ਚੀਨ ਨਾਲ ਤਣਾਅ ਵਿਚਾਲੇ ਤਾਇਵਾਨ ਸਟ੍ਰੇਟ ਤੋਂ ਗੁਜਰੇ ਅਮਰੀਕੀ ਜੰਗੀ ਬੇੜੇ
Sunday, Jul 08, 2018 - 10:45 PM (IST)
ਵਾਸ਼ਿੰਗਟਨ — ਅਮਰੀਕੀ ਨੌ-ਸੈਨਾ ਦੇ 2 ਜੰਗੀ ਬੇੜੇ (ਜਹਾਜ਼) ਸ਼ਨੀਵਾਰ ਨੂੰ ਤਾਇਵਾਨ ਸਟ੍ਰੇਟ ਤੋਂ ਗੁਜਰੇ। ਦੱਸਿਆ ਜਾ ਰਿਹਾ ਹੈ ਕਿ ਤਾਇਵਾਨ ਇਸ ਨੂੰ ਚੀਨ ਨਾਲ ਵਧਦੇ ਤਣਾਅ ਵਿਚਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਨ ਦੇ ਤੌਰ 'ਤੇ ਦੇਖ ਰਿਹਾ ਹੈ। ਅਮਰੀਕੀ ਨੌ-ਸੈਨਾ ਅਧਿਕਾਰੀ ਨੇ ਇਕ ਅੰਗ੍ਰੇਜ਼ੀ ਚੈਨਲ ਨੂੰ ਦੱਸਿਆ ਕਿ ਯੂ. ਐੱਸ. ਐੱਸ. ਮਸਟਿਨ ਅਤੇ ਯੂ. ਐੱਸ. ਐੱਸ. ਬੇਨਫੋਲਡ ਜੰਗੀ ਬੇੜੇ ਉੱਤਰ ਵੱਲ ਨੂੰ ਰਵਾਨਾ ਹੋਏ ਸਨ।
ਪ੍ਰਸ਼ਾਂਤ ਬੇੜੇ ਦੇ ਬੁਲਾਰੇ ਕੈਪਟਨ ਚਾਰਲੀ ਬ੍ਰਾਊਨ ਨੇ ਜਹਾਜ਼ਾਂ ਦੇ ਤਾਇਵਾਨ ਸਟ੍ਰੇਟ ਤੋਂ ਹੋ ਕੇ ਗੁਜਰਣ ਨੂੰ ਨਿਯਮਤ ਗਸ਼ਤ ਦਾ ਹਿੱਸਾ ਦੱਸਿਆ। ਬ੍ਰਾਊਨ ਨੇ ਕਿਹਾ, 'ਅਮਰੀਕੀ ਨੌ-ਸੈਨਾ ਦੇ ਜਹਾਜ਼ ਤਾਇਵਾਨ ਸਟ੍ਰੇਟ ਦੇ ਜ਼ਰੀਏ ਦੱਖਣੀ ਚੀਨ ਸਾਗਰ ਅਤੇ ਪੂਰਬੀ ਚੀਨ ਸਾਗਰ ਵਿਚਾਲੇ ਹੋ ਕੇ ਗੁਜਰੇ ਸਨ ਅਤੇ ਅਜਿਹਾ ਕਈ ਸਾਲਾਂ ਤੱਕ ਕੀਤਾ ਗਿਆ ਹੈ।'
ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਤਾਇਵਾਨ ਦੇ ਰੱਖਿਆ ਮੰਤਰੀ ਨੇ ਕਿਹਾ ਕਿ ਜਹਾਜ਼ ਉੱਤਰ-ਪੂਰਬੀ ਦਿਸ਼ਾ 'ਚ ਇਕ ਪਾਸੇ ਘੁੰਮ ਰਹੇ ਸਨ, ਉਨ੍ਹਾਂ ਨੇ ਕਿਹਾ ਕਿ ਹਾਲਾਤ ਨਿਯਮਾਂ ਦੇ ਤਹਿਤ ਹਨ। ਅਮਰੀਕਾ ਦੇ ਤਾਇਵਾਨ ਨਾਲ ਕੋਈ ਰਸਮੀ ਸੰਬੰਧ ਨਹੀਂ ਹਨ, ਪਰ ਇਹ ਕਾਨੂੰਨ ਦੇ ਤਹਿਤ ਇਸ ਟਾਪੂ ਦੀ ਮਦਦ ਕਰਨ ਲਈ ਵਚਨਬੱਧ ਹੈ। ਚੀਨ ਨਿਯਮਤ ਤੌਰ 'ਤੇ ਕਹਿੰਦਾ ਰਿਹਾ ਹੈ ਕਿ ਅਮਰੀਕਾ ਨਾਲ ਸੰਬੰਧਾਂ 'ਚ ਤਾਇਵਾਨ ਸੰਵੇਦਨਸ਼ੀਲ ਮੁੱਦਾ ਹੈ।
ਤਾਇਵਾਨ ਸਟ੍ਰੇਟ ਤੋਂ ਇਸ ਤਰ੍ਹਾਂ ਗੁਜਰਣ ਵਾਲੀ ਘਟਨਾ ਕਰੀਬ 1 ਸਾਲ ਪਹਿਲਾਂ ਵੀ ਹੋਈ ਸੀ, ਜਿਸ ਤੋਂ ਬਾਅਦ ਚੀਨੀ ਫੌਜੀਆਂ ਨੇ ਤਾਇਵਾਨ ਦੇ ਆਲੇ-ਦੁਆਲੇ ਕਈ ਅਭਿਆਸ ਕੀਤੇ ਸਨ ਅਤੇ ਇਸ ਨਾਲ ਤਾਇਪੇ ਅਤੇ ਪੇਇਚਿੰਗ ਵਿਚਾਲੇ ਤਣਾਅ ਵਧਾ ਦਿੱਤਾ ਸੀ। ਚੀਨੀ ਸਰਕਾਰ ਸਮਰਥਿਤ ਚੀਨੀ ਟੈੱਬਲਾਇਡ ਗੋਲਬਲ ਟਾਈਮਜ਼ ਨੇ ਟਵੀਟ ਕੀਤਾ, 'ਅਮਰੀਕਾ ਤਾਇਵਾਨ ਸਟ੍ਰੇਟ 'ਚ ਤਣਾਅ ਵਧਾ ਰਿਹਾ ਹੈ। ਪੀਪਲਜ਼ ਲਿਬਰੇਸ਼ਨ ਆਰਮੀ ਨੇ ਯਕੀਨਨ ਤੌਰ 'ਤੇ ਹਾਲਾਤਾਂ ਦਾ ਜਾਇਜ਼ਾ ਲਿਆ ਹੋਵੇਗਾ ਅਤੇ ਚੀਜ਼ਾ ਕੰਟਰੋਲ 'ਚ ਹਨ। ਇਕ ਫੌਜੀ ਅਧਿਕਾਰੀ ਨੇ ਕਿਹਾ ਕਿ 2 ਅਮਰੀਕੀ ਨੌ-ਸੈਨਾ ਦੇ ਪੋਤ ਤਾਇਵਾਨ ਸਟ੍ਰੇਟ ਕੋਲੋਂ ਗੁਜਰੇ ਸਨ। ਚੀਨ ਅਮਰੀਕੀ ਫੌਜੀ ਵਾਹਨਾਂ ਨੂੰ ਤਾਇਵਾਨ ਤੋਂ ਹੋ ਕੇ ਗੁਜਰਣ ਦੀ ਇਜਾਜ਼ਤ ਨਹੀਂ ਦਿੰਦਾ ਹੈ ਕਿਉਂਕਿ ਉਹ ਤਾਇਵਾਨ 'ਤੇ ਆਪਣਾ ਅਧਿਕਾਰ ਜਮਾਉਂਦਾ ਹੈ। ਪਿਛਲੀ ਵਾਰ ਅਮਰੀਕਾ 'ਚ 2007 'ਚ ਜਾਰਜ ਡਬਲਯੂ ਬੁਸ਼ ਦੇ ਸ਼ਾਸਨਕਾਲ ਦੌਰਾਨ ਤਾਇਵਾਨ ਸਟ੍ਰੇਟ ਤੋਂ ਏਅਰਕ੍ਰਾਫਟ ਕੈਰੀਅਰ ਗੁਜਰੇ ਸਨ।
