ਇਸ ਲਈ ਮਨਾਇਆ ਜਾਂਦਾ ਹੈ ''International Drug Addiction Day''
Wednesday, Jun 26, 2019 - 01:40 PM (IST)

ਵਾਸ਼ਿੰਗਟਨ (ਬਿਊਰੋ)— 26 ਜੂਨ ਹਰੇਕ ਸਾਲ ਦੁਨੀਆ ਭਰ ਵਿਚ ਅੰਤਰਰਾਸ਼ਟਰੀ ਡਰੱਗ ਪਾਬੰਦੀ ਦਿਵਸ (International Day against Drug abuse and Ilisit Trafficking) ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੇ ਸਹਿਯੋਗ ਨਾਲ ਇਸ ਦਿਵਸ ਦੀ ਸਥਾਪਨਾ ਸਾਲ 1987 ਵਿਚ ਹੋਈ ਸੀ। ਇਹ ਦਿਨ ਲੋਕਾਂ ਨੂੰ ਨਸ਼ੇ ਤੋਂ ਮੁਕਤ ਕਰਾਉਣ ਅਤੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਨਸ਼ੀਲੇ ਪਦਾਰਥਾਂ ਜਾਂ ਨਸ਼ੀਲੀਆਂ ਦਵਾਈਆਂ ਲੈਣ ਵਾਲਿਆਂ ਦੀ ਗਿਣਤੀ ਵੱਧਦੀ ਦੇਖ ਸੰਯੁਕਤ ਰਾਸ਼ਟਰ ਨੇ 7 ਦਸੰਬਰ 1987 ਨੂੰ ਅੰਤਰਰਾਸ਼ਟਰੀ ਡਰੱਗ ਪਾਬੰਦੀ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ।
ਇਸ ਦਿਨ ਦੇ ਮਾਧਿਅਮ ਨਾਲ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ ਕਾਨੂੰਨੀ ਵਪਾਰ ਦੇ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਪੂਰੇ ਵਿਸ਼ਵ ਵਿਚ ਇਸ ਦਿਨ ਵੱਖ-ਵੱਖ ਭਾਈਚਾਰੇ ਅਤੇ ਸੰਗਠਨ ਲੋਕਾਂ ਨੂੰ ਨਸ਼ੀਲੇ ਪਦਾਰਥਾਂ ਦੇ ਪ੍ਰਤੀ ਖੇਤਰੀ ਪੱਧਰ 'ਤੇ ਜਾਗਰੂਕ ਕਰਨ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਹਨ।
ਇਸ ਸਾਲ ਦਾ ਥੀਮ
ਇਸ ਸਾਲ ਅੰਤਰਰਾਸ਼ਟਰੀ ਡਰੱਗ ਪਾਬੰਦੀ ਦਿਵਸ ਦਾ ਥੀਮ 'ਨਿਆਂ ਲਈ ਸਿਹਤ, ਸਿਹਤ ਲਈ ਨਿਆਂ (Health for Justice and Justice for Health) ਹੈ। ਜ਼ਾਹਰ ਹੈ ਕਿ ਇਸ ਵਾਰ ਦੀ ਥੀਮ ਲੋਕਾਂ ਨੂੰ ਆਪਣੀ ਸਿਹਤ ਨਾਲ ਨਿਆਂ ਕਰਨ ਦੀ ਅਪੀਲ ਕਰਦੀ ਹੈ।