ਅਜੀਬ ਮਾਮਲਾ: ਸਰਜਰੀ ਦੌਰਾਨ ਔਰਤ ਨੂੰ ਰੋਣਾ ਪਿਆ ਮਹਿੰਗਾ, ਹਸਪਤਾਲ ਨੇ ਵਸੂਲੇ ਵਾਧੂ ਪੈਸੇ

Saturday, Oct 02, 2021 - 05:18 PM (IST)

ਵਾਸ਼ਿੰਗਟਨ : ਕਿਸੇ ਵੀ ਤਰ੍ਹਾਂ ਦੀ ਸਰਜਰੀ ਵਿਚ ਘਬਰਾਹਟ ਹੋਣਾ ਬਹੁਤ ਆਮ ਗੱਲ ਹੈ। ਲੋਕ ਡਰ ਦੀ ਵਜ੍ਹਾ ਨਾਲ ਰੋਂਦੇ ਵੀ ਹਨ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਸਰਜਰੀ ਦੌਰਾਨ ਰੋਣ ਕਾਰਨ ਮਰੀਜ਼ ਤੋਂ ਵਾਧੂ ਪੈਸੇ ਵਸੂਲੇ ਗਏ ਹੋਣ? ਦਰਅਸਲ ਅਮਰੀਕਾ ਤੋਂ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਮੁਤਾਬਕ ਹਸਪਤਾਲ ਵੱਲੋਂ ਉਸ ਤੋਂ ਤਿੱਲ ਹਟਾਉਣ ਦੀ ਸਰਜਰੀ ਦੌਰਾਨ ਰੋਣ ਦੇ ਪੈਸੇ ਵਸੂਲੇ ਗਏ ਹਨ। ਮਹਿਲਾ ਨੇ ਟਵਿਟਰ ’ਤੇ ਸਬੂਤ ਦੇ ਤੌਰ ’ਤੇ ਬਿੱਲ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਤੋਂ 11 ਡਾਲਰ (ਭਾਰਤੀ ਕਰੰਸੀ ਮੁਤਾਬਕ ਕਰੀਬ 800 ਰੁਪਏ) ਸਿਰਫ਼ ‘ਬ੍ਰੀਫ ਇਮੋਸ਼ਨ’ ਯਾਨੀ ਰੋਣ ਲਈ ਵਸੂਲੇ ਗਏ ਹਨ।

ਇਹ ਵੀ ਪੜ੍ਹੋ : 'ਅਸੀਂ ਵੀ ਮੁਸਲਿਮ ਹਾਂ, ਸਾਡੇ ਤੋਂ ਸਿੱਖੋ ਦੇਸ਼ ਚਲਾਉਣਾ', ਜਾਣੋ ਕਤਰ ਨੇ ਕਿਉਂ ਅਤੇ ਕਿਸ ਦੇਸ਼ ਨੂੰ ਦਿੱਤੀ ਸਲਾਹ

PunjabKesari

ਮਹਿਲਾ ਦੇ ਇਸ ਟਵੀਟ ਨੇ ਸਭ ਦਾ ਧਿਆਨ ਆਕਰਸ਼ਿਤ ਕੀਤਾ ਅਤੇ ਦੇਖਦੇ ਹੀ ਦੇਖਦੇ ਇਹ ਟਵੀਟ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਗਿਆ। ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਇਕ ਬਹਿਸ ਛਿੜ ਗਈ ਹੈ। ਕਈ ਲੋਕ ਮਹਿਲਾ ਨਾਲ ਖੜ੍ਹੇ ਦਿਖੇ ਅਤੇ ਕੁੱਝ ਲੋਕਾਂ ਨੇ ਇਸ ਬਿੱਲ ਨੂੰ ਲੈ ਕੇ ਹਸਪਤਾਲ ਦਾ ਮਜ਼ਾਕ ਉਡਾਇਆ। ਇਸ ਮਹਿਲਾ ਦਾ ਨਾਮ ਮਿਜ ਹੈ। ਮਿਜ ਨੇ ਮੈਡੀਕਲ ਬਿੱਲ ਨੂੰ ਸਾਂਝਾ ਕੀਤਾ, ਜਿਸ ਨੂੰ ਤਿੱਲ ਹਟਾਉਣ ਦੀ ਸਰਜਰੀ ਦੇ ਬਾਅਦ ਉਸ ਨੂੰ ਸੋਂਪਿਆ ਗਿਆ ਸੀ। ਇਸ ਬਿੱਲ ਵਿਚ ਦੇਖਿਆ ਜਾ ਸਕਦਾ ਹੈ ਕਿ ਆਪ੍ਰੇਸ਼ਨ ਦਾ ਖ਼ਰਚਾ 223 ਡਾਲਰ ਸੀ (ਭਾਰਤੀ ਕਰੰਸੀ ਮੁਤਾਬਕ ਕਰੀਬ 16,500 ਰੁਪਏ) ਪਰ ਉਸ ਦੀ ‘ਬ੍ਰੀਫ ਇਮੋਸ਼ਨ’ ਦੀ ਕੀਮਤ ਯਾਨੀ ਰੋਣ ਦੀ ਕੀਮਤ ਉਸ ਨੂੰ 11 ਡਾਲਰ (ਕਰੀਬ 800 ਰੁਪਏ) ਚੁਕਾਉਣੀ ਪਈ।

ਇਹ ਵੀ ਪੜ੍ਹੋ : ਦੁਖ਼ਦਾਇਕ: US ’ਚ ਕੋਰੋਨਾ ਮ੍ਰਿਤਕਾਂ ਦੀ ਸੰਖਿਆ 7 ਲੱਖ ਪੁੱਜੀ, ਵੈਕਸੀਨ ਨਾ ਲਵਾਉਣ ਵਾਲੇ ਪੈ ਰਹੇ ਦੂਜਿਆਂ ’ਤੇ ਭਾਰੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News