ਹੁਣ ਅਮਰੀਕਾ ਵੱਲੋਂ ਈਰਾਨ ''ਤੇ ਸਾਈਬਰ ਹਮਲਾ : ਰਿਪੋਰਟ
Sunday, Jun 23, 2019 - 12:37 PM (IST)

ਵਾਸ਼ਿੰਗਟਨ (ਬਿਊਰੋ)— ਈਰਾਨ ਵੱਲੋਂ ਜਾਸੂਸੀ ਡਰੋਨ ਨਸ਼ਟ ਕੀਤੇ ਜਾਣ ਦੇ ਬਾਅਦ ਅਮਰੀਕਾ ਨੇ ਸਖਤ ਜਵਾਬ ਦਿੱਤਾ। ਅਮਰੀਕਾ ਨੇ ਈਰਾਨ ਦੀ ਮਿਜ਼ਾਈਲ ਕੰਟਰੋਲ ਪ੍ਰਣਾਲੀ ਅਤੇ ਇਕ ਜਾਸੂਸੀ ਨੈੱਟਵਰਕ 'ਤੇ ਸਾਈਬਰ ਹਮਲਾ ਕੀਤਾ ਹੈ। ਇਕ ਅਮਰੀਕੀ ਅਖਬਾਰ ਮੁਤਾਬਕ ਇਸ ਸਾਈਬਰ ਹਮਲੇ ਨਾਲ ਰਾਕੇਟ ਅਤੇ ਮਿਜ਼ਾਈਲ ਹਮਲੇ ਵਿਚ ਵਰਤੇ ਜਾਣ ਵਾਲੇ ਕੰਪਿਊਟਰਾਂ ਨੂੰ ਨੁਕਸਾਨ ਪਹੁੰਚਿਆ ਭਾਵੇਂਕਿ ਅਮਰੀਕਾ ਦੇ ਰੱਖਿਆ ਅਧਿਕਾਰੀਆਂ ਨੇ ਇਸ ਹਮਲੇ ਸਬੰਧੀ ਛਪੀ ਰਿਪੋਰਟ ਦੀ ਪੁਸ਼ਟੀ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਆਪਣਾ ਜਾਸੂਸ ਡਰੋਨ ਨਸ਼ਟ ਕੀਤੇ ਜਾਣ ਦੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਮਿਲਟਰੀ ਹਮਲੇ ਦਾ ਆਦੇਸ਼ ਦਿੱਤਾ ਸੀ ਪਰ ਬਾਅਦ ਵਿਚ ਤੁਰੰਤ ਵਾਪਸ ਲੈ ਲਿਆ।