ਅਮਰੀਕਾ ਤੇ ਆਸਟ੍ਰੇਲੀਆ ਦੇ ਸਬੰਧ ਹੋਏ ਮਜ਼ਬੂਤ ! ਦੁਰਲੱਭ ਖਣਿਜਾਂ ਸਬੰਧੀ ਕੀਤਾ 8.5 ਅਰਬ ਡਾਲਰ ਦਾ ਸਮਝੌਤਾ
Wednesday, Oct 22, 2025 - 09:28 AM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਅਤੇ ਆਸਟ੍ਰੇਲੀਆ ਨੇ ਸੋਮਵਾਰ ਨੂੰ ਚੀਨ ਦੇ ਏਕਾਧਿਕਾਰ ਨੂੰ ਤੋੜਨ ਲਈ ਦੁਰਲੱਭ ਖਣਿਜਾਂ ਸਬੰਧੀ ਇਕ ਸਮਝੌਤਾ ਕੀਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਵ੍ਹਾਈਟ ਹਾਊਸ ਵਿਖੇ ਇਸ ਸਮਝੌਤੇ ’ਤੇ ਦਸਤਖਤ ਕੀਤੇ।
ਇਹ 8.5 ਅਰਬ ਡਾਲਰ (748 ਅਰਬ ਰੁਪਏ) ਦਾ ਸੌਦਾ ਦੱਸਿਆ ਜਾ ਰਿਹਾ ਹੈ। ਇਸ ਦੌਰਾਨ ਚੀਨ ਨੇ ‘ਆਕਸ’ ਮਤਲਬ ਆਸਟ੍ਰੇਲੀਆ, ਬ੍ਰਿਟੇਨ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ-ਸੰਚਾਲਿਤ ਪਣਡੁੱਬੀ ਸਮਝੌਤੇ ਦੇ ਨਵੀਨੀਕਰਨ ਦੀ ਆਲੋਚਨਾ ਕੀਤੀ।
