ਭਾਰਤੀ-ਅਮਰੀਕੀ ਨੇ ਗਲਤ ਜਾਣਕਾਰੀ ਨਾਲ 1 ਕਰੋੜ ਡਾਲਰ ਦਾ ਕਰਜ਼ ਮੰਗਣ ਦਾ ਦੋਸ਼ ਕੀਤਾ ਸਵੀਕਾਰ

Friday, Feb 12, 2021 - 06:12 PM (IST)

ਭਾਰਤੀ-ਅਮਰੀਕੀ ਨੇ ਗਲਤ ਜਾਣਕਾਰੀ ਨਾਲ 1 ਕਰੋੜ ਡਾਲਰ ਦਾ ਕਰਜ਼ ਮੰਗਣ ਦਾ ਦੋਸ਼ ਕੀਤਾ ਸਵੀਕਾਰ

ਵਾਸ਼ਿੰਗਟਨ (ਭਾਸ਼ਾ) :ਅਮਰੀਕਾ ਵਿਚ ਇਕ ਭਾਰਤੀ-ਅਮਰੀਕੀ ਇੰਜੀਨੀਅਰ ਨੇ ਆਪਣੇ ਕਾਰੋਬਾਰ ਬਾਰੇ ਗਲਤ ਜਾਣਕਾਰੀ ਦੇ ਕੇ 1 ਕਰੋੜ ਡਾਲਰ ਤੋਂ ਵੱਧ ਕਰਜ਼ ਮੰਗਣ ਦਾ ਅਪਰਾਧ ਸਵੀਕਾਰ ਕੀਤਾ ਹੈ। ਉਸ ਨੇ ਛੋਟੇ ਕਾਰੋਬਾਰਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ਇਕ ਕੋਰੋਨਾ ਵਾਇਰਸ ਰਾਹਤ ਪ੍ਰੋਗਰਾਮ ਦੇ ਤਹਿਤ ਇਸ ਕਰਜ਼ ਲਈ ਅਰਜ਼ੀ ਦਿੱਤੀ ਸੀ। ਨਿਆਂ ਮੰਤਰਾਲੇ ਨੇ ਦੱਸਿਆ ਕਿ ਸ਼ਸਾਂਕ ਰਾਏ (30) ਨੇ ਬੈਂਕ ਵਿਚ ਗਲਤ ਜਾਣਕਾਰੀ ਦੇਣ ਦਾ ਅਪਰਾਧ ਵੀਰਵਾਰ ਨੂੰ ਸਵੀਕਾਰ ਕਰ ਲਿਆ। ਰਾਏ 'ਤੇ 13 ਮਈ, 2020 'ਤੇ ਆਨਲਾਈਨ ਧੋਖਾਧੜੀ , ਬੈਂਕ ਧੋਖਾਧੜੀ, ਵਿੱਤੀ ਸੰਸਥਾ ਨੂੰ ਅਤੇ ਛੋਟੇ ਕਾਰੋਬਾਰ ਪ੍ਰਸ਼ਾਸਨ (ਐੱਸ.ਬੀ.ਏ.) ਨੂੰ ਗਲਤ ਜਾਣਕਾਰੀ ਦੇਣ ਦੇ ਦੋਸ਼ ਲਗਾਏ ਗਏ ਸਨ। 

ਰਾਏ ਨੇ ਸਵੀਕਾਰ ਕੀਤਾ ਕਿ ਉਸ ਨੇ ਦੋ ਵਿਭਿੰਨ ਬੈਂਕਾਂ ਤੋਂ ਐੱਸ.ਬੀ.ਏ. ਦੇ ਤਹਿਤ ਮੁਆਫ ਕਰਨ ਯੋਗ ਲੱਖਾਂ ਡਾਲਰ ਦੇ ਕਰਜ਼ ਲਈ ਅਰਜ਼ੀ ਦਿੱਤੀ ਸੀ। ਉਸ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਤੋਂ 250 ਕਰਮੀ ਤਨਖਾਹ ਲੈ ਰਹੇ ਹਨ ਜਦਕਿ ਇਸ ਕਥਿਤ ਕਾਰੋਬਾਰ ਵਿਚ ਕੋਈ ਕਰਮੀ ਕੰਮ ਨਹੀਂ ਸੀ ਕਰ ਰਿਹਾ। ਰਾਏ ਨੇ ਪੇਚੈਕ ਪ੍ਰੋਟੈਕਸ਼ਨ ਪ੍ਰੋਗਰਾਮ (ਪੀ.ਪੀ.ਪੀ.) ਦੇ ਜ਼ਰੀਏ ਕੋਵਿਡ-19 ਰਾਹਤ ਲਈ ਐੱਸ.ਬੀ.ਏ. ਵੱਲੋਂ ਦਿੱਤੀ ਗਈ ਗਾਰੰਟੀ ਦੇ ਤਹਿਤ ਦੋ ਵੱਖ-ਵੱਖ ਰਿਣਦਾਤਾਵਾਂ ਤੋਂ ਕਰਜ਼ ਹਾਸਲ ਕਰਨ ਲਈ ਦੋ ਝੂਠੇ ਦਾਅਵੇ ਕੀਤੇ ਸਨ। ਰਾਏ ਨੇ ਪਹਿਲੀ ਰਿਣਦਾਤਾਵਾਂ ਨੂੰ ਦਿੱਤੀ ਗਈ ਅਰਜ਼ੀ ਵਿਚ ਇਕ ਕਰੋੜ ਡਾਲਰ ਦਾ ਪੀ.ਪੀ.ਪੀ. ਕਰਜ਼ ਮੰਗਿਆ ਸੀ ਅਤੇ ਝੂਠਾ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਵਿਚ 250 ਕਰਮੀ ਕੰਮ ਕਰ ਰਹੇ ਹਨ ਜਿਹਨਾਂ ਦੀ ਔਸਤ ਮਹੀਨਾਵਾਰ ਤਨਖਾਹ 40 ਲੱਖ ਡਾਲਰ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਕੋਰੋਨਾ ਆਫ਼ਤ: ਵਿਕਟੋਰੀਆ 'ਚ ਮੁੜ ਲਾਗੂ ਹੋਈ ਤਾਲਾਬੰਦੀ, ਜਾਰੀ ਕੀਤੇ ਦਿਸ਼ਾ ਨਿਰਦੇਸ਼

ਉਸ ਨੇ ਦੂਜੀ ਅਰਜ਼ੀ ਵਿਚ ਕਰੀਬ 30 ਲੱਖ ਡਾਲਰ ਦਾ ਪੀ.ਪੀ.ਪੀ. ਕਰਜ਼ ਮੰਗਿਆ ਸੀ ਅਤੇ ਇਹ ਝੂਠਾ ਦਾਅਵਾ ਕੀਤਾ ਸੀ ਕਿ ਉਸ ਦੇ ਕਾਰੋਬਾਰ ਵਿਚ 250 ਕਰਮੀ ਕੰਮ ਕਰ ਰਹੇ ਹਨ ਜਿਹਨਾਂ ਦੀ ਔਸਤ ਸਮੂਹਿਕ ਮਹੀਨਵਾਰ ਆਮਦਨ 12 ਲੱਖ ਡਾਲਰ ਹੈ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਟੈਕਸਾਸ ਕਾਰਜ ਬਲ ਕਮਿਸ਼ਨ ਨੇ ਜਾਂਚ ਕਰਤਾਵਾਂ ਨੂੰ ਦੱਸਿਆ ਕਿ ਰਾਏ ਜਾਂ ਉਸ ਦੇ ਕਥਿਤ ਕਾਰੋਬਾਰ 'ਰਾਏ ਫੈਮਿਲੀ ਐੱਲ.ਐੱਲ.ਸੀ.' ਵੱਲੋਂ ਕਿਸੇ ਕਰਮੀ ਨੂੰ ਭੁਗਤਾਨ ਕੀਤੇ ਜਾਣ ਦਾ ਕੋਈ ਰਿਕਾਰਡ ਨਹੀਂ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News