ਅਮਰੀਕਾ : ਸਰਹੱਦ ''ਤੇ ਵੱਖ ਹੋਏ 628 ਬੱਚੇ ਆਪਣੇ ਪਰਿਵਾਰ ਨਾਲ ਮਿਲਣ ਦੀ ਉਡੀਕ ''ਚ

12/03/2020 11:19:24 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ ਦੇ ਸ਼ੁਰੂਆਤੀ ਸਾਲ ਵਿਚ ਸਰਹੱਦ 'ਤੇ ਆਪਣੇ ਮਾਤਾ-ਪਿਤਾ ਤੋਂ ਵੱਖ ਹੋਏ 628 ਬੱਚੇ ਹਾਲੇ ਵੀ ਆਪਣੇ ਪਰਿਵਾਰ ਨਾਲ ਮਿਲਣ ਦੇ ਇੰਤਜ਼ਾਰ ਵਿਚ ਹਨ। ਬੁੱਧਵਾਰ ਨੂੰ ਅਦਾਲਤ ਵਿਚ ਦਾਖਲ ਕੀਤੀ ਗਈ ਪਟੀਸ਼ਨ ਵਿਚ ਇਹ ਜਾਣਕਾਰੀ ਦਿੱਤੀ ਗਈ। ਅਦਾਲਤ ਵੱਲੋਂ ਗਠਿਤ ਕਮੇਟੀ ਬੱਚਿਆਂ ਦੇ ਮਾਪਿਆਂ ਦਾ ਪਤਾ ਨਹੀਂ ਲਗਾ ਸਕੀ ਹੈ। ਮੰਨਿਆ ਜਾਂਦਾ ਹੈ ਕਿ 333 ਬੱਚਿਆਂ ਦੇ ਮਾਪੇ ਅਮਰੀਕਾ ਵਿਚ ਹੀ ਹਨ ਜਦਕਿ 295 ਬੱਚਿਆਂ ਦੇ ਮਾਤਾ-ਪਿਤਾ ਅਮਰੀਕਾ ਤੋਂ ਕਿਤੇ ਬਾਹਰ ਹਨ। ਕਮੇਟੀ ਨੂੰ 628 ਵਿਚੋਂ ਸਿਰਫ 168 ਬੱਚਿਆਂ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਣਕਰੀ ਮਿਲ ਪਾਈ ਹੈ ਪਰ ਹੁਣ ਤੱਕ ਉਹਨਾਂ ਦੇ ਮਾਪਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਹੈ। 

ਗੈਰ ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰ ਕੇ ਦੇਸ਼ ਵਿਚ ਦਾਖਲ ਹੋਣ ਸੰਬੰਧੀ ਸਖਤ ਕਾਰਵਾਈ ਦੀ ਨੀਤੀ ਨੂੰ ਲਾਗੂ ਕੀਤੇ ਜਾਣ ਦੇ ਬਾਅਦ ਤੋਂ ਹਜ਼ਾਰਾਂ ਪਰਿਵਾਰਾਂ 'ਤੇ ਮੁਕੱਦਮਾ ਚਲਾਇਆ ਗਿਆ ਸੀ। ਨਿਆਂ ਵਿਭਾਗ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਅਟਾਰਨੀ ਵੱਲੋਂ ਦਾਖਲ ਰਿਪੋਰਟ ਵਿਚ ਕਿਹਾ ਗਿਆ ਕਿ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਉਣ ਦੀ ਕੋਸ਼ਿਸ਼ ਜਾਰੀ ਹੈ। ਪ੍ਰਸ਼ਾਸਨ ਨੇ 25 ਨਵੰਬਰ ਨੂੰ ਕਮੇਟੀ ਨੂੰ ਨਿਆਂ ਵਿਭਾਗ ਵੱਲੋਂ ਇਹਨਾਂ ਬੱਚਿਆਂ ਦੇ ਮਾਪਿਆਂ ਦੀ ਤਲਾਸ਼ ਸਬੰਧੀ ਫੋਨ ਨੰਬਰ ਅਤੇ ਕੁਝ ਹੋਰ ਸੂਚਨਾਵਾਂ ਸਾਂਝੀਆਂ ਕੀਤੀਆਂ ਸਨ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟਿਸ਼-ਭਾਰਤੀ ਲੇਖਿਕਾ ਅਨੀਤਾ ਦੀ ਕਿਤਾਬ ਨੂੰ ਜਲਿਆਂਵਾਲਾ ਬਾਗ ਦੀ ਕਹਾਣੀ ਲਈ ਪੁਰਸਕਾਰ

ਮਾਪਿਆਂ ਦੇ ਲਈ 'ਅਮੇਰਿਕਨ ਸਿਵਲ ਲਿਬਰਟੀਜ਼ ਯੂਨੀਅਨ' ਵੱਲੋਂ ਪੇਸ਼ ਅਟਾਰਨੀ ਲੀ ਗੇਲੇਰਾਂਟ ਨੇ ਦੱਸਿਆ ਕਿ ਉਹ ਪਿਛਲੇ ਸਾਲ ਤੋਂ ਹੀ ਸਰਕਾਰ 'ਤੇ ਬੱਚਿਆਂ ਦੇ ਸੰਬੰਧ ਵਿਚ ਕੁਝ ਹੋਰ ਸੂਚਨਾਵਾਂ ਸਾਂਝੀਆਂ ਕਰਨ ਲਈ ਦਬਾਅ ਬਣਾ ਰਹੇ ਹਨ। ਉਹਨਾਂ ਨੇ ਕਿਹਾ,''ਇਹਨਾਂ ਬੱਚਿਆਂ ਦੇ ਮਾਪੇ ਦੇ ਨਾ ਮਿਲਣ ਨੂੰ ਲੈ ਕੇ ਦਬਾਅ ਬਣਨ ਦੇ ਬਾਅਦ 'ਥੈਂਕਸਗਿਵਿੰਗ ਡੇਅ' ਦੇ ਪਹਿਲਾਂ ਸਾਨੂੰ ਕੁਝ ਸੂਚਨਾਵਾਂ ਮੁਹੱਈਆਂ ਕਰਾਈਆਂ ਗਈਆਂ।'' ਕਮੇਟੀ ਨੇ ਕਿਹਾ ਕਿ ਇਹ ਦੱਸ ਪਾਉਣਾ ਹਾਲੇ ਮੁਸ਼ਕਲ ਹੈ ਕਿ ਮੁਹੱਈਆ ਕਰਾਏ ਗਏ ਵਧੀਕ ਫੋਨ ਨੰਬਰਾਂ ਨਾਲ ਮਾਪਿਆਂ ਦੀ ਤਲਾਸ਼ ਕਰਨ ਵਿਚ ਕਿੰਨੀ ਸਹੂਲੀਅਤ ਹੋਵੇਗੀ।

ਨੋਟ- ਅਮਰੀਕਾ ਵਿਚ ਮਾਪਿਆਂ ਨੂੰ ਮਿਲਣ ਦੀ ਉਡੀਕ ਕਰ ਰਹੇ 628 ਬੱਚਿਆਂ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News