ਕੋਰੋਨਾ ਵੈਕਸੀਨ ਲਈ ਅਮਰੀਕਾ ਨੇ ਦੁੱਗਣਾ ਕੀਤਾ ਨਿਵੇਸ਼, ਮੋਡਰਨਾ ਦਾ ਆਖਰੀ ਟ੍ਰਾਇਲ ਅੱਜ ਤੋਂ ਸ਼ੁਰੂ

07/27/2020 6:28:53 PM

ਵਾਸ਼ਿੰਗਟਨ (ਬਿਊਰੋ): ਗਲਬੋਲ ਪੱਧਰ 'ਤੇ ਵਿਗਿਆਨੀ ਕੋਰੋਨਾ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਅਮਰੀਕਾ ਨੇ ਮੋਡਰਨਾ (Moderna)ਵੱਲੋਂ ਬਣਾਈ ਜਾ ਰਹੀ ਵੈਕਸੀਨ ਵਿਚ ਆਪਣਾ ਨਿਵੇਸ਼ ਵਧਾ ਕੇ ਇਕ ਬਿਲੀਅਨ ਡਾਲਰ ਮਤਲਬ 74 ਅਰਬ ਰੁਪਏ ਲੱਗਭਗ ਪਹਿਲਾਂ ਤੋਂ ਦੁੱਗਣਾ ਕਰ ਦਿੱਤਾ ਹੈ। ਮੋਡਰਨਾ ਸੋਮਵਾਰ ਨੂੰ ਆਪਣੀ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦੇ ਆਖਰੀ ਪੜਾਅ ਦੀ ਸ਼ੁਰੂਆਤ ਕਰੇਗੀ।

ਮੋਡਰਨਾ ਬਾਇਓਤਕਨਾਲੋਜੀ ਨੇ ਦੱਸਿਆ ਕਿ ਅਮਰੀਕੀ ਸਰਕਾਰ 35 ਅਰਬ ਖਰਚ ਕਰਨ ਜਾ ਰਹੀ ਹੈ। ਮੋਡਰਨਾ ਨੇ ਦੱਸਿਆ ਕਿ ਸਰਕਾਰ ਵੱਲੋਂ ਐਲਾਨ ਕੀਤੀ ਗਈ ਰਾਸ਼ੀ ਨਾਲ ਉਹਨਾਂ ਨੂੰ ਸੰਤੁਸ਼ਟੀ ਹੈ। ਇਸ ਨਾਲ 30,000 ਮਰੀਜ਼ਾਂ ਦੇ ਕਲੀਨਿਕਲ ਟ੍ਰਾਇਲ ਕਰਨ ਵਿਚ ਮਦਦ ਮਿਲੇਗੀ। ਮੋਡਰਨਾ ਦੇ ਸ਼ੁਰੂਆਤੀ ਟ੍ਰਾਇਲ ਵਿਚ ਵੈਕਸੀਨ ਨੇ ਕੋਰੋਨਾਵਾਇਰਸ ਦੇ ਵਿਰੁੱਧ ਐਂਟੀਬੌਡੀ ਬਣਾਈ ਸੀ। ਸੋਮਵਾਰ ਨੂੰ ਸ਼ੁਰੂ ਹੋਣ ਵਾਲੇ ਵੈਕਸੀਨ ਦੇ ਟ੍ਰਾਇਲ ਵਿਚ 30,000 ਮਰੀਜ਼ਾਂ ਵਿਚੋਂ ਅੱਧੇ ਮਰੀਜ਼ਾਂ ਨੂੰ 100 ਮਾਈਕ੍ਰੋਗ੍ਰਾਮ ਵੈਕਸੀਨ ਦੀ ਡੋਜ਼ ਮਿਲੇਗੀ ਕਿਉਂਕਿ ਬਾਕੀ ਮਰੀਜ਼ਾਂ ਨੂੰ ਪਲੇਸਬੋ ਦਿੱਤੀ ਜਾਵੇਗੀ। 

ਅਮਰੀਕਾ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ 1,46,000 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਰੋਜ਼ਾਨਾ ਵਧਣ ਵਾਲੇ ਮਾਮਲਿਆਂ ਵਿਚ ਤੇਜ਼ੀ ਆ ਰਹੀ ਹੈ। ਅਮਰੀਕਾ ਨੇ ਵੈਕਸੀਨ ਬਣਾਉਣ ਵਿਚ ਵੱਡਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਅਗਲੇ ਮਹੀਨੇ ਦੀ ਸ਼ੁਰੂਆਤ ਵਿਚ ਲੱਖਾਂ ਅਮਰੀਕੀ ਲੋਕਾਂ ਨੂੰ ਵੈਕਸੀਨ ਮਿਲ ਸਕੇ। ਬੁੱਧਵਾਰ ਨੂੰ ਅਮਰੀਕੀ-ਜਰਮਨ ਕੰਪਨੀ ਬਾਇਓਐਨਟੇਕ ਫਾਰਮਾਸੂਟੀਕਲ ਨੇ ਦੱਸਿਆ ਕਿ ਅਮਰੀਕਾ ਨੇ 1.95 ਬਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ। ਦੁਨੀਆ ਦੀਆਂ ਕਈ ਪ੍ਰਯੋਗਸ਼ਾਲਾਵਾਂ ਵਿਚ ਵੈਕਸੀਨ ਜਲਦੀ ਬਣਾਉਣ ਨੂੰ ਲੈ ਕੇ ਦੌੜ ਬਣੀ ਹੋਈ ਹੈ ਪਰ ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈਕਿ ਕੋਰੋਨਾਵਾਇਰਸ ਦੀ ਵੈਕਸੀਨ ਸਭ ਤੋਂ ਪਹਿਲਾਂ ਮੋਡਰਨਾ ਕੰਪਨੀ ਲਿਆ ਸਕਦੀ ਹੈ ਕਿਉਂਕਿ ਇਹ ਕੰਪਨੀ ਆਪਣਾ ਆਖਰੀ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਚੁੱਕੀ ਹੈ। 

ਇਹ ਮੋਡਰਨਾ ਦਾ ਆਖਰੀ ਪੜਾਅ ਹੋਵੇਗਾ ਜਿਸ ਵਿਚ ਵੈਕਸੀਨ ਦੇ ਅਸਰਦਾਰ ਅਤੇ ਸੁਰੱਖਿਅਤ ਹੋਣ ਦੇ ਬਾਰੇ ਵਿਚ ਪਤਾ ਚੱਲ ਸਕੇਗਾ। ਮੋਡਰਨਾ, ਅਮਰੀਕਾ ਦੇ ਸਿਹਤ ਅਧਿਕਾਰੀਆਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਮੋਡਰਨਾ ਦਾ ਕਹਿਣਾ ਹੈ ਕਿ ਉਹ ਹਰੇਕ ਸਾਲ ਕੋਰੋਨਾ ਵੈਕਸੀਨ ਦੀਆਂ 50 ਕਰੋੜ ਡੋਜ਼ ਤਿਆਰ ਕਰ ਸਕਦੀ ਹੈ। ਇੱਧਰ ਚੀਨੀ ਬਾਇਓਟੇਕ ਕੰਪਨੀ ਸਿਨੋਵਾਕ ਨੇ 6 ਜੁਲਾਈ ਨੂੰ ਕਿਹਾ ਸੀ ਕਿ ਉਹ ਵੀ ਆਪਣ ਕਲੀਨਿਕਲ ਟ੍ਰਾਇਲ ਇਸ ਮਹੀਨੇ ਸ਼ੁਰੂ ਕਰ ਸਕਦੀ ਹੈ। ਸਿਨੋਵਾਕ ਬ੍ਰਾਜ਼ੀਲ ਦੀ ਬੁਟਾਨਟਨ ਬਾਇਓਲੌਜਿਕ ਰਿਸਰਚ ਸੈਂਟਰ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ। ਇਸ ਦੇ ਇਲਾਵਾ ਐਸਟ੍ਰਾਜੇਨੇਕਾ ਪ੍ਰਯੋਗਸ਼ਾਲਾ ਦੇ ਨਾਲ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਵੀ ਚੰਗੇ ਨਤੀਜੇ ਦੇ ਰਹੀ ਹੈ।


Vandana

Content Editor

Related News