ਇਟਲੀ ਨੂੰ 100 JASSM ਮਿਜ਼ਾਈਲਾਂ ਵੇਚਣ ਦੀ ਅਮਰੀਕਾ ਨੂੰ ਮਨਜ਼ੂਰੀ
Saturday, Dec 06, 2025 - 05:28 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਨੇ ਜੁਆਇੰਟ ਏਅਰ-ਟੂ-ਸਰਫੇਸ ਸਟੈਂਡਆਫ ਮਿਜ਼ਾਈਲਾਂ (ਜੇਏਐੱਸਐੱਸਐੱਮ) ਅਤੇ ਉਨ੍ਹਾਂ ਨਾਲ ਸੰਬੰਧਤ ਉਪਕਰਣਾਂ ਨੂੰ ਇਟਲੀ ਨੂੰ ਵੇਚਣ 'ਤੇ ਸਹਿਮਤੀ ਜਤਾਈ। ਇਸ ਸੌਦੇ ਦੀ ਅਨੁਮਾਨਤ ਲਾਗਤ 30 ਕਰੋੜ 10 ਲੱਖ ਅਮਰੀਕੀ ਡਾਲਰ ਹੈ। ਅਮਰੀਕਾ ਦੀ ਡਿਫੈਂਸ ਸਕਿਓਰਿਟੀ ਕੋਆਪਰੇਸ਼ਨ ਏਜੰਸੀ (ਡੀਐੱਸਸੀਏ) ਨੇ ਇਕ ਬਿਆਨ 'ਚ ਕਿਹਾ,''ਸਟੇਟ ਡਿਪਾਰਟਮੈਂਟ ਨੇ ਇਟਲੀ ਸਰਕਾਰ ਨੂੰ ਵਿਸਤ੍ਰਿਤ ਰੇਂਜ ਵਾਲੀ ਏਅਰ-ਟੂ-ਸਰਫੇਸ ਸਟੈਂਡਆਫ ਮਿਜ਼ਾਈਲਾਂ ਅਤੇ ਸੰਬੰਧਤ ਉਪਕਰਣ ਵੇਚਣ ਦੀ ਸੰਭਾਵਿਤ ਵਿਦੇਸ਼ ਫ਼ੌਜ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਬਾਰੇ ਕਾਂਗਰਸ ਨੂੰ ਜ਼ਰੂਰੀ ਸੂਚਨਾ ਭੇਜ ਦਿੱਤੀ ਗਈ ਹੈ।''
ਇਹ ਵੀ ਪੜ੍ਹੋ : ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ
ਦੱਸਣਯੋਗ ਹੈ ਕਿ ਇਟਲੀ ਸਰਕਾਰ ਨੇ ਅਮਰੀਕਾ ਤੋਂ ਵਿਸਤ੍ਰਿਤ ਰੇਂਜ ਦੀਆਂ 100 ਜੇਏਐੱਸਐੱਸਐੱਮ ਮਿਜ਼ਾਈਲਾਂ ਖਰੀਦਣ ਦੀ ਅਪੀਲ ਕੀਤੀ ਹੈ, ਜਿਨ੍ਹਾਂ ਦੀ ਅਨੁਮਾਨਤ ਕੁੱਲ ਲਾਗਤ 30 ਕਰੋੜ 10 ਲੱਖ ਡਾਲਰ ਹੈ। ਡੀਐੱਸਸੀਏ ਨੇ ਕਿਹਾ ਕਿ ਇਹ ਪ੍ਰਸਤਾਵਿਤ ਵਿਕਰੀ ਸੰਯੁਕਤ ਰਾਜ ਅਮਰੀਕਾ ਦੇ ਵਿਦੇਸ਼ ਨੀਤੀ ਟੀਚਿਆਂ ਅਤੇ ਰਾਸ਼ਟਰੀ ਸੁਰੱਖਿਆ ਉਦੇਸ਼ਾਂ ਨੂੰ ਸਮਰਥਨ ਦੇਵੇਗੀ, ਕਿਉਂਕਿ ਇਸ ਨਾਲ ਯੂਰਪ 'ਚ ਰਾਜਨੀਤਕ ਸਥਿਰਤਾ ਅਤੇ ਆਰਥਿਕ ਤਰੱਕੀ 'ਚ ਯੋਗਦਾਨ ਦੇਣ ਵਾਲੇ ਨਾਟੋ ਸਹਿਯੋਗੀ ਇਟਲੀ ਦੀ ਸੁਰੱਖਿਆ ਮਜ਼ਬੂਤ ਹੋਵੇਗੀ। ਏਜੰਸੀ ਅਨੁਸਾਰ ਇਹ ਵਿਕਰੀ ਇਟਲੀ ਦੀ ਸਮਰੱਥਾ ਵਧਾਏਗੀ, ਜਿਸ ਨਾਲ ਉਹ ਮੌਜੂਦਾ ਅਤੇ ਭਵਿੱਖ ਦੇ ਖਤਰਿਆਂ ਦਾ ਬਿਹਤਰ ਸਾਹਮਣਾ ਕਰ ਸਕੇਗਾ।
ਇਨ੍ਹਾਂ ਉੱਨਤ ਲੰਬੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾ ਇਟਲੀ ਐੱਫ35 ਵਰਗੇ ਆਪਣੇ ਲੜਾਕੂ ਜਹਾਜ਼ਾਂ 'ਚ ਇਸਤੇਮਾਲ ਕਰ ਸਕੇਗਾ। ਏਜੰਸੀ ਨੇ ਉਮੀਦ ਜਤਾਈ ਕਿ ਇਟਲੀ ਇਨ੍ਹਾਂ ਉਪਕਰਣਾਂ ਅਤੇ ਸੇਵਾਵਾਂ ਨੂੰ ਆਪਣੀ ਫ਼ੌਜ 'ਚ ਆਸਾਨੀ ਨਾਲ ਸ਼ਾਮਲ ਕਰ ਲਵੇਗਾ ਅਤੇ ਇਹ ਵਿਕਰੀ ਖੇਤਰ ਦੇ ਮੌਲਿਕ ਫ਼ੌਜ ਸੰਤੁਲਨ ਨੂੰ ਨਹੀਂ ਬਦਲੇਗੀ। ਅਮਰੀਕੀ ਰੱਖਿਆ ਵਿਭਾਗ ਅਨੁਸਾਰ ਵਿਕਰੀ 'ਚ ਕਈ ਹੋਰ ਗੈਰ-ਮਿਜ਼ਾਈਲ ਉਪਕਰਣ ਵੀ ਸ਼ਾਮਲ ਹੋਣਗੇ, ਜਿਵੇਂ ਜੇਐੱਸਐੱਸਐੱਮ ਨਾਲ ਜੁੜੇ ਪ੍ਰੀਖਣ ਉਪਕਰਣ, ਕੰਟੇਨਰ, 'ਸਪੇਅਰ ਅਤੇ ਰਿਪੇਅਰ ਪਾਰਟ', ਤਕਨੀਕੀ ਅਤੇ ਲੌਜਿਸਟਿਕਲ ਸੇਵਾਵਾਂ। ਇਸ ਵਿਕਰੀ ਦਾ ਮੁੱਖ ਠੇਕੇਦਾਰ ਫਲੋਰੀਡਾ ਦੇ ਆਰਲੈਂਡੋ ਸਥਿਤ ਲਾਕਹੀਡ ਮਾਰਟਿਨ ਕੰਪਨੀ ਹੋਵੇਗੀ।
ਇਹ ਵੀ ਪੜ੍ਹੋ : Tata ਦੀ ਇਸ ਕਾਰ 'ਤੇ ਮਿਲ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ Discount ! ਲੱਖਾਂ 'ਚ ਡਿੱਗੀਆਂ ਕੀਮਤਾਂ
