ਵੈਨੇਜ਼ੁਏਲਾ ਦੀ ਅਮਰੀਕਾ ਨੂੰ ਚਿਤਾਵਨੀ, ਤਾਇਨਾਤ ਕੀਤੀਆਂ 5,000 ਰੂਸੀ ਮਿਜ਼ਾਈਲਾਂ

Friday, Oct 24, 2025 - 12:23 AM (IST)

ਵੈਨੇਜ਼ੁਏਲਾ ਦੀ ਅਮਰੀਕਾ ਨੂੰ ਚਿਤਾਵਨੀ, ਤਾਇਨਾਤ ਕੀਤੀਆਂ 5,000 ਰੂਸੀ ਮਿਜ਼ਾਈਲਾਂ

ਕਾਰਾਕਾਸ  - ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੇ ਇਕ ਟੀ.ਵੀ. ਪ੍ਰੋਗਰਾਮ ’ਚ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਅਮਰੀਕੀ ਖਤਰੇ ਦਾ ਮੁਕਾਬਲਾ ਕਰਨ ਲਈ ਰੂਸ ਤੋਂ ਮਿਲੀਆਂ 5,000 ਇਗਲਾ-ਐੱਸ ਮਿਜ਼ਾਈਲਾਂ ਤਾਇਨਾਤ ਕੀਤੀਆਂ ਹਨ। ਮਾਦੁਰੋ ਨੇ ਕਿਹਾ ਕਿ ਸਾਡੇ ਕੋਲ 5,000 ਮਿਜ਼ਾਈਲਾਂ ਹਨ, ਜੋ ਦੇਸ਼ ਦੀ ਸ਼ਾਂਤੀ ਅਤੇ ਆਜ਼ਾਦੀ ਦੀ ਰੱਖਿਆ ਕਰਨਗੀਆਂ। ਇਹ ਮਿਜ਼ਾਈਲਾਂ ਹਵਾ ’ਚ ਘੱਟ ਦੂਰੀ ਦੇ ਹਮਲਿਆਂ ਨੂੰ ਰੋਕਣ ਲਈ ਤਾਇਨਾਤ ਕੀਤੀਆਂ ਗਈਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਹ ਹਥਿਆਰ ਕਿਸੇ ਵੀ ਸਾਮਰਾਜੀ ਖ਼ਤਰੇ ਦਾ ਜਵਾਬ ਦੇਣ ਲਈ ਹਨ ਅਤੇ ਵੈਨੇਜ਼ੁਏਲਾ ਦੀ ਫੌਜ ਆਪਣੀ ਇਕ-ਇਕ ਇੰਚ ਜ਼ਮੀਨ ਦੀ ਰੱਖਿਆ ਕਰਨ ਲਈ ਤਿਆਰ ਹੈ। ਅਮਰੀਕਾ ਨੇ ਮਾਦੁਰੋ ’ਤੇ 7 ਅਗਸਤ ਨੂੰ 50 ਮਿਲੀਅਨ ਡਾਲਰ (ਲੱਗਭਗ 420 ਕਰੋੜ ਰੁਪਏ) ਦਾ ਇਨਾਮ ਰੱਖਿਆ ਸੀ। ਇਸ ਤੋਂ ਇਲਾਵਾ ਉਸ ਨਾਲ ਜੁੜੀਆਂ 700 ਮਿਲੀਅਨ ਡਾਲਰ ਤੋਂ ਵੱਧ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ’ਚ 2 ਨਿੱਜੀ ਜੈੱਟ ਵੀ ਸ਼ਾਮਲ ਹਨ। ਟਰੰਪ ਪ੍ਰਸ਼ਾਸਨ ਦਾ ਦੋਸ਼ ਹੈ ਕਿ ਮਾਦੁਰੋ ਡਰੱਗ ਸਮੱਗਲਰ ਹੈ ਅਤੇ ਡਰੱਗ ਕਾਰਟੈਲਾਂ ਨਾਲ ਮਿਲ ਕੇ ਅਮਰੀਕਾ ’ਚ ਫੈਂਟਾਨਾਇਲ ਮਿਲਿਆ ਕੋਕੀਨ ਭੇਜ ਰਿਹਾ ਹੈ।


author

Inder Prajapati

Content Editor

Related News