ਕਿਸਾਨੀ ਮਾਰੂ ਬਿੱਲਾਂ ਵਿਰੁੱਧ ਸਿੱਖ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ 3 ਅਕਤੂਬਰ ਨੂੰ

10/02/2020 2:16:04 PM

ਨਿਊਯਾਰਕ (ਰਾਜ ਗੋਗਨਾ): ਬੀਤੇ ਦਿਨੀਂ ਭਾਰਤ ਸਰਕਾਰ ਵੱਲੋਂ ਕਿਸਾਨ ਵਿਰੋਧੀ ਬਣਾਏ ਗਏ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਵੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਦੇ ਸੰਘਰਸ਼ ਵਿੱਚ ਕੁੱਦ ਪਏ ਹਨ। ਬੀਤੇ ਦਿਨ ਨਿਊਯਾਰਕ ਦੀਆਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਯੂ.ਐਨ.ੳ ਦੇ ਸਾਹਮਣੇ ਇਸ ਕਾਲੇ ਬਿੱਲ ਨੂੰ ਲੈ ਕੇ ਰੋਸ ਵਜੋਂ ਭਾਰੀ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਹੁਣ ਅਮਰੀਕਾ ਦੇ ਸੂਬੇ ਕੈਲੀਫੋਰਨੀਆ 'ਚ ਪੰਜਾਬ ਨਾਲ ਪਿਛੋਕੜ ਰੱਖਣ ਵਾਲੇ ਸਿੱਖਾਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਮਿਤੀ 3 ਅਕਤੂਬਰ ਦਿਨ ਸ਼ਨੀਵਾਰ ਨੂੰ 11 ਵਜੇ ਸਾਨ ਫਰਾਂਸਿਸਕੋ ਵਿਚ ਸਥਿੱਤ ਭਾਰਤੀ ਅੰਬੈਸੀ ਦੇ ਬਾਹਰ ਇਕ ਭਾਰੀ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। 

ਪੜ੍ਹੋ ਇਹ ਅਹਿਮ ਖਬਰ- ਦੁਖਦ ਖਬਰ: ਇਟਲੀ 'ਚ ਇਕ ਹੋਰ ਪੰਜਾਬੀ ਨੇ ਤੋੜਿਆ ਦਮ

ਇਸ ਰੋਸ ਮੁਜ਼ਾਹਰੇ ਵਿਚ ਸਮੂਹ ਸੰਗਤਾਂ ਨੂੰ ਸ਼ਾਮਲ ਹੋਣ ਦੀ ਪ੍ਰਬੰਧਕਾਂ ਨੇ ਪੁਰ-ਜ਼ੋਰ ਅਪੀਲ ਕੀਤੀ ਹੈ।ਇਸ ਰੋਸ ਮੁਜ਼ਾਹਰੇ ਵਿਚ ਗੁਰਦੁਆਰਾ ਸਾਹਿਬ ਫਰੀਮਾਂਟ, ਗੁਰਦੁਆਰਾ ਸਾਹਿਬ ਸਕਾਟਕਟਨ, ਗੁਰਦੁਆਰਾ ਸਾਹਿਬ ਐਲ ਸਬਰਾਂਟੇ, ਗੁਰਦੁਆਰਾ ਸਾਹਿਬ ਮਿਲਪੀਟਸ, ਗੁਰਦੁਆਰਾ ਸਾਹਿਬ ਬਰਾਡਸਾਹ, ਦਸਮੇਸ ਦਰਬਾਰ ਟਰੇਸੀ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਪੰਚਾਇਤ, ਸਿੱਖ ਫੈਡਰੇਸ਼ਨ ਯੂਐਸਏ, ਸਿੱਖ ਯੂਥ ਆਫ ਅਮਰੀਕਾ, ਖਾਲਿਸਤਾਨ ਯੂਥ ਫੈਡਰੇਸ਼ਨ, ਸਿੱਖਸ ਫਾਰ ਹਿਊਮੈਨਟੀ, ਅਤੇ ਕੈਲੀਫੋਰਨੀਆ ਗਤਕਾ ਦਲ ਨਾਂ ਦੀਆਂ ਜਥੇਬੰਦੀਆ ਸਾਂਝੇ ਤੌਰ 'ਤੇ ਇਸ ਰੋਸ ਮੁਜ਼ਾਹਰੇ ਵਿਚ ਸ਼ਾਮਿਲ ਹੋਣਗੀਆਂ।


Vandana

Content Editor

Related News