ਪਾਕਿਸਤਾਨ ਨੂੰ ਕਰਜ਼ ਦੇਣ ਤੋਂ ਪਹਿਲਾਂ ਆਈ.ਐੱਮ.ਐੱਫ. ਕਰੇਗਾ ਵਿਸ਼ਲੇਸ਼ਣ

Friday, Dec 14, 2018 - 05:36 PM (IST)

ਪਾਕਿਸਤਾਨ ਨੂੰ ਕਰਜ਼ ਦੇਣ ਤੋਂ ਪਹਿਲਾਂ ਆਈ.ਐੱਮ.ਐੱਫ. ਕਰੇਗਾ ਵਿਸ਼ਲੇਸ਼ਣ

ਵਾਸ਼ਿੰਗਟਨ (ਭਾਸ਼ਾ)— ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐੱਮ.ਐੱਫ.) ਪਾਕਿਸਤਾਨ ਨੂੰ ਕੋਈ ਵੀ ਕਰਜ਼ ਦੇਣ ਤੋਂ ਪਹਿਲਾਂ ਉਸ ਦੀ ਕਰਜ਼ ਭੁਗਤਾਨ ਸਮਰੱਥਾ ਦਾ ਵਿਸ਼ਲੇਸ਼ਣ ਕਰੇਗਾ। ਆਈ.ਐੱਮ.ਐੱਫ. ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਗੱਲ ਕਹੀ। ਅਸਲ ਵਿਚ ਪਾਕਿਸਤਾਨ ਨੇ ਆਈ.ਐੱਮ.ਐੱਫ. ਤੋਂ 8 ਅਰਬ ਡਾਲਰ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਉਸ ਦੀ ਚਿੰਤਾ ਇਹ ਹੈ ਕਿ ਕਿਤੇ ਪਾਕਿਸਤਾਨ ਇਸ ਰਾਸ਼ੀ ਦੀ ਵਰਤੋਂ ਆਪਣੇ ਉੱਪਰ ਚੀਨ ਦੇ ਕਰਜ਼ ਨੂੰ ਘੱਟ ਕਰਨ ਲਈ ਨਾ ਕਰੇ। ਅਜਿਹੇ ਵਿਚ ਆਈ.ਐੱਮ.ਐੱਫ. ਵੱਲੋਂ ਉਸ ਦੀ ਕਰਜ਼ ਭੁਗਤਾਨ ਸਮਰੱਥਾ ਦੀ ਡੂੰਘੇ ਤਰੀਕੇ ਨਾਲ ਤਫਤੀਸ਼ ਕਰਨ ਦੀ ਗੱਲ ਕਾਫੀ ਮਹੱਤਵਪੂਰਨ ਹੋ ਜਾਂਦੀ ਹੈ। 

ਪਾਕਿਸਤਾਨ ਨੇ ਇਸ ਰਾਹਤ ਪੈਕੇਜ ਦੀ ਮੰਗ ਆਪਣੇ ਨਕਦੀ ਸੰਕਟ ਅਤੇ ਭੁਗਤਾਨ ਸੰਕਟ ਤੋਂ ਨਜਿੱਠਣ ਲਈ ਕੀਤੀ ਹੈ। ਉਸ ਦੀ ਅਰਥ ਵਿਵਸਥਾ ਹਾਲੇ ਵੀ ਮਾੜੇ ਦੌਰ ਵਿਚ ਹੈ। ਆਈ.ਐੱਮ.ਐੱਫ. ਦੇ ਸੰਚਾਰ ਨਿਦੇਸ਼ਕ ਗੈਰੀ ਰਾਈਸ ਨੇ ਇੱਥੇ ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਕਿਹਾ,''ਕਿਸੇ ਦੇਸ਼ ਦੀ ਕਰਜ਼ ਸਮਰੱਥਾ ਦਾ ਉਚਿਤ ਮੁਲਾਂਕਣ ਕਰਾਉਣ ਲਈ ਉਸ ਦੇਸ਼ ਦੇ ਕਰਜ 'ਤੇ ਪਾਰਦਰਸ਼ਿਤਾ ਲਾਜਮੀ ਤੱਤ ਹੈ। ਜਦੋਂ ਵੀ ਅਸੀਂ ਆਪਣੇ ਮੈਂਬਰ ਦੇਸ਼ਾਂ ਨਾਲ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਚ ਸ਼ਾਮਲ ਹੁੰਦੇ ਹਾਂ ਤਾਂ ਇਸ ਤਰ੍ਹਾਂ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਪਾਕਿਸਤਾਨ ਦੇ ਮਾਮਲੇ ਵਿਚ ਵੀ ਕਰਾਂਗੇ।''


author

Vandana

Content Editor

Related News