ਕਿਰਾਏਦਾਰਾਂ ਦੀ ਜਾਣਕਾਰੀ ਪੁਲਸ ਨੂੰ ਨਾ ਦੇਣ ’ਤੇ ਹੋਵੇਗੀ ਕਾਰਵਾਈ
Wednesday, Jul 02, 2025 - 02:48 PM (IST)

ਖਰੜ (ਅਮਰਦੀਪ) : ਕੋਈ ਵੀ ਮਕਾਨ ਮਾਲਕ ਘਰਾਂ ’ਚ ਕਿਰਾਏਦਾਰ ਜਾਂ ਪੀ. ਜੀ. ਰੱਖਦਾ ਹੈ ਤਾਂ ਉਸ ਦਾ ਵੇਰਵਾ ਮਕਾਨ ਕਿਰਾਏ ’ਤੇ ਦੇਣ ਦੇ ਇਕ ਹਫ਼ਤੇ ਅੰਦਰ ਸਿਟੀ ਪੁਲਸ ਨੂੰ ਦੇਣੀ ਹੋਵੇਗੀ। ਥਾਣਾ ਸਿਟੀ ਦੇ ਐੱਸ. ਐੱਚ. ਓ. ਸੁਨੀਲ ਕੁਮਾਰ ਨੇ ਕਿਹਾ ਕਿ ਜਿਨ੍ਹਾਂ ਮਕਾਨ ਮਾਲਕਾਂ ਨੇ ਪਹਿਲਾਂ ਤੋਂ ਹੀ ਕਿਰਾਏਦਾਰ ਤੇ ਪੀ. ਜੀ. ਰੱਖੇ ਹਨ, ਉਨ੍ਹਾਂ ਦਾ ਵੇਰਵਾ ਅਜੇ ਤੱਕ ਪੁਲਸ ਨੂੰ ਨਹੀਂ ਦਿੱਤਾ, ਉਹ ਤਰੁੰਤ ਪੁਲਸ ਨੂੰ ਜਾਣਕਾਰੀ ਦੇਣ। ਜੇਕਰ ਕਿਰਾਏਦਾਰਾਂ ਦੀ ਪੂਰੀ ਜਾਣਕਾਰੀ ਥਾਣੇ ’ਚ ਜਮ੍ਹਾਂ ਨਾ ਕਰਵਾਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵਿੱਦਿਅਕ ਅਦਾਰਿਆਂ ’ਚ ਦੂਜੇ ਸੂਬਿਆਂ ਤੋਂ ਵਿਦਿਆਰਥੀ ਤੇ ਵੱਖ-ਵੱਖ ਕਾਰੋਬਾਰਾਂ ਨਾਲ ਸਬੰਧਤ ਵਿਅਕਤੀ ਵੀ ਕਿਰਾਏ ’ਤੇ ਰਹਿੰਦੇ ਹਨ ਤੇ ਕੁਝ ਵਿਅਕਤੀਆਂ ਦਾ ਅਪਰਾਧਿਕ ਪਿਛੋਕੜ ਹੁੰਦਾ ਹੈ। ਉਹ ਕਿਰਾਏ ਵਾਲੀਆਂ ’ਤੇ ਜਨਤਕ ਸਥਾਨਾਂ ’ਤੇ ਹੁੱਲੜਬਾਜ਼ੀ ਕਰਦੇ ਹਨ, ਜਿਸ ਕਰਕੇ ਸ਼ਹਿਰ ’ਚ ਅਮਨ-ਕਾਨੂੰਨ ਭੰਗ ਹੁੰਦਾ ਹੈ।