ਅਮਰੀਕਾ ’ਚ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਵਾਈ ਆਵਾਜਾਈ ਕੰਟਰੋਲਰ
Saturday, Oct 25, 2025 - 01:54 AM (IST)
ਨਿਊਯਾਰਕ (ਭਾਸ਼ਾ) : ਅਮਰੀਕਾ ਵਿਚ ਫੰਡਾਂ ਦੀ ਘਾਟ ਕਾਰਨ ਸਰਕਾਰੀ ਕੰਮਕਾਜ ਵਿਚ ਰੁਕਾਵਟ ਪੈਣ ਦੌਰਾਨ ਉਡਾਣਾਂ ਵਿਚ ਵੀ ਵਿਘਨ ਪੈ ਰਿਹਾ ਹੈ ਅਤੇ ਹਵਾਈ ਆਵਾਜਾਈ ਕੰਟਰੋਲਰ ਬਿਨਾਂ ਤਨਖਾਹ ਦੇ ਕੰਮ ਕਰ ਰਹੇ ਹਨ।
ਹਵਾਈ ਆਵਾਜਾਈ ਕੰਟਰੋਲਰਾਂ ਦੀ ਘਾਟ ਕਾਰਨ ਨਿਊਯਾਰਕ ਦੇ ਲਾਗੂਆਰਡੀਆ ਹਵਾਈ ਅੱਡੇ, ਨਿਊ ਜਰਸੀ ਦੇ ਨੇਵਾਰਕ ਹਵਾਈ ਅੱਡੇ ਤੇ ਵਾਸ਼ਿੰਗਟਨ ਦੇ ਰੀਗਨ ਹਵਾਈ ਅੱਡੇ ’ਤੇ ਉਡਾਣਾਂ ਵਿਚ ਦੇਰੀ ਹੋਈ। ਦੇਸ਼ ਭਰ ਵਿਚ ਵੱਖ-ਵੱਖ ਕਾਰਨਾਂ ਕਰ ਕੇ ਉਡਾਣਾਂ ਵਿਚ ਦੇਰੀ ਦੀਆਂ ਘਟਨਾਵਾਂ ਵ ਧ ਕੇ 6,158 ਹੋ ਗਈਆਂ, ਜੋ ਹਫ਼ਤੇ ਦੇ ਸ਼ੁਰੂਆਤ ਵਿਚ ਲਗਭਗ 4,000 ਸਨ। ਸੰਘੀ ਹਵਾਬਾਜ਼ੀ ਪ੍ਰਸ਼ਾਸਨ ਦੇ ਕਈ ਕੇਂਦਰਾਂ ਵਿਚ ਕੰਟਰੋਲਰਾਂ ਦੀ ਇੰਨੀ ਘਾਟ ਹੈ ਕਿ ਕਰਮਚਾਰੀਆਂ ਦੇ ਛੁੱਟੀ ਲੈਣ ਨਾਲ ਵੀ ਕੰਮਕਾਜ ਵਿਚ ਵਿਘਨ ਪੈ ਸਕਦਾ ਹੈ।
