ਸ਼ਖਸ ਦੇ ਸਿਰ ''ਤੇ ਡਿੱਗੀ ਆਸਮਾਨੀ ਬਿਜਲੀ, ਵੀਡੀਓ ਵਾਇਰਲ
Sunday, Aug 18, 2019 - 02:21 PM (IST)

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਦੱਖਣੀ ਕੈਰੋਲੀਨਾ ਦੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਸ਼ੁੱਕਰਵਾਰ ਨੂੰ ਇਕ ਸ਼ਖਸ ਦੇ ਸਿਰ ਉੱਪਰ ਆਸਮਾਨੀ ਬਿਜਲੀ ਡਿੱਗੀ ਪਰ ਉਹ ਵਾਲ-ਵਾਲ ਬਚ ਗਿਆ। ਬਿਜਲੀ ਸ਼ਖਸ ਦੀ ਛਤਰੀ ਨੂੰ ਛੂਹੰਦਿਆਂ ਨਿਕਲ ਗਈ। ਇਹ ਅਦਭੁੱਤ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ। ਇਹ ਫੁਟੇਜ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਜਾਣਕਾਰੀ ਮੁਤਾਬਕ ਸਕੂਲ ਵਿਚ ਕੌਂਸਲਰ ਰੋਮੁਲੁਸ ਮੈਕਨੀਲ ਮੀਂਹ ਦੌਰਾਨ ਛਤਰੀ ਲੈ ਕੇ ਜਾ ਰਹੇ ਸਨ। ਇਸੇ ਦੌਰਾਨ ਆਸਮਾਨੀ ਬਿਜਲੀ ਉਨ੍ਹਾਂ ਦੇ ਸਿਰ 'ਤੇ ਡਿੱਗੀ। ਬਿਜਲੀ ਡਿੱਗਣ ਦੌਰਾਨ ਉਨ੍ਹਾਂ ਦੇ ਹੱਥੋਂ ਛਤਰੀ ਡਿੱਗ ਪਈ। ਝਟਕਾ ਖਾਣ ਮਗਰੋਂ ਉਨ੍ਹਾਂ ਨੇ ਦੁਬਾਰਾ ਛਤਰੀ ਚੁੱਕੀ ਅਤੇ ਉੱਥੋਂ ਚਲੇ ਗਏ।
ਸੋਸ਼ਲ ਮੀਡੀਆ 'ਤੇ ਕੁਮੈਂਟ ਕਰਦਿਆਂ ਕਈ ਯੂਜ਼ਰਸ ਨੇ ਰੋਮੁਲੁਸ ਦੀ ਤਾਰੀਫ ਕੀਤੀ ਹੈ। ਕਈਆਂ ਨੇ ਰੋਮੁਲੁਸ ਨੂੰ ਸੁਪਰ ਪਾਵਰ ਵਾਲਾ ਵਿਅਕਤੀ ਦੱਸਿਆ ਹੈ। ਭਾਵੇਂਕਿ ਰੋਮੁਲੁਸ ਨੇ ਦੱਸਿਆ ਕਿ ਘਟਨਾ ਦੌਰਾਨ ਉਹ ਡਰ ਗਏ ਸਨ ਕਿਉਂਕਿ ਉਨ੍ਹਾਂ ਨੂੰ ਕਾਫੀ ਜ਼ੋਰ ਦਾ ਝਟਕਾ ਲੱਗਾ ਸੀ।