ਟਰੰਪ ਦਾ ਦਾਅਵਾ, ਬਿਨਾਂ ਵੈਕਸੀਨ ਦੇ ਖਤਮ ਹੋ ਜਾਵੇਗਾ ਕੋਰੋਨਾ

Saturday, May 09, 2020 - 11:30 AM (IST)

ਟਰੰਪ ਦਾ ਦਾਅਵਾ, ਬਿਨਾਂ ਵੈਕਸੀਨ ਦੇ ਖਤਮ ਹੋ ਜਾਵੇਗਾ ਕੋਰੋਨਾ

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਬਿਨਾਂ ਕਿਸੇ ਵੈਕਸੀਨ ਦੇ ਖਤਮ ਹੋ ਜਾਵੇਗਾ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਮਹਾਨਾਤਾ ਵੱਲ ਵੱਧ ਰਿਹਾ ਹੈ। ਅਸਲ ਵਿਚ ਟਰੰਪ ਨੇ ਇਹ ਗੱਲਾਂ ਵ੍ਹਾਈਟ ਹਾਊਸ ਵਿਚ ਆਪਣੀ ਪਾਰਟੀ ਰੀਪਬਲਿਕਨ ਦੇ ਸਾਂਸਦਾਂ ਨਾਲ ਗੱਲਬਾਤ ਦੇ ਦੌਰਾਨ ਕਹੀਆਂ। ਟਰੰਪ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਜਦੋਂ ਅਮਰੀਕਾ ਵਿਚ ਗ੍ਰੇਟ ਡਿਪਰੈਸ਼ਨ ਦੇ ਬਾਅਦ ਬੇਰੋਜ਼ਗਾਰੀ ਦੀ ਦਰ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਈ ਹੈ ਅਤੇ ਹੁਣ ਤੱਕ 78 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਰਾਸ਼ਟਰਪਤੀ ਟਰੰਪ ਨੇ ਕਿਹਾ,''ਇਹ ਬਿਨਾਂ ਵੈਕਸੀਨ ਦੇ ਹੀ ਖਤਮ ਹੋ ਜਾਵੇਗਾ ਅਤੇ ਅਸੀਂ ਇਸ ਨੂੰ ਦੁਬਾਰਾ ਨਹੀਂ ਦੇਖਾਂਗੇ। ਤੁਸੀਂ ਥੋੜ੍ਹੇ ਨਾਰਾਜ਼ ਹੋ ਸਕਦੇ ਹੋ।'' ਟਰੰਪ ਨੇ ਦਾਅਵਾ ਕੀਤਾ ਕਿ ਦੁਨੀਆ ਵਿਚ ਅਜਿਹੀਆਂ ਹੋਰ ਬੀਮਾਰੀਆਂ ਆਈਆਂ ਅਤੇ ਬਿਨਾਂ ਵੈਕਸੀਨ ਦੇ ਖਤਮ ਹੋ ਗਈਆਂ। ਟਰੰਪ ਨੇ ਕਿਹਾ,''ਇੱਥੇ ਕੁਝ ਵਾਇਰਸ ਅਤੇ ਫਲੂ ਹਨ ਜੋ ਆਏ। ਜਦੋਂ ਉਹਨਾਂ ਦੇ ਇਲਾਜ ਲਈ ਵੈਕਸੀਨ ਲੱਭ ਗਈ ਤਾਂ ਨਹੀਂ ਮਿਲੀ ਅਤੇ ਫਿਰ ਵਾਇਰਸ ਗਾਇਬ ਹੋ ਗਏ। ਉਹ ਦੁਬਾਰਾ ਨਹੀਂ ਆਏ।''

ਮੈਂ ਡਾਕਟਰ ਦੀ ਸੁਣਦਾ ਹਾਂ
ਟਰੰਪ ਨੂੰ ਜਦੋਂ ਪੱਤਰਕਾਰਾਂ ਨੇ ਉਹਨਾਂ ਦੇ ਦਾਅਵੇ ਦੇ ਮਤਲਬ ਦੇ ਬਾਰੇ ਵਿਚ ਪੁੱਛਿਆਂ ਕੀ ਵੈਕਸੀਨ ਦੀ ਲੋੜ ਨਹੀਂ ਹੈ? ਤਾਂ ਉਹਨਾਂ ਨੇ ਕਿਹਾ,''ਮੈਂ ਸਿਰਫ ਡਾਕਟਰਾਂ ਦੀ ਗੱਲ 'ਤੇ ਭਰੋਸਾ ਕਰਦਾ ਹਾਂ। ਉਹ ਕਹਿ ਰਹੇ ਹਨ ਕਿ ਅਜਿਹਾ ਹੋਣ ਵਾਲਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਇਸੇ ਸਾਲ, ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਜਾ ਰਹੇ ਹਨ ਪਰ ਅਖੀਰ ਵਿਚ ਉਹ ਚਲੇ ਜਾਣਗੇ। ਜਿੱਥੇ ਤੱਕ ਵੈਕਸੀਨ ਦਾ ਸਵਾਲ ਹੈ ਜੇਕਰ ਸਾਡੇ ਕੋਲ ਇਹ ਹੁੰਦੀ ਤਾਂ ਜ਼ਿਆਦਾ ਮਦਦਗਾਰ ਸਾਬਤ ਹੁੰਦੀ।''

ਪੜ੍ਹੋ ਇਹ ਅਹਿਮ ਖਬਰ- ਇਸ ਦੇਸ਼ 'ਚ ਹੋ ਰਹੀ ਹੈ 'ਕੋਰੋਨਾ ਪਾਰਟੀ' ਲੋਕ ਜਾਣਬੁੱਝ ਕੇ ਹੁੰਦੇ ਹਨ ਇਨਫੈਕਟਿਡ

ਡਾਕਟਰ ਦੀ ਰਾਏ
ਵ੍ਹਾਈਟ ਹਾਊਸ ਵਿਚ ਕੋਰੋਨਾਵਾਇਰਸ ਟਾਸਕ ਫੋਰਸ ਦੀ ਜ਼ਿੰਮੇਵਾਰੀ ਦੇਖ ਰਹੇ ਡਾਕਟਰ ਐਂਟਨੀ ਫਾਸੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਜਦੋਂ ਤੱਕ ਸਾਡੇ ਕੋਲ ਵੈਕਸੀਨ ਨਹੀਂ ਆਉਂਦੀ ਉਦੋਂ ਤੱਕ ਕੋਰੋਨਾ ਖਤਮ ਨਹੀਂ ਹੋ ਸਕੇਗਾ। ਉਹਨਾਂ ਨੇ ਕਿਹਾ,''ਜਦੋਂ ਤੱਕ ਸਾਡੇ ਕੋਲ ਕੋਈ ਸੁਰੱਖਿਅਤ ਅਤੇ ਪ੍ਰਭਾਵੀ ਵੈਕਸੀਨ ਨਹੀਂ ਆਉਂਦੀ ਇਹ ਖਤਮ ਹੋਣ ਵਾਲਾ ਨਹੀਂ ਹੈ।''


author

Vandana

Content Editor

Related News