ਅਮਰੀਕਾ ਨੇ ਵੈਨੇਜ਼ੁਏਲਾ ਦੇ ਤੱਟ ’ਤੇ ਜ਼ਬਤ ਕੀਤਾ ਤੇਲ ਟੈਂਕਰ

Friday, Dec 12, 2025 - 05:16 AM (IST)

ਅਮਰੀਕਾ ਨੇ ਵੈਨੇਜ਼ੁਏਲਾ ਦੇ ਤੱਟ ’ਤੇ ਜ਼ਬਤ ਕੀਤਾ ਤੇਲ ਟੈਂਕਰ

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨਾਲ ਤਣਾਅ ਵਧਣ ਦੇ ਵਿਚਾਲੇ ਕਿਹਾ ਕਿ ਅਮਰੀਕਾ ਨੇ ਇਸ ਦੱਖਣੀ ਅਮਰੀਕੀ ਦੇਸ਼ ਦੇ ਤੱਟ ਕੋਲੋਂ ਇਕ ਤੇਲ ਟੈਂਕਰ ਨੂੰ ਜ਼ਬਤ ਕੀਤਾ ਹੈ। 

ਕੈਰੀਅਰ ਜਹਾਜ਼ ’ਤੇ ਅਮਰੀਕੀ ਫੌਜਾਂ ਵੱਲੋਂ ਕਬਜ਼ਾ ਕਰਨਾ ਮਾਦੁਰੋ ’ਤੇ ਦਬਾਅ ਵਧਾਉਣ ਦੀ  ਟਰੰਪ ਪ੍ਰਸ਼ਾਸਨ ਦੀ ਤਾਜ਼ਾ ਕੋਸ਼ਿਸ਼ ਹੈ। ਮਾਦੁਰੋ ’ਤੇ ਅਮਰੀਕਾ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਅਮਰੀਕਾ ਨੇ ਹਾਲ ਹੀ ਦੇ ਸਾਲਾਂ ’ਚ ਇਸ ਖੇਤਰ ’ਚ ਆਪਣਾ ਸਭ ਤੋਂ ਵੱਡਾ ਫੌਜੀ ਜਮਾਵੜਾ ਕੀਤਾ ਹੈ ਅਤੇ ਕੈਰੇਬੀਅਨ ਅਤੇ ਪੂਰਬੀ ਪ੍ਰਸ਼ਾਂਤ ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ’ਚ ਸ਼ਾਮਲ ਮੰਨੇ ਜਾਣ  ਵਾਲੇ ਜਹਾਜ਼ਾਂ ’ਤੇ ਭਿਆਨਕ ਹਮਲੇ ਕੀਤੇ ਹਨ।
 


author

Inder Prajapati

Content Editor

Related News