ਮਾਂ ਨੇ 8 ਮਹੀਨੇ ਦੇ ਬੱਚੇ ਨੂੰ ਫ੍ਰੀਜ਼ਰ ''ਚ ਕੀਤਾ ਬੰਦ, ਇੰਝ ਬਚੀ ਜਾਨ

01/11/2019 10:35:36 AM

ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੀ ਜੌਨਸਨ ਸਿਟੀ ਵਿਚ ਰਹਿਣ ਵਾਲੀ ਇਕ ਮਾਂ ਨੇ ਆਪਣੇ 8 ਮਹੀਨੇ ਦੇ ਬੱਚੇ ਨਾਲ ਦਿਲ ਦਹਿਲਾ ਦੇਣ ਵਾਲੀ ਹਰਕਤ ਕੀਤੀ। ਮਾਂ ਨੇ ਆਪਣੇ ਬੱਚੇ ਨੂੰ ਘਰ ਦੇ ਬਾਹਰ ਪਏ ਖਰਾਬ ਫ੍ਰੀਜ਼ਰ ਵਿਚ ਬੰਦ ਕਰ ਦਿੱਤਾ। ਫ੍ਰੀਜ਼ਰ ਵਿਚ ਪਾਣੀ ਭਰਿਆ ਹੋਇਆ ਸੀ। ਚੰਗੀ ਗੱਲ ਇਹ ਰਹੀ ਕਿ ਸਮਾਂ ਰਹਿੰਦੇ ਇਕ ਗੁਆਂਢੀ ਨੇ ਉਸ ਨੂੰ ਦੇਖ ਲਿਆ ਅਤੇ ਪੁਲਸ ਨੂੰ ਸੂਚਨਾ ਦੇ ਦਿੱਤੀ। 

PunjabKesari

ਜਾਣਕਾਰੀ ਮੁਤਾਬਕ ਬ੍ਰਿਟਨੀ ਸਮਿਥ (19) ਨੇ ਆਪਣੇ 8 ਮਹੀਨੇ ਦੇ ਬੱਚੇ ਨੂੰ ਪਾਣੀ ਨਾਲ ਭਰੇ ਇਕ ਖਰਾਬ ਫ੍ਰੀਜ਼ਰ ਵਿਚ ਬੰਦ ਕਰ ਦਿੱਤਾ। ਫ੍ਰੀਜ਼ਰ ਉਸ ਦੇ ਘਰ ਤੋਂ ਕੁਝ ਦੂਰੀ 'ਤੇ ਸਥਿਤ ਇਕ ਖਾਲੀ ਜ਼ਮੀਨ 'ਤੇ ਪਿਆ ਹੋਇਆ ਸੀ। ਜਿਸ ਵਿਚ ਲੱਗਭਗ ਇਕ ਇੰਚ ਤੋਂ ਜ਼ਿਆਦਾ ਪਾਣੀ ਭਰਿਆ ਹੋਇਆ ਸੀ। ਮਹਿਲਾ ਨੂੰ ਅਜਿਹਾ ਕਰਦੇ ਇਕ ਗੁਆਂਢੀ ਨੇ ਦੇਖ ਲਿਆ ਅਤੇ ਉਸ ਦੇ ਉੱਥੋਂ ਜਾਂਦੇ ਹੀ ਬੱਚੇ ਨੂੰ ਬਾਹਰ ਕੱਢ ਲਿਆ।ਫਿਰ ਉਸ ਨੇ ਤੁਰੰਤ ਪੁਲਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। 

ਇਸ ਮਗਰੋਂ ਗੁਆਂਢੀ ਨੇ 8 ਮਹੀਨੇ ਦੇ ਬੱਚੇ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਜਾਰੀ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਬ੍ਰਿਟਸੀ ਸਮਿਥ ਵਿਰੁੱਧ ਮਾਸੂਮ ਬੱਚੇ ਨਾਲ ਦੁਰਵਿਵਹਾਰ ਕਰਨ ਦਾ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ। ਗੁਆਂਢੀ ਨੇ ਦੱਸਿਆ,''ਜਦੋਂ ਉਸ ਨੇ ਬੱਚੇ ਨੂੰ ਬਾਹਰ ਕੱਢਣ ਲਈ ਫ੍ਰੀਜ਼ਰ ਖੋਲ੍ਹਿਆ ਤਾਂ ਉਹ ਹੈਰਾਨ ਰਹਿ ਗਿਆ। ਉਸ ਨੇ ਦੇਖਿਆ ਕਿ ਫ੍ਰੀਜ਼ਰ ਵਿਚ ਪਾਣੀ ਭਰਿਆ ਹੋਇਆ ਸੀ ਅਤੇ ਬੱਚੇ ਨੂੰ ਸਾਹ ਲੈਣ ਵਿਚ ਕਾਫੀ ਮੁਸ਼ਕਲ ਹੋ ਰਹੀ ਸੀ। ਉਸ ਨੇ ਤੁਰੰਤ ਬੱਚੇ ਨੂੰ ਬਾਹਰ ਕੱਢਿਆ ਅਤੇ ਜੌਨਸਨ ਸਿਟੀ ਦੇ ਮੈਡੀਕਲ ਸੈਂਟਰ ਵਿਚ ਭਰਤੀ ਕਰਵਾਇਆ।'' 

PunjabKesari

ਬੱਚੇ ਦਾ ਇਲਾਜ ਕਰ ਰਹੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਹਾਲਤ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹੈ। ਪੁਲਸ ਦੇ ਬਿਆਨ ਮੁਤਾਬਕ ਹਾਲੇ ਇਹ ਪਤਾ ਨਹੀਂ ਚੱਲ ਪਾਇਆ ਕਿ ਮਹਿਲਾ ਨੇ ਬੱਚੇ ਨੂੰ ਫ੍ਰੀਜ਼ਰ ਵਿਚ  ਬੰਦ ਕਿਉਂ ਕੀਤਾ। ਇਸ ਦੇ ਇਲਾਵਾ ਇਹ ਜਾਣਕਾਰੀ ਵੀ ਨਹੀਂ ਹੈ ਕਿ ਬੱਚਾ ਕਿੰਨੀ ਦੇਰ ਤੱਕ ਫ੍ਰੀਜ਼ਰ ਵਿਚ ਬੰਦ ਰਿਹਾ।


Vandana

Content Editor

Related News