ਸ਼ਟਡਾਊਨ ਨੇ ਵਿਗਾੜੇ ਅਮਰੀਕਾ ਦੇ ਹਾਲਾਤ ! ਕਈ-ਕਈ ਘੰਟੇ ਤੱਕ ਕਰਨਾ ਪੈ ਰਿਹਾ ਫਲਾਈਟਾਂ ਦਾ ਇੰਤਜ਼ਾਰ
Wednesday, Nov 05, 2025 - 09:34 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਪ੍ਰਮੁੱਖ ਸ਼ਹਿਰ ਹਿਊਸਟਨ ਅਤੇ ਟੈਕਸਾਸ ਸੂਬੇ ਦੇ ਹਵਾਈ ਅੱਡਿਆਂ ’ਤੇ ਸ਼ਟਡਾਊਨ ਕਾਰਨ ਯਾਤਰੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ। ਉਨ੍ਹਾਂ ਨੂੰ ਆਪਣੀਆਂ ਉਡਾਣਾਂ ਲਈ 3 ਤੋਂ 4 ਘੰਟੇ ਉਡੀਕ ਕਰਨੀ ਪੈ ਰਹੀ ਹੈ। ਅਜਿਹਾ ਆਵਾਜਾਈ ਸੁਰੱਖਿਆ ਏਜੰਸੀ (ਟੀ.ਐੱਸ.ਏ.) ਦੇ ਕਰਮਚਾਰੀਆਂ ਦੀ ਘਾਟ ਕਾਰਨ ਹੋ ਰਿਹਾ ਹੈ।
ਹਿਊਸਟਨ ਦੇ ਜਾਰਜ ਬੁਸ਼ ਇੰਟਰਕਾਂਟੀਨੈਂਟਲ ਹਵਾਈ ਅੱਡੇ ’ਤੇ ਐਤਵਾਰ ਅਤੇ ਸੋਮਵਾਰ ਨੂੰ ਸੁਰੱਖਿਆ ਜਾਂਚ ਲਈ ਖੜ੍ਹੇ ਯਾਤਰੀਆਂ ਦੀਆਂ ਲਾਈਨਾਂ ਦਰਵਾਜ਼ਿਆਂ ਤੱਕ ਆ ਗਈਆਂ। ਇਹ ਸਥਿਤੀ ਮੰਗਲਵਾਰ ਸਵੇਰ ਤੱਕ ਟਰਮੀਨਲ ਈ ’ਤੇ ਵੀ ਬਣੀ ਰਹੀ, ਹਾਲਾਂਕਿ ਉਸ ਤੋਂ ਬਾਅਦ ਇਹ ਕੁਝ ਹੱਦ ਤੱਕ ਘਟ ਗਈ।
