰਾਸ਼ਟਰਪਤੀ ਬੋਲੇ- 'ਦੁਨੀਆ ਨੂੰ ਇਕਜੁੱਟ ਕਰ ਸਕਦਾ ਹੈ ਭਾਰਤ'
ਪੁਲਸ ਨੇ ਮੂਰਤੀ ਦਾ ਪਤਾ ਲਗਾਉਣ ਤੋਂ ਬਾਅਦ ਇਸ ਨੂੰ ਬਰਾਮਦ ਕਰ ਲਿਆ ਅਤੇ ਸਕਰੈਪ ਗੋਦਾਮ ਦੇ ਕਰਮਚਾਰੀਆਂ ਤੋਂ ਪੁੱਛਗਿੱਛ ਕੀਤੀ। ਹਾਲਾਂਕਿ ਇਸ ਸਬੰਧ ਵਿੱਚ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸੈਨ ਜੋਸ ਦੇ ਮੇਅਰ ਮੈਟ ਮਾਹਨ ਨੇ ਖ਼ਬਰਾਂ 'ਚ ਕਿਹਾ ਕਿ ਇਹ ਮੂਰਤੀ ਸਾਡੇ ਭਾਰਤੀ ਭਾਈਚਾਰੇ ਲਈ ਬਹੁਤ ਮਹੱਤਵ ਰੱਖਦੀ ਹੈ, ਜੋ ਸਾਡੇ ਸਾਂਝੇ ਮਾਣ ਦਾ ਪ੍ਰਤੀਕ ਹੈ ਅਤੇ (ਮਰਾਠਾ ਸ਼ਾਸਕ) ਸ਼ਿਵਾਜੀ ਪ੍ਰਤੀ ਸਨਮਾਨ ਹੈ।
ਇਹ ਵੀ ਪੜ੍ਹੋ : ਏਅਰ ਇੰਡੀਆ-ਬੋਇੰਗ ਦੇ 'ਇਤਿਹਾਸਕ' ਸਮਝੌਤੇ ਤੋਂ ਬਾਅਦ PM ਮੋਦੀ ਤੇ ਬਾਈਡੇਨ ਨੇ ਫੋਨ 'ਤੇ ਕੀਤੀ ਗੱਲਬਾਤ
31 ਜਨਵਰੀ ਨੂੰ ਚੋਰੀ ਹੋਈ ਸੀ ਮੂਰਤੀ
ਸ਼ਿਵਾਜੀ ਦੀ ਇਹ ਮੂਰਤੀ 31 ਜਨਵਰੀ ਨੂੰ ਪਾਰਕ 'ਚੋਂ ਚੋਰੀ ਹੋ ਗਈ ਸੀ। ਚੋਰਾਂ ਨੇ ਘੋੜੇ ਦੇ ਖੁਰ ਤੋਂ ਮੂਰਤੀ ਕੱਟ ਕੇ ਅਲੱਗ ਕਰ ਦਿੱਤੀ ਸੀ। ਫਿਲਹਾਲ ਪੁਲਸ ਨੇ ਕਬਾੜਖਾਨੇ 'ਚੋਂ ਮੂਰਤੀ ਬਰਾਮਦ ਕਰ ਲਈ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਕਬਾੜਖਾਨੇ ਦੇ ਮੁਲਾਜ਼ਮਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।