NYT ਨੇ ਫਰੰਟ ਪੇਜ ''ਤੇ US ਦੇ ਕੋਰੋਨਾ ਮ੍ਰਿਤਕਾਂ ਦੀ ਸੂਚੀ ਛਾਪ ਕੇ ਦਿੱਤੀ ਸ਼ਰਧਾਂਜਲੀ

05/24/2020 6:00:57 PM

ਵਾਸ਼ਿੰਗਟਨ (ਬਿਊਰੋ): ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਵਿਚ ਕੋਵਿਡ-19 ਦੇ ਭਿਆਨਕ ਤਬਾਹੀ ਮਚਾਈ ਹੋਈ ਹੈ। ਪੀੜਤਾਂ ਅਤੇ ਮ੍ਰਿਤਕਾਂ ਦੇ ਮਾਮਲੇ ਵਿਚ ਅਮਰੀਕਾ ਸਿਖਰ 'ਤੇ ਹੈ। ਅਮਰੀਕਾ ਵਿਚ ਜਿੱਥੇ ਮ੍ਰਿਤਕਾਂ ਦਾ ਅੰਕੜਾ ਇਕ ਲੱਖ ਦੇ ਕਰੀਬ ਪਹੁੰਚ ਚੁੱਕਾ ਹੈ ਉੱਥੇ 1,666,828 ਲੋਕ ਪੀੜਤ ਹਨ।ਅਮਰੀਕਾ ਦੇ ਪ੍ਰਮੁੱਖ ਅਖਬਾਰਾਂ ਵਿਚੋਂ ਇਕ ਨਿਊਯਾਰਕ ਟਾਈਮਜ਼ ( NYT) ਨੇ ਦੇਸ਼ ਵਿਚ ਕੋਰੋਨਾਵਾਇਰਸ ਦੀ ਗੰਭੀਰਤਾ ਨੂੰ ਅੱਜ ਅਨੋਖੇ ਢੰਗ ਨਾਲ ਪੇਸ਼ ਕੀਤਾ। ਅੱਜ ਇਸ ਨੇ ਆਪਣੇ ਫਰੰਟ ਪੇਜ 'ਤੇ ਨਾ ਕੋਈ ਖਬਰ, ਨਾ ਗ੍ਰਾਫਿਕਸ ਅਤੇ ਨਾ ਹੀ ਵਿਗਿਆਪਨ ਪ੍ਰਕਾਸ਼ਿਤ ਕੀਤਾ ਸਗੋਂ ਉਸ ਨੇ ਆਪਣੇ ਦੇਸ਼ ਵਿਚ ਕੋਰੋਨਾਵਾਇਰਸ ਕਾਰਨ ਮਾਰੇ ਗਏ ਲੋਕਾਂ ਦੇ ਨਾਮ ਪ੍ਰਕਾਸ਼ਿਤ ਕੀਤੇ ਹਨ ਜਿਹਨਾਂ ਦੀ ਗਿਣਤੀ 1 ਲੱਖ ਦੇ ਕਰੀਬ ਪਹੁੰਚ ਗਈ ਹੈ।

ਨਿਊਯਾਰਕ ਟਾਈਮਜ਼ ਨੇ ਹੈਡਿੰਗ ਦਿੱਤੀ ਹੈ,''US Death Near 100,000, An Incalculable Loss' (ਅਮਰੀਕਾ ਵਿਚ ਕਰੀਬ ਇਕ ਲੱਖ ਮੌਤਾਂ, ਬੇਹਿਸਾਬ ਨੁਕਸਾਨ)।'' ਇਸ ਦੇ ਹੇਠਾਂ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਲਿਖਿਆ ਗਿਆ ਹੈ,''they Were not simply names in a list, they were us' (ਸੂਚੀ ਵਿਚ ਉਹ ਸਿਰਫ ਨਾਮ ਨਹੀਂ ਸਨ, ਉਹ ਅਸੀਂ ਸੀ)''

 

ਸੰਪਾਦਕ ਦਾ ਸੀ ਇਹ ਖਾਸ ਉਦੇਸ਼
ਅਖਬਾਰ ਨੇ ਫਰੰਟ ਪੇਜ 'ਤੇ ਮ੍ਰਿਤਕਾਂ ਦੇ ਨਾਮ ਕਿਉਂ ਪ੍ਰਕਾਸ਼ਿਤ ਕੀਤੇ, ਇਸ 'ਤੇ ਉਸ ਨੇ 'ਟਾਈਮਜ਼ ਇਨਸਾਈਡਰ' ਵਿਚ ਇਕ ਲੇਖ ਵੀ ਪ੍ਰਕਾਸ਼ਿਤ ਕੀਤਾ ਹੈ। ਅਸਲ ਵਿਚ ਨਿਊਯਾਰਕ ਟਾਈਮਜ਼ ਦੇ ਸੰਪਾਦਕਾਂ ਨੇ ਇਸ ਭਿਆਨਕ ਸਥਿਤੀ ਨੂੰ ਦਰਸ਼ਾਉਣ ਦਾ ਫੈਸਲਾ ਕੀਤਾ। ਗ੍ਰਾਫਿਕਸ ਡੈਸਕ ਦੀ ਸਹਾਇਕ ਐਡੀਟਰ ਸਿਮੋਨ ਲੈਂਡਨ ਸੰਖਿਆਵਾਂ ਨੂੰ ਇਸ ਰੂਪ ਵਿਚ ਦਿਖਾਉਣਾ ਚਾਹੁੰਦੀ ਸੀ ਜੋ ਇਹ ਤਾਂ ਦਿਖਾ ਸਕੇ ਹੀ ਕਿ ਕਿੰਨੀ ਵੱਡੀ ਗਿਣਤੀ ਵਿਚ ਲੋਕਾਂ ਦੀਆਂ ਜਾਨਾਂ ਗਈਆਂ ਅਤੇ ਇਹ ਵੀ ਕਿਸ ਵਰਗ ਦੇ ਲੋਕਾਂ ਦੀ ਮੌਤ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਅਰਜਨਟੀਨਾ 'ਚ ਵਧੀ ਲਾਕਡਾਊਨ ਦੀ ਮਿਆਦ

ਇੰਝ ਤਿਆਰ ਕੀਤੀ ਗਈ ਲਿਸਟ
ਨਿਊਯਾਰਕ ਟਾਈਮਜ਼ ਦੇ ਸਾਰੇ ਵਿਭਾਗ ਦੇ ਪੱਤਰਕਾਰ ਇਸ ਮਹਾਮਾਰੀ ਨੂੰ ਕਵਰ ਕਰ ਰਹੇ ਹਨ। ਸਿਮੋਨ ਕਹਿੰਦੀ ਹੈ,''ਸਾਨੂੰ ਪਤਾ ਸੀ ਕਿ ਅਸੀਂ ਮਾਈਨ ਸਟੋਨ ਖੜ੍ਹਾ ਕਰਨ ਜਾ ਰਹੇ ਹਾਂ। ਸਾਨੂੰ ਪਤਾ ਸੀ ਕਿ ਉਹਨਾਂ ਸੰਖਿਆਵਾਂ ਨੂੰ ਰੱਖਣ ਦਾ ਕੁਝ ਤਰੀਕਾ ਹੋਣਾ ਚਾਹੀਦਾ ਹੈ।'' ਉਹਨਾਂ ਨੇ ਕਿਹਾ ਕਿ ਇਕ ਲੱਖ ਡਾਟ ਜਾਂ ਸਟਿਕ ਫਿਗਰ ਪੇਜ 'ਤੇ ਲਗਾਉਣ ਨਾਲ ਤੁਹਾਨੂੰ ਕੁਝ ਪਤਾ ਨਹੀਂ ਚੱਲਦਾ ਕਿ ਉਹ ਕੌਣ ਲੋਕ ਸਨ ਅਤੇ ਉਹ ਸਾਡੇ ਲਈ ਕੀ ਮਾਇਨੇ ਰੱਖਦੇ ਸਨ। ਇਕ ਸ਼ੋਧ ਕਰਤਾ ਏਲੇਨ ਕੋਵਿਡ-19 ਨਾਲ ਮਾਰੇ ਲੋਕਾਂ ਦੇ ਸੋਗ ਸਮਾਚਾਰ ਅਤੇ ਡੈੱਥ ਨੋਟਿਸ ਜੁਟਾਏ ਜੋ ਵੱਖ-ਵੱਖ ਅਖਬਾਰਾਂ ਵਿਚ ਪ੍ਰਕਾਸ਼ਿਤ ਹੋਏ ਸਨ। ਉਹਨਾਂ ਨੇ ਸੈਂਕੜੇ ਅਖਬਾਰਾਂ ਤੋਂ ਹਜ਼ਾਰਾਂ ਲੋਕਾਂ ਦੇ ਨਾਮ ਜੁਟਾਏ। ਇਸ ਦੇ ਬਾਅਦ ਨਿਊਜ਼ ਰੂਮ ਵਿਚ ਸੰਪਾਦਕਾਂ ਨੇ ਜਰਨੀਲਮ ਤੋਂ ਹਾਲ ਵਿਚ ਹੀ ਗ੍ਰੈਜੁਏਟ ਹੋਏ 3 ਵਿਦਿਆਰਥੀਆਂ ਦੇ ਨਾਲ ਉਹਨਾਂ ਲੋਕਾਂ ਦੇ ਨਾਵਾਂ ਦੀ ਲਿਸਟ ਤਿਆਰ ਕੀਤੀ।
 


Vandana

Content Editor

Related News