ਵ੍ਹਾਈਟ ਹਾਊਸ ''ਤੇ ਚੱਲਿਆ ਬੁਲਡੋਜ਼ਰ ! ਢਾਹੀਆਂ ਗਈਆਂ ਕਈ ਖਿੜਕੀਆਂ ਤੇ ਐਂਟਰੀ ਗੇਟ
Wednesday, Oct 22, 2025 - 09:22 AM (IST)
ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਰਕਾਰੀ ਨਿਵਾਸ ਵ੍ਹਾਈਟ ਹਾਊਸ ਦੇ ਪੂਰਬੀ ਵਿੰਗ ਦੇ ਕੁਝ ਹਿੱਸਿਆਂ ਨੂੰ ਢਾਹੁਣ ਦਾ ਕੰਮ ਸ਼ੁਰੂ ਹੋ ਗਿਆ ਹੈ।
ਸੋਮਵਾਰ ਨੂੰ ਕਰਮਚਾਰੀਆਂ ਨੇ ਪੂਰਬੀ ਵਿੰਗ ਵਿਚ ਇਕ ਐਂਟਰੀ ਗੇਟ ਅਤੇ ਕਈ ਖਿੜਕੀਆਂ ਢਾਹ ਦਿੱਤੀਆਂ। ਹੁਣ ਇਥੇ ਇਕ ਨਵਾਂ ਬਾਲਰੂਮ ਬਣਾਇਆ ਜਾਵੇਗਾ। ਟਰੰਪ ਨੇ ਕਿਹਾ ਹੈ ਕਿ ਇਸ ਖੇਤਰ ਨੂੰ ਪੂਰੀ ਤਰ੍ਹਾਂ ਆਧੁਨਿਕ ਬਣਾਇਆ ਜਾ ਰਿਹਾ ਹੈ। ਬਾਲਰੂਮ ਵਿਚ 999 ਲੋਕ ਬੈਠ ਸਕਦੇ ਹਨ।
