ਅਮਰੀਕਾ ਤੁਰਕੀ ਨੂੰ ਦੇਵੇਗਾ AMRAAM, ਏਅਰ ਫੋਰਸ ਦੀ ਵਧਾਵੇਗਾ ਤਾਕਤ

Thursday, May 15, 2025 - 05:29 PM (IST)

ਅਮਰੀਕਾ ਤੁਰਕੀ ਨੂੰ ਦੇਵੇਗਾ AMRAAM, ਏਅਰ ਫੋਰਸ ਦੀ ਵਧਾਵੇਗਾ ਤਾਕਤ

ਇੰਟਰਨੈਸ਼ਨਲ ਡੈਸਕ- ਤੁਰਕੀ ਆਪਣੇ F-16 ਲੜਾਕੂ ਜਹਾਜ਼ਾਂ ਨੂੰ ਹੁਣ ਹੋਰ ਵੀ ਅਪਗ੍ਰੇਡ ਕਰਨ ਜਾ ਰਿਹਾ ਹੈ। ਅੱਜ ਤੁਰਕੀ ਨੇ ਅਮਰੀਕਾ ਨਾਲ 304 ਮਿਲੀਅਨ ਡਾਲਰ ਦੀਆਂ ਮਿਜ਼ਾਈਲਾਂ ਦੀ ਡੀਲ ਕੀਤੀ ਹੈ। ਤੁਰਕੀ ਦੇ ਐੱਫ.16 ਜਹਾਜ਼ ਹੁਣ AMRAAM ਮਿਜ਼ਾਈਲਾਂ ਨਾਲ ਲੈਸ ਕੀਤੀਆਂ ਜਾਣਗੀਆਂ। 

AIM-120C-8 AMRAAM (ਅਡਵਾਂਸਡ ਮੀਡੀਅਮ ਰੇਂਜ ਏਅਰ-ਟੂ-ਏਅਰ ਮਿਜ਼ਾਇਲ) ਇੱਕ ਅਤਿ ਆਧੁਨਿਕ ਮਿਡ-ਰੇਂਜ ਏਅਰ-ਟੂ-ਏਅਰ ਮਾਰ ਕਰਨ ਵਾਲੀ ਮਿਜ਼ਾਈਲ ਹੈ, ਜਿਸ ਨੂੰ ਅਮਰੀਕਾ ਦੀ RTX ਕੰਪਨੀ ਤਿਆਰ ਕਰਦੀ ਹੈ।

ਇਸ ਮਿਜ਼ਾਈਲ ਦੀ ਰੇਂਜ 160 ਤੋਂ 180 ਕਿਲੋਮੀਟਰ ਹੈ ਅਤੇ ਇਹ ‘ਐਕਟਿਵ ਰਡਾਰ ਹੋਮਿੰਗ’ ਤਕਨੀਕ ਨਾਲ ਲੈਸ ਹੈ, ਜਿਸ ਦਾ ਮਤਲਬ ਇਹ ਹੈ ਕਿ ਮਿਜ਼ਾਈਲ ਆਪਣੇ ਟਾਰਗੇਟ ਨੂੰ ਖੁਦ ਲੱਭਦੀ ਹੈ ਤੇ ਫਿਰ ਨਿਸ਼ਾਨਾ ਬਣਾਉਂਦੀ ਹੈ। ਇਹ ਇੱਕ ਸਮੇਂ ‘ਮਲਟੀ-ਸ਼ਾਟ’ ਅਬਿਲਟੀ ਨਾਲ ਕਈ ਟਾਰਗੇਟਾਂ ਨੂੰ ਹਿਟ ਕਰ ਸਕਦੀ ਹੈ। ਇਸ ਦੀ ਹਾਈ-ਸਪੀਡ ਅਟੈਕ ਕੈਪੇਬਿਲਟੀ ਇਸ ਨੂੰ ਦੁਸ਼ਮਣ ਦੇ ਲੜਾਕੂ ਜਹਾਜ਼ਾਂ ਲਈ ‘ਮੌਤ ਦਾ ਕਾਲ’ ਬਣਾ ਦਿੰਦੀ ਹੈ।

ਇਹ ਵੀ ਪੜ੍ਹੋ...ਖੌਫਨਾਕ ਮੌਤ ! ਟ੍ਰੇਨ ਦੇ ਇੰਜਣ 'ਚ ਫਸਿਆ ਕੁੜੀ ਦਾ ਸਿਰ, 350 ਕਿਲੋਮੀਟਰ ਦੂਰ ਜਾ ਮਿਲਿਆ

AMRAAM ਮਿਜ਼ਾਈਲਾਂ ਅਮਰੀਕਾ ਨਾਰਵੇ, ਜਾਪਾਨ ਅਤੇ ਹੋਰ ਸਾਥੀ ਦੇਸ਼ਾਂ ਨੂੰ ਆਪਣੇ F-16, F/A-18 ਅਤੇ F-35 ਜਹਾਜ਼ਾਂ ਲਈ ਪਹਿਲਾਂ ਹੀ ਦੇ ਚੁੱਕਾ ਹੈ।

ਹੁਣ ਜਦੋਂ ਤੁਰਕੀ ਆਪਣੇ F-16 ਵਿੱਚ AMRAAM ਮਿਜ਼ਾਈਲ ਲਗਾਏਗਾ, ਤਾਂ ਉਸ ਨੂੰ BVR (Beyond Visual Range) ਯੋਗਤਾ ਮਿਲ ਜਾਵੇਗੀ, ਜੋ ਕਿ ਗ੍ਰੀਸ ਵਰਗੇ ਮੁਲਕਾਂ ਨਾਲ ਸੰਭਾਵਿਤ ਟਕਰਾਅ ਵਿਚ ਤੁਰਕੀ ਲਈ ਵੱਡੀ ਤਾਕਤ ਹੋਵੇਗੀ। ਇਸ ਦੇ ਨਾਲ ਹੀ ਮਿਡਲ ਈਸਟ ਵਿੱਚ ਚੱਲ ਰਹੇ ਕੁਰਦ ਵਿਰੋਧੀਆਂ ਖ਼ਿਲਾਫ਼ ਆਪਰੇਸ਼ਨਾਂ ਵਿੱਚ ਵੀ ਇਹ ਮਦਦਗਾਰ ਸਾਬਤ ਹੋਵੇਗੀ।

ਹਾਲਾਂਕਿ ਇਹ ਮਿਜ਼ਾਈਲ ਤੁਰਕੀ ਨੂੰ ਮਿਲਣ ਬਾਅਦ ਵੀ, ਉਹ ਇਸ ਨੂੰ ਆਪਣੇ ਸਾਥੀ ਮੁਲਕ ਪਾਕਿਸਤਾਨ ਨੂੰ ਨਹੀਂ ਦੇ ਸਕਦਾ।

ਇਹ ਵੀ ਪੜ੍ਹੋ- ਭਾਰਤ ਦਾ ਪਾਕਿਸਤਾਨ ਖ਼ਿਲਾਫ਼ ਇਕ ਹੋਰ ਮਾਸਟਰਸਟ੍ਰੋਕ ! Amazon-Flipkart ਨੂੰ ਜਾਰੀ ਕੀਤੇ ਸਖ਼ਤ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News